(ਸਮਾਜ ਵੀਕਲੀ)
ਗਰਮੀ ਮੁੱਕੀ, ਆ ਗਈ ਸਰਦੀ।
ਪਾ ਲਉ ਬੱਚਿਉ ਗਰਮ ਵਰਦੀ।
ਸਮੇਂ ਸਿਰ ਸੌਂਵੋ,ਸਮੇਂ ਸਿਰ ਜਾਗੋ।
ਜਾਗ ਕੇ ਗਰਮ ਪਾਣੀ ਨਾ’ ਨਹਾਉ।
ਸਕੂਲ ਜਾਉ ਖਾਣਾ ਸਮੇਂ ਸਿਰ ਖਾ ਕੇ।
ਉੱਥੇ ਪੜ੍ਹਾਈ ਖੂਬ ਕਰੋ ਦਿਲ ਲਾ ਕੇ ।
ਠੰਡ ਤੋਂ ਬਚਾਣ ਖਜੂਰਾਂ ਤੇ ਬਦਾਮ।
ਲੰਚ ਬੌਕਸ ‘ਚ ਪਾ ਕੇ ਲੈ ਜਾਉ ਨਾਲ।
ਹੋਮ ਵਰਕ ਪੂਰਾ ਕਰੋ ਸਕੂਲੋਂ ਆ ਕੇ।
ਥਾਂ ਸਿਰ ਰੱਖੋ ਆਪਣਾ ਬੈਗ ਲਿਜਾ ਕੇ।
ਟੀ ਵੀ ‘ਚ ਦੇਖੋ ਨਾ ਕਾਰਟੂਨ ਬਹੁਤੇ।
ਨਹੀਂ ਤਾਂ ਪਿੱਛੋਂ ਹੋਣਾ ਪੈਣਾ ਔਖੇ।
ਹੁਣ ਤੋਂ ਹੀ ਮਿਹਨਤ ਕਰਨੀ ਸਿੱਖੋ।
ਆਪਣੀ ਕਿਸਮਤ ਆਪ ਹੀ ਲਿਖੋ।
ਮੰਮੀ, ਡੈਡੀ ਦਾ ਸਦਾ ਮੰਨੋ ਕਹਿਣਾ।
ਜੇ ਕਰ ਬੱਚਿਉ ਤੁਸੀਂ ਹੱਸਦੇ ਰਹਿਣਾ।
ਮਹਿੰਦਰ ਸਿੰਘ ਮਾਨ
ਸਲੋਹ ਰੋਡ
ਨਵਾਂ ਸ਼ਹਿਰ-9915803554
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly