ਜਗਰਓਂ ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਆਪ ਸਭ ਨੂੰ ਬੜੇ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸਾਡੇ ਸਤਿਕਾਰਯੋਗ ਮਾਤਾ ਜੀ ਸਰਦਾਰਨੀ ਮਨਜੀਤ ਕੌਰ ਪਤਨੀ ਸ: ਦਿਲਬਾਗ ਸਿੰਘ ਸਿੱਧੂ ਜੋ ਮਿਤੀ 21-03-25 ਨੂੰ ਸਦੀਵੀ ਵਿਛੋੜਾ ਦੇ ਕੇ ਗੁਰੂ ਚਰਨਾ ਵਿਚ ਜਾ ਬਿਰਾਜੇ ਹਨ ।ਉਹਨਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ੍ਰੀ ਅਖੰਡ ਪਾਠ ਦੇ ਭੋਗ ਅਤੇ ਅੰਤਿਮ ਅਰਦਾਸ ਮਿਤੀ 4 ਅਪ੍ਰੈਲ 2025 ਦਿਨ ਸ਼ੁੱਕਰਵਾਰ ਨੂੰ ਦੁਪਹਿਰ 12:00 ਵਜੇ ਤੋ ਲੈਕੇ 1:00 ਵਜੇ ਤਕ ਪਿੰਡ ਰੂੰਮੀ ਤਹਿ ਜਗਰਾਓਂ ਲੁਧਿਆਣਾ ਵਿਖੇ ਹੋਵੇਗੀ ।ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਦੇ ਵਿੱਚ ਸ਼ਾਮਲ ਹੋਏ ਇੰਟਰਨੈਸ਼ਨਲ ਕਬੱਡੀ ਪ੍ਰੋਮੋਟਰ ਇੰਦਰਜੀਤ ਰੰਮੀ , ਜੋਨਾ ਬੋਲੀਨਾ ਕਬੱਡੀ ਪ੍ਰੋਮੋਟਰ ਕੈਨੇਡਾ , ਚਰਨਜੀਤ ਡਗਰੂ ਕਬੱਡੀ ਪ੍ਰੋਮੋਟਰ ਕੈਨੇਡਾ ,ਜੱਗਾ ਰੰਮੀ ਕਬੱਡੀ ਪ੍ਰੋਮੋਟਰ ਕੈਨੇਡਾ ਅਤੇ ਹੋਰ ਐਨ.ਆਰ .ਆਈ ਵੀਰ । ਆਪ ਸਭ ਨੇ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋਣ ਦੀ ਕ੍ਰਿਪਾਲਤਾ ਕਰਨੀ ਜੀ । ਬੜੇ ਦੁਖੀ ਹਿਰਦੇ ਨਾਲ ਸ: ਦਿਲਬਾਗ ਸਿੰਘ ਸਿੱਧੂ (ਪਤੀ),ਸ ਹਰਪਿੰਦਰ ਸਿੰਘ ਹਨੀ ਕੈਨੇਡਾ ( ਪੁੱਤਰ), ਮਨਪ੍ਰੀਤ ਕੌਰ (ਪੁੱਤਰੀ ), ਸ਼੍ਰੀਮਤੀ ਜਸਪ੍ਰੀਤ ਕੌਰ ਅਤੇ ਸ ਜਗਜੀਤ ਸਿੰਘ ( ਧੀ ਜਵਾਈ) ਅਤੇ ਸਮੂਹ ਸਿੱਧੂ ਪਰਿਵਾਰ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj