ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਬਸਪਾ ਦੀ ਸਰਕਾਰ ਬਣਦਿਆਂ ਹੀ ਪਿੰਡ ਤਲਵੰਡੀ ਚੌਧਰੀਆਂ ਨੂੰ ਸ਼ਹਿਰ ਬਣਾ ਦਿਆਂਗਾ – ਕੈਪਟਨ

(ਸਮਾਜ ਵੀਕਲੀ)-ਤਲਵੰਡੀ ਚੌਧਰੀਆਂ,(ਬਿੱਕਰ) ਹਲਕਾ ਸੁਲਤਾਨਪੁਰ ਲੋਧੀ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਬਸਪਾ ਦੇ ਸਾਂਝੇ ਉਮੀਦਵਾਰ ਕੈਪਟਨ ਹਰਮਿੰਦਰ ਸਿੰਘ ਨੂੰ ਤਲਵੰਡੀ ਚੌਧਰੀਆਂ ਬਲਵਿੰਦਰ ਸਿੰਘ ਤੁੜ੍ਹ, ਜਸਵਿੰਦਰ ਸਿੰਘ ਜੋਸਨ, ਸੁਖਵਿੰਦਰ ਸਿੰਘ ਜੋਹਲ ਸਾਬਕਾ ਸਰਪੰਚ ਚੂਹੜਪੁਰ ਵਲੋਂ ਨੇੜੇ ਬੱਸ ਸਟੈਂਡ ਮੜ੍ਹੀਆ ਬੇਕਰੀ, ਸਦਰ ਬਜ਼ਾਰ ਵਿਚ ਬਲਜੀਤ ਸਿੰਘ ਬੱਲ੍ਹੀ, ਪ੍ਰਮੋਦ ਕੁਮਾਰ ਸ਼ਾਹ, ਧੀਰਜ ਕੁਮਾਰ ਮੈਂਬਰ ਪੰਚਾਇਤ ਵਲੋਂ ਡਾ.ਭੀਮ ਰਾਓ ਅੰਬੇਡਕਰ ਚੌਂਕ ਵਿਚ ਸਾਬਕਾ ਸਰਪੰਚ ਹਰਜਿੰਦਰ ਸਿੰਘ ਘੁਮਾਣ, ਡਾ ਸਾਹਿਬ ਸਿੰਘ ਸ਼ਹਿਰੀਆ, ਬਲਵਿੰਦਰ ਸਿੰਘ ਬੱਬੂ ਘੁੰਮਣ, ਨਰੇਸ਼ ਕੁਮਾਰ ਗਾਂਧੀ ਆੜ੍ਹਤੀਆ ਵਲੋਂ ਮੈਰੀਪੁਰੀਆ ਚੌਂਕ ਵਿਚ, ਬਲਵਿੰਦਰ ਸਿੰਘ ਬਿੱਲਾ, ਉਪ ਚੇਅਰਮੈਨ ਜਗੀਰ ਸਿੰਘ ਲੰਬੜ, ਹਰਦਿਆਲ ਸਿੰਘ ਨਿਹਾਲਾ, ਕੀਰਤਨਪਾਲ ਸਿੰਘ ਸੰਧੂ, ਅਰਮਾਨ ਸਿੰਘ ਘੁਮਾਣ, ਦਵਿੰਦਰ ਸਿੰਘ ਓਠੀ, ਮਨਜੀਤ ਸਿੰਘ ਲਾਲੀ ਮੈਂਬਰ ਪੰਚਾਇਤ, ਬਲਦੇਵ ਸਿੰਘ ਵੜ੍ਹੈਚ, ਸਹਿਕਾਰੀ ਸਭਾ ਦੇ ਸਾਬਕਾ ਪ੍ਰਧਾਨ ਲਾਲ ਸਿੰਘ ਵਲੋਂ ਸਿੱਕਿਆਂ ਨਾਲ ਤੋਲਿਆ ਗਿਆ।
ਤਲਵੰਡੀ ਚੌਧਰੀਆਂ ਦੇ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਬਸਪਾ ਦੇ ਵਰਕਰਾਂ ਨੇ ਵੱਡੀ ਗਿਣਤੀ ਵਿਚ ਰੋਡ ਸ਼ੋ ਵੀ ਕੱਢਿਆ।ਰੋਡ ਸ਼ੋ ਨੂੰ ਸੰਬੋਧਨ ਕਰਦਿਆਂ ਕੈਪਟਨ ਹਰਮਿੰਦਰ ਸਿੰਘ ਨੇ ਕਿਹਾ ਕਿ ਮੈਨੂੰ ਅੱਜ ਇਸ ਤਰ੍ਹਾਂ ਪ੍ਰਤੀਤ ਹੋ ਰਿਹਾ ਹੈ ਕਿ ਮੈਨੂੰ ਤਲਵੰਡੀ ਚੌਧਰੀਆਂ ਦੇ ਸੂਝਵਾਨ ਵੋਟਰਾਂ ਨੇ ਵੋਟਾਂ ਪਾ ਦਿੱਤੀਆਂ ਹਨ ਤੇ ਮੈਂ ਹਲਕਾ ਸੁਲਤਾਨਪੁਰ ਲੋਧੀ ਵਿਚੋਂ ਬਹੁਤ ਵੱਡੀ ਲੀਡ ਨਾਲ ਜਿੱਤ ਗਿਆ ਹਾਂ।ਉਹਨਾਂ ਇਲਾਕੇ ਦੇ ਸਮੂਹ ਵੋੋਟਰਾਂ ਅਪੀਲ ਕੀਤੀ ਕਿ ਜਿਸ ਤਰ੍ਹਾਂ ਤੁਸੀਂ ਮੇਰੇ ਲਈ ਤਿੰਨ ਮਹੀਨੇ ਮਿਹਨਤ ਕੀਤੀ ਹੈ।ਸਿਰਫ ਇਕ ਦਿਨ ਮੇਰੇ ਲਈ ਹੋਰ ਕੱਢ ਲਓ।ਸ਼ੋ੍ਰਮਣੀ ਅਕਾਲੀ ਦਲ ਅਤੇ ਬਸਪਾ ਦੀ ਸਰਕਾਰ ਬਣਦਿਆਂ ਤਲਵੰਡੀ ਚੌਧਰੀਆਂ ਦੀ ਦਿੱਖ ਬਦਲ ਕੇ ਸ਼ਹਿਰ ਵਰਗਾ ਨਕਸ਼ਾ ਬਣਾ ਦਿਆਂ ਗਾ।
ਇਸ ਮੌਕੇ ਜਥੇਦਾਰ ਮਹਿੰਗਾ ਸਿੰਘ ਸੀਨੀਅਰ ਅਕਾਲੀ ਆਗੂ, ਸ਼ੇਰ ਸਿੰਘ ਘੁਮਾਣ, ਮਾ.ਬੂਟਾ ਸਿੰਘ, ਸੁਰਜੀਤ ਸਿੰਘ ਢਿਲੋਂ, ਗੁਰਜੰਟ ਸਿੰਘ ਸੰਧੂ, ਕਰਨਬੀਰ ਸਿੰਘ ਆਹਲੀ, ਸ਼ਮਸ਼ੇਰ ਸਿੰਘ ਸ਼ੇਰਾ ਓਠੀ ਸੀਨੀਅਰ ਆਗੂ ਦੁਆਬਾ ਜੋਨ, ਮੇਜਰ ਸਿੰਘ ਬਾਠ, ਜੋਗਾ ਸਿੰਘ ਮੱਲ੍ਹੀ, ਹਰੀ ਚੰਦ ਸਹਿਗਲ, ਲਾਲ ਚੰਦ ਸਹਿਗਲ, ਪ੍ਰਦੀਪ ਸਿੰਘ ਸਹਿਗਲ, ਯੂਗੇਸ਼ ਮੜ੍ਹੀਆ, ਗੁਰਨਾਮ ਸਿੰਘ ਫੌਜੀ, ਮਹਿੰਦਰ ਸਿੰਘ ਘੁਮਾਣ, ਕਾਲਾ ਜੱਟ, ਨਿਸ਼ਾਨ ਸਿੰਘ ਸੰਧੂ, ਬਲਵੀਰ ਸਿੰਘ ਬੀਰਾ, ਮਾ.ਗੁਰਬਚਨ ਸਿੰਘ ਯੂ.ਪੀ, ਜਥੇ.ਬਲਦੇਵ ਸਿੰਘ ਨੂਰਪੁਰ, ਭੁਪਿੰਦਰ ਸਿੰਘ ਕੌੜਾ, ਜਗਮੋਹਨ ਸਿੰਘ ਚਾਨਾ, ਜਗਜੀਤ ਸਿੰਘ ਕੌਠੇ,ਅਮਨ ਸਹੋਤਾ, ਬਲਬੀਰ ਸਿੰਘ ਭੱਟੀ, ਅਮਰਜੀਤ ਸਿੰਘ ਫੌਜੀ, ਦੇਵੀ ਦਿਆਲ, ਚਰਨਜੀਤ ਸਿੰਘ ਸ਼ਾਹੀ, ਸਰਬਜੀਤ ਸ਼ੱਬਾ, ਬਲਦੇਵ ਚੰਦ, ਸ਼ੀਤਲ ਸਿੰਘ, ਆਦਿ ਹਾਜ਼ਰ ਸਨ।

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅੰਬੇਦਕਰ ਟਾਈਗਰ ਫੋਰਸ ਦੇ ਮੁਖੀ ਅਮਨਦੀਪ ਸਹੋਤਾ ਹਨੀ ਨੇ ਆਪਣੇ ਸਾਥੀਆਂ ਸਮੇਤ ਭਾਜਪਾ ਵਿੱਚ ਹੋਏ ਸ਼ਾਮਲ
Next articleSecurity to be beefed up ahead of Biden’s 1st SOTU speech