(ਸਮਾਜ ਵੀਕਲੀ)
ਕੁੱਤੀ ਚੋਰਾਂ ਨਾਲ ਰਲਜੇ ਤਾਂ ਔਖਾ ਹੋ ਜਾਂਦਾ।।
ਪੁੱਤ ਚੋਰੀ ਦਾ ਗੱਭਰੂ ਪਲਜੇ ਤਾਂ ਔਖਾ ਹੋ ਜਾਂਦਾ ।।
ਕਹਿੰਦੇ ਜੰਗਲ ਦੇ ਵਿੱਚ ਚੱਲੇ ਹਕੂਮਤ ਸ਼ੇਰਾਂ ਦੀ,
ਹਾਥੀ ਦੇ ਜੇ ਕੀੜੀ ਲੜਜੇ ਤਾਂ ਔਖਾ ਹੋ ਜਾਂਦਾ।।
ਸੁਣਿਐ ਬਾਝ ਰਗੜ ਦੇ ਪੈਦਾ ਹੁੰਦੀ ਅਗਨੀ ਨਾ,
ਬਿਨ ਮਾਚਿਸ ਦੇ ਭਾਂਬੜ ਬਲ ਜੇ ਤਾਂ ਔਖਾ ਹੋ ਜਾਂਦਾ ।।
ਮੰਨਿਐ ਸੂਰਜ ਢਲ ਜੇ ਤ੍ਰਿਕਾਲਾਂ ਹੁੰਦੀਆਂ ਨੇ
ਸਿਖਰ ਦੁਪਹਿਰੇ ਸੂਰਜ ਢਲਜੇ ਤਾਂ ਔਖਾ ਹੋ ਜਾਂਦਾ।।
ਦੁਸ਼ਮਣ ਲੱਖ ਬੁਰਾਈ ਸੋਚੇ ਕੱਖ ਨੀ ਫਰਕ ਪੈਂਦਾ
ਆਪਣਾ ਸੰਗ ਗੈਰਾਂ ਦੇ ਰਲਜੇ ਔਖਾ ਹੋ ਜਾਂਦਾ।।
ਬੀਜਣ ਵੇਲੇ ਬੱਦਲੀ ਵਰ੍ਹਜੇ,ਫਸਲ ਕਰੰਡ ਹੋ ਜੇ,
ਪੱਕੀ ਫਸਲ ਤੇ ਵਰ੍ਹੇ ਬੱਦਲ ਜੇ ਔਖਾ ਹੋ ਜਾਂਦਾ।।
ਕਪਿਲ ਦੇਵ ਬੈਲੇ
8556011921
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly