ਸਰਦੀ ਦੀ ਰੁੱਤ

(ਸਮਾਜ ਵੀਕਲੀ)

ਸਰਦੀ ਗਈ ਹੈ ਹੁਣ ਆ ਬੱਚਿਓ,
ਠੰਡ ਤੋਂ ਰੱਖਿਓ ਬਚਾ ਬੱਚਿਓ।
ਕੋਟੀਆਂ ਸਵੈਟਰਾਂ ਨੂੰ ਪਾ ਕਿ
ਰੱਖਿਓ,
ਠੰਡ ਵਿੱਚ ਬਾਹਰ ਨਾ ਕਿਤੇ ਵੀ
ਨੱਸਿਓ।
ਇਹ ਜ਼ੋਰ ਦਿੰਦੀ ਆਪਣਾ ਦਿਖਾ ਬੱਚਿਓ,
ਸਰਦੀ ਗਈ ਹੈ ਹੁਣ ਆ ਬੱਚਿਓ।
ਠੰਡ ਤੋਂ ਰੱਖਿਓ……….
ਸਿਹਤ ਆਪਣੀ ਦਾ ਤੁਸੀਂ ਖ਼ਿਆਲ ਰੱਖਣਾ,
ਗਰਮ ਗਰਮ ਚੀਜ਼ਾਂ ਦਾ ਸਵਾਦ ਚੱਖਣਾ।
ਦੁਪਹਿਰ ਵੇਲੇ ਧੁੰਦ ਜਾਂਦੀ ਛਾਅ
ਬੱਚਿਓ,
ਸਰਦੀ ਗਈ ਹੈ ਹੁਣ ਆ ਬੱਚਿਓ।
ਠੰਡ ਤੋਂ ਰੱਖਿਓ………..
ਮੰਨ ਲਿਓ ਤੁਸੀਂ ਵੱਡਿਆਂ ਦੇ ਕਹਿਣੇ ਨੂੰ,
ਸਿਹਤ ਤੇ ਪੜ੍ਹਾਈ ਰੱਖਿਓ ਸਾਂਭ ਗਹਿਣੇ ਨੂੰ।
ਲਿਓ ਨਾ ਸਮੇਂ ਨੂੰ ਗਵਾ ਬੱਚਿਓ,
ਸਰਦੀ ਗਈ ਹੈ ਹੁਣ ਆ ਬੱਚਿਓ।
ਠੰਡ ਤੋਂ ਰੱਖਿਓ………….
ਠੰਡ ਹੁੰਦੀ ਆਉਂਦੀ ਜਾਂ ਜਾਂਦੀ ਮਾਰਦੀ,
ਠੰਡੀ ਹਵਾ ਹੁੰਦੀ ਸਭ ਤਾਂਈ ਠਾਰਦੀ।
ਪੱਤੋ, ਨੇ ਦਿੱਤੀ ਗੱਲ ਸਮਝਾ ਬੱਚਿਓ,
ਸਰਦੀ ਗਈ ਹੈ ਹੁਣ ਆ ਬੱਚਿਓ।
ਠੰਡ ਤੋਂ ਰੱਖਿਓ ਬਚਾ ਬੱਚਿਓ।

ਹਰਪ੍ਰੀਤ ਪੱਤੋ

ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ
94658-21417

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅੱਖ਼ਰ ਕਿਤਾਬਾਂ
Next article‘Devastated, gutted, hurt’: Hardik Pandya after India’s T20 World Cup exit