HOME ਗੁਰੂ ਤੋਂ ਬਿਨਾਂ ਇਸ ਪਦਾਰਥਵਾਦੀ ਯੁੱਗ ਵਿੱਚ ਮਨੁੱਖੀ ਜੀਵਨ ਅਧੂਰਾ ਹੈ...

ਗੁਰੂ ਤੋਂ ਬਿਨਾਂ ਇਸ ਪਦਾਰਥਵਾਦੀ ਯੁੱਗ ਵਿੱਚ ਮਨੁੱਖੀ ਜੀਵਨ ਅਧੂਰਾ ਹੈ ਗੁਰੂ ਦੀ ਓਟ ਲੈਣੀ ਸਮੇਂ ਦੀ ਮੁੱਖ ਲੋੜ ਹੈ : ਸੰਤ ਸਰਵਣ ਦਾਸ, ਸੰਤ ਸਤਵਿੰਦਰ ਹੀਰਾ

ਸੰਤ ਸਰਵਣ ਦਾਸ, ਸੰਤ ਸਤਵਿੰਦਰ ਹੀਰਾ

ਹੁਸ਼ਿਆਰਪੁਰ    (ਸਮਾਜ ਵੀਕਲੀ)   (ਤਰਸੇਮ ਦੀਵਾਨਾ ) – ਅਜੋਕੇ ਦੌਰ ਦੀ ਭੱਜ-ਦੌੜ ਅਤੇ ਮਾਨਸਿਕ ਅਸ਼ਾਂਤੀ ਦੇ ਹੱਲ ਲਈ ਰੂਹਾਨੀਅਤ ਦਾ ਮਾਰਗ ਅਪਣਾਉਣਾ ਬਹੁਤ ਜ਼ਰੂਰੀ ਹੋ ਗਿਆ ਹੈ। ਧਾਰਮਿਕ ਵਿਦਵਾਨਾਂ ਅਤੇ ਚਿੰਤਕਾਂ ਦਾ ਮੰਨਣਾ ਹੈ ਕਿ ਦੁਨੀਆ ਦੇ ਹਰ ਪ੍ਰਾਣੀ ਨੂੰ ਗੁਰੂਆਂ ਦੇ ਲੜ ਲੱਗਣਾ ਚਾਹੀਦਾ ਹੈ, ਕਿਉਂਕਿ ਗੁਰੂ ਤੋਂ ਬਿਨਾਂ ਇਨਸਾਨ ਦਾ ਜੀਵਨ ਉਸੇ ਤਰ੍ਹਾਂ ਅਧੂਰਾ ਹੈ ਜਿਵੇਂ ਬਿਨਾਂ ਮਲਾਹ ਦੇ ਬਿਨਾਂ ਬੇੜੀ। ਇਹ ਸ਼ਬਦ ਆਦਿ ਧਰਮ ਸਾਧੂ ਸਮਾਜ ਦੇ ਰਾਸ਼ਟਰੀ ਪ੍ਰਧਾਨ ਸੰਤ ਸਰਵਣ ਦਾਸ ਜੀ ਸਲੇਮਪੁਰ ਟਾਬਰੀ ਲੁਧਿਆਣਾ ਅਤੇ ਆਲ ਇੰਡੀਆ ਆਦਿ ਧਰਮ ਮਿਸ਼ਨ ਰਜਿ ਭਾਰਤ ਦੇ ਰਾਸ਼ਟਰੀ ਪ੍ਰਧਾਨ ਸੰਤ ਸਤਵਿੰਦਰ ਹੀਰਾ ਨੇ ਸਾਡੇ ਪੱਤਰਕਾਰ ਨਾਲ ਇੱਕ ਸੰਖੇਪ ਜਿਹੀ ਪ੍ਰੈਸ ਵਾਰਤਾ ਦੌਰਾਨ  ਸਾਂਝੇ ਕੀਤੇ ! ਉਹਨਾਂ ਕਿਹਾ ਕਿ ਅੱਜ ਦੇ ਪਦਾਰਥਵਾਦੀ ਯੁੱਗ ਦੇ ਵਿੱਚ ਗੁਰੂ ਦੀ ਅਹਿਮੀਅਤ ਨੂੰ ਸਮਝਾਉਂਦਿਆਂ ਇੱਕ ਬਹੁਤ ਹੀ ਸਟੀਕ ਉਦਾਹਰਨ ਦਿੱਤੀ ਹੈ  ਉਹਨਾ ਕਿਹਾ ਕਿ ਜਿਵੇਂ ਪੜ੍ਹਾਈ ਤੋਂ ਬਿਨਾਂ ਇਨਸਾਨ ‘ਅਨਪੜ੍ਹ’ ਰਹਿ ਜਾਂਦਾ ਹੈ ਅਤੇ ਉਹ ਸੰਸਾਰਿਕ ਗਿਆਨ ਤੋਂ ਵਾਂਝਾ ਹੋਣ ਕਾਰਨ ਜੀਵਨ ਦੀਆਂ ਬਾਰੀਕੀਆਂ ਨੂੰ ਨਹੀਂ ਸਮਝ ਸਕਦਾ, ਠੀਕ ਉਸੇ ਤਰ੍ਹਾਂ ਅਧਿਆਤਮਿਕ ਗੁਰੂ ਤੋਂ ਬਿਨਾਂ ਇਨਸਾਨ ਅੰਦਰੂਨੀ ਗਿਆਨ ਤੋਂ ਸੱਖਣਾ ਰਹਿੰਦਾ ਹੈ ! ਉਹਨਾਂ ਕਿਹਾ ਕਿ ਜਿਸ ਤਰ੍ਹਾਂ ਇੱਕ ਅਨਪੜ੍ਹ ਵਿਅਕਤੀ ਸਮਾਜਿਕ ਅਤੇ ਤਕਨੀਕੀ ਤਰੱਕੀ ਵਿੱਚ ਆਪਣਾ ਪੂਰਾ ਯੋਗਦਾਨ ਨਹੀਂ ਪਾ ਸਕਦਾ, ਉਸੇ ਤਰ੍ਹਾਂ ਗੁਰੂ ਦੀ ਸਿੱਖਿਆ ਤੋਂ ਬਿਨਾਂ ਮਨੁੱਖ ਆਪਣੇ ਜੀਵਨ ਦੇ ਅਸਲ ਮਕਸਦ ਨੂੰ ਪਛਾਣਨ ਵਿੱਚ ਅਸਮਰੱਥ ਰਹਿੰਦਾ ਹੈ। ਉਹਨਾਂ ਕਿਹਾ ਕਿ “ਗੁਰੂ ਉਹ ਚਾਨਣ-ਮੁਨਾਰਾ ਹੈ ਜੋ ਭਟਕੇ ਹੋਏ ਇਨਸਾਨ ਨੂੰ ਸਹੀ ਰਸਤਾ ਦਿਖਾ ਕੇ ਉਸ ਦਾ ਲੋਕ ਅਤੇ ਪਰਲੋਕ ਸੁਧਾਰ ਦਿੰਦਾ ਹੈ। ਉਹਨਾਂ ਕਿਹਾ ਕਿ ਅੱਜ ਦੇ ਸਮਾਜ ਵਿੱਚ ਵੱਧ ਰਹੀਆਂ ਬੁਰਾਈਆਂ ਨੂੰ ਰੋਕਣ ਲਈ ਗੁਰੂ ਦੇ ਲੜ ਲੱਗਣਾ ਹੋਰ ਵੀ ਲਾਜ਼ਮੀ ਹੋ ਗਿਆ ਹੈ। ਗੁਰੂ ਦੀ ਮੱਤ ਹੀ ਮਨੁੱਖ ਨੂੰ ਵਿਕਾਰਾਂ (ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ) ਤੋਂ ਬਚਾ ਕੇ ਇੱਕ ਚੰਗਾ ਇਨਸਾਨ ਬਣਾਉਂਦੀ ਹੈ। ਜੇਕਰ ਇਨਸਾਨ ਗੁਰੂ ਦੀ ਸ਼ਰਨ ਵਿੱਚ ਆ ਜਾਵੇ, ਤਾਂ ਉਸ ਦੇ ਜੀਵਨ ਵਿੱਚ ਅਨੁਸ਼ਾਸਨ, ਨਿਮਰਤਾ ਅਤੇ ਸੇਵਾ ਭਾਵਨਾ ਵਰਗੇ ਗੁਣ ਪੈਦਾ ਹੁੰਦੇ ਹਨ, ਜੋ ਉਸ ਨੂੰ ਇੱਕ ‘ਪੂਰਨ ਮਨੁੱਖ’ ਬਣਾਉਣ ਵਿੱਚ ਸਹਾਈ ਹੁੰਦੇ ਹਨ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਸੂਦ ਗੋਤ ਜਠੇਰਿਆਂ ਦਾ ਸਲਾਨਾ ਜੋੜ ਮੇਲਾ 17 ਨੂੰ ਪਿੰਡ ਕੁੱਕੜਾਂ ਵਿਖੇ : ਸੂਦ ਵਿਰਕ
Next articleSAMAJ WEEKLY = 04/05/2026