(ਸਮਾਜ ਵੀਕਲੀ)
ਇੱਕ ਪਿਆਸਾ ਕਾਂ ਸੀ ਬੱਚਿਓ,
ਉਸ ਦੀ ਅਜ਼ਬ ਕਹਾਣੀ।
ਵਿੱਚ ਜੰਗਲ ਦੇ ਭਟਕਿਆ ਉਹ,
ਲੱਭਦਾ ਫਿਰਦਾ ਪਾਣੀ।
ਜਦ ਵੀ ਕੋਈ ਮੁਸੀਬਤ ਆਵੇ,
ਅਕਲ ਉੱਦੋ ਹੀ ਆਉਂਦੀ।
ਪਾਣੀ ਥੋੜ੍ਹਾ ਉੱਪਰ ਆਵੇ,
ਚੁੰਝ ਸੀ ਰੋੜੇ ਪਾਉਂਦੀ।
ਘੜੇ ਵਿੱਚੋ ਰੱਜ ਪਾਣੀ ਪੀਤਾ,
ਆਪਣੀ ਪਿਆਸ ਬੁਝਾਈ,
ਦਿਮਾਗ਼ ਨਾਲ ਸੋਚੋ ਬੱਚਿਓ,
ਕੀ ਥੋਡੇ ਸਮਝ ਚ ਆਈ।
ਕਿੰਨਾਂ ਸਿਆਣਾ ਕਾਂ ਸੀ ਉਹ,
ਕੋਸ਼ਿਸ਼ ਉਸ ਨੇ ਕੀਤੀ।
ਮਿਹਨਤ ਦੇ ਧਾਗੇ ਨੂੰ ਲ਼ੈ ਕੇ,
ਕਿਸਮਤ ਆਪਣੀ ਸੀਤੀ।
ਪੜ੍ਹੋ ਲਿਖੋ ਮਨ ਚਿਤ ਲਾ ਕੇ,
ਸਫਲ ਤੁਸੀਂ ਹੋ ਜਾਵੋ।
ਕਾਂ ਨੇ ਕਿਹੜਾ ਆ ਕੇ ਦੱਸਿਆ,
ਇਹ ਸਮਝ ਚ ਪਾਵੋ।
ਇਹ ਤਾਂ ਇੱਕ ਉਦਾਹਰਣ ਦਿੱਤੀ,
ਸੀ ਥੋਨੂੰ ਸਮਝਾਵਣ ਲਈ।
ਪੱਤੋ, ਪੜੋ ਤੇ ਬਣੋ ਸਿਆਣੇ,
ਚਾਹ ਚ ਰਾਹ ਪਾਵਣ ਲਈ।
ਹਰਪ੍ਰੀਤ ਪੱਤੋ
ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ
94658-21417
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly