ਬੇਜਾਨ ਬਣ ਜਾਣਗੇ

(ਸਮਾਜ ਵੀਕਲੀ)

ਜਿਹੜੇ ਆਖਦੇ ਨੇ ਤੇਰੇ ਤੋਂ ਲੁਟਾ ਜਾਨ ਦੇਵਾਂਗੇ
ਮੌਕਾ ਵੇਖ ਉਨ੍ਹਾਂ ਵਿੱਚੋਂ ਕਈ ਬੇਜਾਨ ਬਣ ਜਾਣਗੇ

ਹਿੱਕ ਠੋਕ ਨਾਲ ਖੜ੍ਹਨ ਦਾ ਜੋ ਦਾਅਵਾ ਕਰਦੇ
ਮੂੰਹ ਆਪਣਾ ਘੁਮਾ ਕਈ ਅਨਜਾਣ ਬਣ ਜਾਣਗੇ

ਫੈਸਲੇ ਤਕਦੀਰਾਂ ਨੇ ਕਈ ਲਿਖੇ ਬੜੇ ਸਖ਼ਤ ਹੁੰਦੇ
ਇਹ ਝੱਲਣ ਵਾਲੇ ਹੀ ਫਿਰ ਮਹਾਨ ਬਣ ਜਾਣਗੇ

ਸਾਥ ਨਿਭਾਉਣ ਵਾਲੇ ‘ਸੋਹੀ’ ਅੱਜਕੱਲ੍ਹ ਘੱਟ ਮਿਲਦੇ
ਵਿਰਲੇ ਨੇ ਜੋ ਦੂਜਿਆਂ ਲਈ ਮੁਸਕਾਨ ਬਣ ਜਾਣਗੇ

ਗੁਰਮੀਤ ਸਿੰਘ ਸੋਹੀ
ਪਿੰਡ- ਅਲਾਲ(ਧੂਰੀ)
M.- 92179-81404

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਏਹੁ ਹਮਾਰਾ ਜੀਵਣਾ ਹੈ -144
Next articleਅੰਮ੍ਰਿਤਸਰ ਵਿਕਾਸ ਮੰਚ ਵਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੇਵਾ ਮੁਕਤ ਮੀਤ ਸਕੱਤਰ ਸ. ਗੁਰਬਚਨ ਸਿੰਘ ਚਾਂਦ ਦੇ ਅਕਾਲ ਚਲਾਣਾ ‘ਤੇ ਦੁੱਖ ਦਾ ਪ੍ਰਗਟਾਵਾ