ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਪੰਜਾਬ ਦੇ ਮੁੱਖ ਮੰਤਰੀ ਅਤੇ ਅਤੇ ਕਾਂਗਰਸ ਹਾਈ ਕਮਾਨ ਵੱਲੋ ਕਪੂਰਥਲਾ ਦੇ ਵਿਧਾਇਕ ਰਾਣਾ ਗੁਰਜੀਤ ਸਿੰਘ ਨੂੰ ਮੰਤਰੀ ਮੰਡਲ ਵਿਚ ਲੈਣ ਤੇ ਕਪੂਰਥਲਾ ਹਲਕੇ ਵਿਚ ਖੁਸ਼ੀ ਦੀ ਲਹਿਰ ਹੈ ਅਤੇ ਸੁਲਤਾਨਪੁਰ ਲੋਧੀ ਦੇ ਹਰਜਿੰਦਰ ਸਿੰਘ ਬੱਬੂ ਪ੍ਰਧਾਨ ਨੇ ਆਪਣੇ ਸਾਥੀਆਂ ਨਾਲ ਆਪਣੇ ਪਿੰਡ ਹਾਜੀ ਪੁਰ ਵਿਚ ਵਿਚ ਲੱਡੂ ਵੰਡ ਕੇ ਖੁਸ਼ੀ ਜ਼ਾਹਿਰ ਕੀਤੀ ਅਤੇ ਬੱਬੂ ਪ੍ਰਧਾਨ ਨੇ ਕਿਹਾ ਕੀ ਰਾਣਾ ਗੁਰਜੀਤ ਸਿੰਘ ਕਪੂਰਥਲਾ ਹਲਕੇ ਦੇ ਲੋਕਾਂ ਦੇ ਨਾਇਕ ਹਨ ਅਤੇ ਉਹਨਾਂ ਮਿੱਠੜੇ ਸੁਬਾਹ ਨੇ ਲੋਕਾਂ ਮਨ ਵੀ ਜਿਤਿਆ ਹੋਇਆ ਹੈ ਅਤੇ ਹੁਣ ਮੰਤਰੀ ਬਣ ਕੇ ਕਪੂਰਥਲਾ ਜ਼ਿਲ੍ਹੇ ਦਾ ਹੋਰ ਵੀ ਮਾਣ ਵੱਧ ਗਿਆ ਹੈ ਉਹਨਾਂ ਕਿਹਾ ਕਿ ਕਰੋਨਾ ਕਾਲ ਦੌਰਾਨ 117 ਵਿਧਾਇਕਾਂ ਵਿਚੋਂ ਸਿਰਫ ਰਾਣਾ ਗੁਰਜੀਤ ਸਿੰਘ ਸਨ ।
ਜਿਹਨਾਂ ਨੇ ਪੀੜਤ ਲੋਕਾਂ ਨੂੰ ਹਸਪਤਾਲ ਤੇ ਕੋਰੋਨਟਾਈਨ ਸੈਂਟਰਾਂ ਵਿੱਚ ਹਰ ਸਹੂਲਤ ਪਹੁੰਚਾਈ। ਹਲਕੇ ਦੇ ਹਰ ਘਰ ਵਿੱਚ ਸੈਨੇਟਾਈਜਰ , ਮਾਸਕ , ਜਰੂਰਤ ਮੰਦਾਂ ਨੂੰ ਰਾਸ਼ਨ ਤੇ ਹਰ ਗਲੀ ਮਹੁੱਲੇ ਵਿੱਚ ਸੈਨੇਟਾਈਜਰ ਦਾ ਛਿੜਕਾਅ ਕਰਵਾ ਕੇ ਇਸ ਨਾ ਮੁਰਾਦ ਬਿਮਾਰੀ ਤੋਂ ਨਜ਼ਾਤ ਦਿਵਾਉਣ ਵਿੱਚ ਅਹਿਮ ਭੂਮਿਕਾ ਨਿਭਾਈ।ਇਸ ਲਈ ਰਾਣਾ ਗੁਰਜੀਤ ਸਿੰਘ ਹਲਕੇ ਦੇ ਲੋਕਾਂ ਤੋਂ ਇਲਾਵਾ ਹਰ ਵਿਅਕਤੀ ਲਈ ਹਰਮਨ ਪਿਆਰੇ ਬਣੇ ਹੋਏ ਹਨ। ਸਰਕਾਰ ਵਿੱਚ ਰਾਣਾ ਗੁਰਜੀਤ ਸਿੰਘ ਨੂੰ ਕੈਬਨਿਟ ਮੰਤਰੀ ਬਣਾ ਕੇ ਹਲਕੇ ਦੇ ਲੋਕਾਂ ਦੀ ਦੇਰ ਤੋਂ ਚਲੀ ਆ ਰਹੀ ਮੰਗ ਨੂੰ ਪੂਰਾ ਕੀਤਾ ਹੈ। ਇਸ ਫੈਸਲੇ ਨਾਲ ਲੋਕ ਬਾਗੋ ਬਾਗ ਹਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly