ਸਾਡੇ ਸਮਾਜ ਵਿੱਚ ਕੁੜੀਆਂ ਨਾਲ ਬਹੁਤ ਹੀ ਭੇਦਭਾਵ ਹੋ ਰਿਹਾ ਹੈ।

ਡਾਕਟਰ ਨਰਿੰਦਰ ਭੱਪਰ ਝਬੇਲਵਾਲੀ
(ਸਮਾਜ ਵੀਕਲੀ) ਕੁੜੀਆਂ ਨਾਲ ਭੇਤ ਭਾਵ—–ਹੁਣ ਹੁਣੇ ਉਲੰਪਿਕ ਖੇਡਾਂ ਵਿੱਚ ਕੁੜੀਆਂ ਨੇ ਬਹੁਤ  ਤਗਮੇ ਜਿੱਤੇ  ਹਨ। ਪੰਜਾਬ ਦੀਆਂ ਬਹੁਤ ਸਾਰੀਆਂ ਕੁੜੀਆਂ ਜੱਜ ਬਣ ਗਈਆਂ ਹਨ ਹੁਣ ਰਿਜ਼ਲਟ ਆਏ ਹਨ। ਹੋਰ ਖੇਤਰਾਂ ਵਿੱਚ ਵੀ ਕੁੜੀਆਂ ਮੂਹਰੇ ਹਨ। ਪਰ ਅਸੀਂ ਕੁੜੀਆਂ ਨਾਲ ਅਜੇ ਵੀ ਭੇਦਭਾਵ ਕਰ ਰਹੇ ਹਾਂ।
ਅੱਜ ਦੇ ਸਮੇਂ ਵਿੱਚ ਕੁੜੀਆਂ ਨਾਲ ਬਹੁਤ ਭੇਦਭਾਵ ਹੋ ਰਿਹਾ ਹੈ। ਸਮਾਜ ਮਨੁੱਖ ਨੂੰ ਪਤੀ ਪਰਮੇਸ਼ਵਰ ਬਣਾ ਕੇ ਮੜ੍ਹਦਾ ਹੈ॥ ਜਦਕਿ ਪਤੀ ਪਰਮੇਸ਼ਵਰ ਨਹੀਂ ਬਣਦਾ  । ਜਿਸ ਦੀ ਤਾਜ਼ਾ ਉਦਾਹਰਣ ਅਮਰੀਕਾ ਵਿੱਚ ਵੱਸਦੀ ਬੇਟੀ ਮਨਦੀਪ ਕੌਰ ਦੀ ਹੈ। ਇੱਥੇ ਹੋਰ ਵੀ ਅਨੇਕਾਂ ਉਦਾਹਰਨਾਂ ਹਨ । ਮਨਦੀਪ ਕੌਰ ਨੇ ਕਥਿਤ ਤੌਰ ਤੇ ਖ਼ੁਦਕੁਸ਼ੀ ਕਰ ਲਈ ਹੈ ।ਜੇਕਰ ਕਿਸੇ ਵਿਅਕਤੀ ਦੇ ਘਰ ਦੋ ਕੁੜੀਆਂ ਤੋਂ ਬਾਅਦ ਮੁੰਡਾ ਪੈਦਾ ਹੁੰਦਾ ਹੈ। ਤਾਂ ਲੋਕ ਕੁੜੀਆਂ ਨੂੰ ਭੁੱਲ ਕੇ ਮੁੰਡੇ ਦੀ ਫ਼ਿਕਰ ਕਰਨ ਲੱਗ ਪੈਂਦੇ ਹਨ । ਉਨ੍ਹਾਂ ਨੂੰ ਪਸ਼ੂਆਂ ਵਾਂਗੂੰ ਕੁੱਟਿਆ ਜਾਂਦਾ ਹੈ । ਕੁੜੀਆਂ ਦੀਆਂ ਵੱਡੀਆਂ ਮੰਗਾਂ ਵੱਲ ਧਿਆਨ ਨਹੀਂ ਦਿੱਤਾ ਜਾਂਦਾ ।ਜਦਕਿ ਮੁੰਡਿਆਂ ਦੀਆਂ ਛੋਟੀਆਂ ਤੋਂ ਛੋਟੀਆਂ ਮੰਗਾਂ ਵੀ ਪੂਰੀਆਂ ਕੀਤੀਆਂ ਜਾਂਦੀਆਂ ਹਨ  ।ਕੁੜੀਆਂ ਦੀ ਸਿੱਖਿਆ ਅੱਧ ਵਿਚ ਹੀ ਛੁਡਵਾ ਦਿੱਤੀ ਜਾਂਦੀ ਹੈ,ਤਾਂ ਜੋ ਮੁੰਡੇ ਦੀ ਸਿੱਖਿਆ ਪੂਰੀ  ਕਰਵਾਉਣ ਲਈ ਪੈਸੇ ਬਚਾਏ ਜਾ ਸਕਣ । ਮੁੰਡਿਆਂ  ਲਈ ਚੰਗੇ ਕੱਪੜੇ ਚੰਗੀਆਂ ਸਹੂਲਤਾਂ ਉਨ੍ਹਾਂ ਦੀਆਂ ਉਨ੍ਹਾਂ ਦੀ ਸਿਹਤ ਦਾ ਖਿਆਲ ਰੱਖਣਾ ਆਦਿ ਸਭ ਹੁੰਦਾ ਹੈ । ਪਰ ਕੁੜੀਆਂ ਨੂੰ ਇਹ ਸਭ ਨਸੀਬ ਨਹੀਂ ਹੁੰਦਾ । ਜੀਵਨ ਦੇ ਹਰ ਖੇਤਰ ਵਿੱਚ ਉਨ੍ਹਾਂ ਨਾਲ ਭੇਦਭਾਵ ਕੀਤਾ ਜਾਂਦਾ ਹੈ  ॥ਚਾਹੇ ਅੱਜ ਕੱਲ੍ਹ ਵੱਡੇ ਸ਼ਹਿਰਾਂ ਵਿਚ ਇਹ ਰਿਵਾਜ਼ ਘੱਟ ਹੋ ਗਿਆ ਹੈ ,ਅਤੇ ਕੁੜੀਆਂ ਮੁੰਡਿਆਂ ਨੂੰ ਬਰਾਬਰ ਸੁਵਿਧਾਵਾਂ ਦਿੱਤੀਆਂ ਜਾਣ ਲੱਗ ਪਈਆਂ ਹਨ। ਪਰ ਜੇਕਰ ਦੇਸ਼ ਦੇ ਅੰਦਰੂਨੀ ਭਾਗਾਂ ਵੱਲ ਵੇਖਿਆ ਜਾਵੇ ਤਾਂ ਉਨ੍ਹਾਂ ਵਿੱਚ ਅੱਜ ਵੀ ਇਹ ਭੇਦਭਾਵ ਹੋਣ ਲੱਗ ਪਿਆ ਹੈ  ।ਕਾਰਨ ਇਹ ਦੱਸਿਆ ਜਾਂਦਾ ਹੈ ਕਿ ਮੁੰਡਿਆਂ ਨੇ ਤਾਂ ਪਰਿਵਾਰ ਦਾ ਪਾਲਣ ਪੋਸ਼ਣ ਕਰਨਾ ਹੈ ।ਪਰ ਕੁੜੀਆਂ ਨੇ ਤਾਂ ਵਿਆਹ ਤੋਂ ਬਾਅਦ ਸਹੁਰੇ ਘਰ ਚਲੇ ਜਾਣਾ ਹੈ  ।ਵੈਸੇ ਵੀ ਪਰਿਵਾਰ ਚਲਾਉਣ ਲਈ ਪੁੱਤਰ ਨੂੰ ਜ਼ਰੂਰੀ ਸਮਝਿਆ ਜਾਂਦਾ ਹੈ, ਨਾ ਕਿ ਧੀ ਨੂੰ ।ਇਸ ਪ੍ਰਕਾਰ ਉਨ੍ਹਾਂ ਨਾਲ ਭੇਦਭਾਵ ਹੁੰਦਾ ਰਹਿੰਦਾ ਹੈ ।ਕੁੜੀਓ! ਆਪਣੀ ਜ਼ਿੰਦਗੀ ਖ਼ਤਮ ਕਰ ਲੈਣਾ ਕੋਈ ਰਾਹ ਨਹੀਂ । ਕੁੜੀਆਂ ਦੇ ਮਰਨ ਦੀ ਉਡੀਕ ਨਾ ਕਰੋ। ਆਪਣੇ ਸਹੁਰੇ ਘਰ ਹਿੰਸਾ ਸਹਿ ਰਹੀਆਂ ਕੁੜੀਆਂ ਨੂੰ ਗਲ਼ ਨਾਲ ਲਾਓ । ਕੁੜੀਓ !ਤੁਹਾਡੇ ਮਾਪਿਆਂ ਦੀ ਇੱਜ਼ਤ ਦਾ ਮੁੱਲ ਤੁਹਾਡੀ ਬਲੀ ਨਹੀਂ ਹੈ। ਇਹ ਗ਼ੈਰਕਾਨੂੰਨੀ ਹੋਣ ਦੇ ਨਾਲ ਨਾਲ ਗੈਰ ਕੁਦਰਤੀ ਵੀ ਹ । ਖ਼ੁਦਕਸ਼ੀ ਕਰਨ ਨਾਲ  ਹਮਦਰਦੀ ਤਾਂ ਮਿਲ ਜਾਂਦੀ ਹੈ ।ਪਰ ਦੁਆਰਾ ਜ਼ਿੰਦਗੀ ਨਹੀਂ ਮਿਲਦੀ  ।ਔਖਾ ਹੋਇਆ ਪਸ਼ੂ ਵੀ ਸੰਗਲ ਤੁੜਵਾ ਲੈਂਦਾ ਹੈ । ਸੋ ਆਪਣੇ ਆਪ ਨੂੰ ਜਿਊਂਦਾ ਕਰੋ ਮਰੋ ਨਾ ਲੋਕਾਂ  ਸਾਹਮਣੇ ਵਧੀਆ ਜ਼ਿੰਦਗੀ ਜਿਉਣ ਦੀ ਉਦਾਹਰਨ ਪੇਸ਼ ਕਰੋ  ।
ਡਾਕਟਰ ਨਰਿੰਦਰ ਭੱਪਰ ਝਬੇਲਵਾਲੀ।
ਪਿੰਡ ਅਤੇ ਡਾਕਖ਼ਾਨਾ ਝਬੇਲਵਾਲੀ।
ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ  ।
6284145349   
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly  
Previous articleਸਿਰਜਣਾ ਕੇਂਦਰ ਵੱਲੋਂ ਨੱਕਾਸ਼ ਚਿੱੱਤੇਵਾਣੀ ਨਾਲ ਰੂ-ਬ-ਰੂ ਸਮਾਗਮ ਆਯੋਜਿਤ
Next articleਅਕਾਲੀ