(ਸਮਾਜ ਵੀਕਲੀ)
ਮੁਹੱਬਤਾਂ ਦੇ ਖੰਭ ਲੱਗੇ, ਉੱਡਿਆ ਕਰ,
ਪਿਆਰ ਵਾਲ਼ਾ ਚੋਗਾ ਮਿਲ਼ੇ, ਚੁੱਗਿਆ ਕਰ।
ਐਵੇਂ ਨਾ ਨਾਰਾਜ਼ਗੀ ਦੇ ਵਹਿਣਾਂ ਵਿੱਚ ਵਹਿ,
ਇਸ਼ਕ ਸਮੁੰਦਰਾਂ ‘ਚ ਡੁੱਬਿਆ ਕਰ।
ਇੱਕ ਇੱਕ ਕਰ ਸਭ ਸਾਕਾਂ ਛੱਡ ਜਾਣਾ,
ਬਹੁਤਾ ਨਾ ਸਕੀਰੀਆਂ ‘ਚ ਖੁੱਭਿਆ ਕਰ।
ਹੱਸਦੇ ਹਸਾਉਂਦੇ ਜਦੋਂ ਲੰਘੇ ਕੋਈ ਰਾਤ,
ਨਿੱਕੀ-ਨਿੱਕੀ ਗੱਲ ਤੇ ਨਾ ਸੁੱਜਿਆ ਕਰ।
ਕੰਡਿਆਂ ਦੀ ਚੋਭ ਕਦੇ ਭੁੱਲਦੀ ਨਹੀਂ,
ਫੁੱਲਾਂ ਵਾਲ਼ਾ ਬੂਟਾ ਬਣ ਉੱਗਿਆ ਕਰ।
ਬੋਲ ਕੇ ਨਾ ਦੱਸੇ ਜੇ ਜ਼ੁਬਾਨ ਕਿਸੇ ਦੀ,
ਦਿਲਾਂ ਵਾਲ਼ੇ ਭੇਦ ਡੂੰਘੇ ਬੁੱਝਿਆ ਕਰ।
ਰੱਖਦੇ ਖ਼ਿਆਲ ਜਿਹੜੇ,ਤੂੰ ਵੀ ਲਈਂ ਸਾਰ,
ਆਪਣੇ ਹੀ ਆਪ ‘ਚ ਨਾ ਰੁੱਝਿਆ ਕਰ।
ਪਲਕਾਂ ਵਿਛਾਈ ਕੋਈ ‘ਡੀਕਦਾ ਹੋਵੇ,
ਔਖੇ-ਟੇਢੇ ਰਾਹ ਚਾਹੇ,ਪੁੱਜਿਆ
ਕਰ।
ਮਨਜੀਤ ਕੌਰ ਧੀਮਾਨ, ਸ਼ੇਰਪੁਰ, ਲੁਧਿਆਣਾ।
ਸੰ:9464633059