ਟੂਣੇ ਟੋਟਕੇ

(ਸਮਾਜ ਵੀਕਲੀ)

ਰਾਤ ਨੂੰ ਕੁੱਤੇ ਭੋਕਣ ਲੱਗੇ ਟੂਣਾਂ ਕਰਨ ਚੱਲੀ ਐ।
ਸੁਰਖੀ ਪਾਊਡਰ ਸ਼ੀਸ਼ਾ ਲੇਕੇ ਨਿਕਲ਼ੀ ਕੱਲਮ-ਕੱਲੀ ਐ।
ਬਰਫ਼ੀ ਦੇ ਡੱਬੇ ਤੇ ਰੱਖੇ ਗਿਆਰਾਂ ਸਿੱਕੇ ਭਾਨ ਦੇ।
ਸਾਧ ਬੂਬਨਿਆਂ ਕੋਲੋਂ ਪੁੱਛੇ ਲਏ ਹੋਏ ਰਕਾਂਨ ਦੇ।

ਅੱਖਾਂ ਦੇ ਵਿੱਚ ਕਾਲ਼ਾ ਕਜਲਾ ਕਾਲ਼ੀ ਰਾਤ ਨੂੰ ਪਾਉਂਦੀ ਏ।
ਪੈਰ ਦੀ ਮਿੱਟੀ ਚੁੱਕਕੇ ਮਿਰਚਾਂ ਸੱਤ ਵਾਰ ਛਹਾਉਂਦੀ ਏ।
ਲੌਂਗ ਲਾਚੀਆਂ ਪੜ੍ਹਕੇ ਉੱਤੇ ਰੱਖੀਆਂ ਨੇ ਪਕਵਾਨ ਦੇ।
ਸਾਧ ਬੂਬਨਿਆਂ ਕੋਲੋਂ ਪੁੱਛੇ ਲਏ ਹੋਏ ਰਕਾਂਨ ਦੇ।

ਸੱਤ ਚੋਂਕੀਆਂ ਭਰਕੇ ਦੇਵੇ ਸੁੱਖੀ ਹੋਈ ਕੜਾਹੀ ਨੂੰ।
ਪੜ੍ਹਕੇ ਪਾਣੀ ਸੁੱਟਣ ਦੇ ਲਈ ਆਖ ਦਿੰਦੀ ਐ ਮਾਹੀ ਨੂੰ।
ਸੂਟ ਦੇ ਉੱਤੇ ਨਾ ਲ਼ਿਖਕੇ ਵਿੱਚ ਰੱਖ ਆਈ ਸ਼ਮਸ਼ਾਨ ਦੇ।
ਸਾਧ ਬੂਬਨਿਆਂ ਕੋਲ਼ੋਂ ਪੁੱਛੇ ਲਏ ਹੋਏ ਰਕਾਂਨ ਦੇ।

ਵਹਿਮਾਂ ਭਰਮਾਂ ਦੇ ਵਿੱਚ ਰੱਖਿਆ ਕੁਝ ਨਾ ਧਾਲੀਵਾਲਾ ਵੇ।
ਕਿਹੜੇ ਰਸਤੇ ਉੱਤੇ ਤੁਰਿਆ ਤੇਰਾ ਪਿੰਡ ਹੰਸਾਲਾ ਵੇ।
ਧੰਨਿਆਂ ਕਮਲ਼ੀ ਪਿੱਛੇ ਲੱਗੀ ਲੱਗੀ ਮਨ ਬੇਈਮਾਨ ਦੇ।
ਸਾਧ ਬੂਬਨਿਆਂ ਕੋਲ਼ੋਂ ਪੁੱਛੇ ਲਏ ਹੋਏ ਰਕਾਂਨ ਦੇ।

ਧੰਨਾ ਧਾਲੀਵਾਲ

 

 

 

 

9878235714

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article169 potential graves found in former Canadian residential school
Next articleਵਿਸ਼ਵ ਔਰਤ ਦਿਵਸ