(ਸਮਾਜ ਵੀਕਲੀ)
ਫੁੱਲਾਂ ਦੀ ਤਰ੍ਹਾਂ
ਮੁਸਕਰਾਣਾ ਹੈ ਤਾਂ
ਕੰਡਿਆਂ ਵਿਚ
ਰਹਿਣਾ ਹੀ ਹੋਵੇਗਾ।
ਆਪਣਿਆਂ ਵਿਚ
ਜੇਕਰ ਰਹਿਣਾ ਹੈ ਤਾਂ
ਉਨ੍ਹਾਂ ਦੇ ਬੇਗਾਨੇਪਨ
ਨੂੰ ਵੀ ਸਹਿਣਾ ਹੋਵੇਗਾ।
ਹਨੇਰੀ ਰਾਤ ਤੋਂ ਬਾਦ
ਸੂਰਜ ਦਾ ਨਿਕਲਣਾ
ਬਿਲਕੁਲ ਨਿਸ਼ਚਿਤ ਹੈ ਤਦੋਂ
ਤਕ ਇੰਤਜ਼ਾਰ ਕਰਨਾ ਹੋਵੇਗਾ।
ਸਚਾਈ ਦੀ ਜੀਤ ਹੋਣੀ
ਤਾਂ ਨਿਸ਼ਚਿਤ ਹੈ ਯਾਰੋ
ਜਦ ਤੱਕ ਅਜੇਹਾ ਨਹੀਂ ਹੁੰਦਾ
ਤਦ ਤਕ ਝੂਠ ਸਹਿਣਾ ਪਵੇਗਾ।
ਨਾ ਚਾਹੁੰਦੇ ਹੋਏ ਵੀ ਅਗਰ
ਸਾਥ ਨਿਭਾਉਣਾ ਹੈ ਸਾਥੀ ਦਾ
ਤਾਂ ਹਰ ਹਾਲ ਵਿਚ ਉਸਦੇ ਹਾਂ
ਵਿਚ ਹਾਂ ਤੇ ਨਾ ਕਹਿਣਾ ਪਵੇਗਾ।
ਉਲਟੀ ਦਿਸ਼ਾ ਵਿਚ ਤੈਰਨਾ ਹੈ ਕਠਿਨ
ਜਿਸ ਤਰਫ ਹੋਵੇ ਨਦੀ ਦਾ ਵਹਾਅ
ਉਸ ਤਰਫ਼ ਤਾਂ ਸਾਨੂੰ ਫਿਰ ਵੀ
ਨਾ ਚਾਹੁੰਦੇ ਹੋਏ ਤੈਰਨਾ ਪਵੇਗਾ।
ਸਭ ਦਾ ਆਪਣਾ ਆਪਣਾ ਤਰੀਕਾ ਹੈ
ਜ਼ਿੰਦਗੀ ਦਾ ਲੁਤਫ਼ ਉਠਾਉਣ ਦਾ
ਜਿਸ ਕਿਸਮ ਦੇ ਹੁੰਦੇ ਨੇ ਹਾਲਾਤ
ਉਸ ਤਰ੍ਹਾਂ ਹੀ ਸਾਨੂੰ ਜਿਉਣਾ ਪਵੇਗਾ।
ਪ੍ਰੋਫੈਸਰ ਸਾ਼ਮਲਾਲ ਕੌਸ਼ਲ
ਮੋਬਾਈਲ 94 16 35 9 0 4 5
ਰੋਹਤਕ -124001(ਹਰਿਆਣਾ )
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly