HOME *ਜਲਦ ਕਰਵਾਇਆ ਜਾਵੇਗਾ ਜੱਥੇਬੰਦਕ ਸੰਮੇਲਨ-ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜ਼ਾਬ*

*ਜਲਦ ਕਰਵਾਇਆ ਜਾਵੇਗਾ ਜੱਥੇਬੰਦਕ ਸੰਮੇਲਨ-ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜ਼ਾਬ*

1
ਨਵਾਂਸ਼ਹਿਰ/ਰਾਹੋਂ   (ਸਮਾਜ ਵੀਕਲੀ)  (ਜਤਿੰਦਰ ਪਾਲ ਸਿੰਘ ਕਲੇਰ ) ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜ਼ਾਬ ਬਲਾਕ ਰਾਹੋਂ ਦੇ ਡਾਕਟਰਾਂ ਦੀ ਮਹੀਨਾਵਾਰ ਮੀਟਿੰਗ ਹੋਈ, ਮੀਟਿੰਗ ਵਿੱਚ ਜ਼ਿਲ੍ਹਾ ਪ੍ਰਧਾਨ ਡਾ.ਕਸ਼ਮੀਰ ਸਿੰਘ ਢਿੱਲੋਂ ਅਤੇ ਜ਼ਿਲ੍ਹਾ ਵਾਇਸ ਸਕੱਤਰ ਡਾ.ਸੰਦੀਪ ਜੋਸ਼ੀ,ਅਗਾਂਹ ਹੋਣ ਵਾਲ਼ੇ ਜੱਥੇਬੰਦਕ ਸੰਮੇਲਨ ਦੇ ਮੱਦੇਨਜ਼ਰ ਰਾਹੋਂ ਵਿਖ਼ੇ ਖਾਸ ਤੌਰ ਤੇ ਪਹੁੰਚੇ, ਬਲਾਕ ਪ੍ਰਧਾਨ ਡਾ.ਕੁਲਵਿੰਦਰ ਸਿੰਘ ਨੇ ਬਲਾਕ ਦੇ ਨਾਲ਼,ਜ਼ਿਲ੍ਹਾ ਪ੍ਰਧਾਨ ਅਤੇ ਜ਼ਿਲ੍ਹਾ ਸਕੱਤਰ ਦਾ,ਕਲੀਆਂ ਦੇ ਬੂਟਿਆਂ ਨਾਲ਼ ਸਵਾਗਤ ਅਤੇ ਸਨਮਾਨ ਕੀਤਾ, ਡਾ.ਕਸ਼ਮੀਰ ਸਿੰਘ ਢਿੱਲੋਂ ਨੇ ਦੱਸਿਆ ਕਿ 30 ਅਕਤੂਬਰ ਨੂੰ ਤਰਨਤਾਰਨ ਗੋਇੰਦਵਾਲ ਵਿਖ਼ੇ ਸੂਬਾ ਕਮੇਟੀ ਨਾਲ਼ ਹੋਈ ਮੀਟਿੰਗ ਵਿੱਚ ਕਨਵੈਸ਼ਨ ਕਰਾਉਣ ਦਾ ਫ਼ੈਸਲਾ ਲਿਆ ਗਿਆ ਸੀ,ਇਹ ਐਸੋਸੀਏਸ਼ਨ ਦੀ ਸੱਤਵੀਂ ਕਨਵੈਂਸ਼ਨ ਹੋਵੇਗੀ,ਜਿਸਦੀ ਤਰੀਕ ਫ਼ੈਸਲਾ ਕਰਕੇ 25 ਨਵੰਬਰ ਨੂੰ ਜ਼ਿਲ੍ਹੇ ਦੀ ਮੀਟਿੰਗ ਵਿੱਚ ਦੱਸ ਦਿੱਤੀ ਜਾਵੇਗੀ, ਡਾ.ਕਸ਼ਮੀਰ ਸਿੰਘ ਢਿੱਲੋਂ ਨੇ ਬਾਲ ਦਿਵਸ ਦੇ ਮੌਕੇ ਤੇ ਕਿਹਾ,ਬਾਲ ਦਿਵਸ ਬੱਚਿਆਂ ਦੀ ਸਵਤੰਤਰਤਾ ਦਾ ਦਿਨ ਹੈ,ਬੱਚਿਆਂ ਦੀ ਜਿੰਦਗੀ ਵਿੱਚ ਆਉਣ ਵਾਲੀਆਂ ਸਮੱਸਿਆਵਾਂ ਵੱਲ ਸਾਨੂੰ ਸਭ ਨੂੰ ਧਿਆਨ ਦੇਣਾਂ ਚਾਹੀਦਾ ਹੈ,ਖਾਸ ਕਰਕੇ ਬੱਚਿਆਂ ਦੀ ਸਿਹਤ ਅਤੇ ਮਾਨਸਿਕ ਸਥਿਤੀ ਦਾ ਜਾਇਜ਼ਾ ਲੈਂਦੇ ਰਹਿਣਾਂ ਚਾਹੀਦਾ ਹੈ,ਗਰੀਬ ਅਤੇ ਮਜ਼ਬੂਰ ਬੱਚਿਆਂ ਦੀ ਸਹਾਇਤਾ ਕਰਕੇ ਸਾਨੂੰ ਬਾਲ ਮਜ਼ਦੂਰੀ ਤੋਂ ਬੱਚਿਆਂ ਨੂੰ ਆਜ਼ਾਦ ਕਰਵਾਉਣਾ ਚਾਹੀਦਾ ਹੈ,ਆਜ਼ਾਦੀ ਦਾ ਮਤਲਬ ਹੀ ਬੱਚਿਆਂ ਦੀ ਜਿੰਦਗੀ ਦੀ ਸਥਿਤੀ ਤੋਂ ਜ਼ਾਹਿਰ ਹੁੰਦਾ ਹੈ,ਬੱਚਿਆਂ ਦਾ ਆਜ਼ਾਦ ਹੋਣਾਂ ਹੀ ਦੇਸ਼ ਦੇ ਉੱਜਵਲ ਭਵਿੱਖ ਦੀ ਨਿਸ਼ਾਨੀ ਹੈ, ਡਾ.ਸੰਦੀਪ ਜੋਸ਼ੀ ਨੇ ਲੁਧਿਆਣਾ ਦੇ ਇੱਕ ਨਿੱਜੀ ਹਸਪਤਾਲ ਵਲੋਂ ਮਰੀਜਾਂ ਦੀਆਂ ਮ੍ਰਿਤਕ ਦੇਹਾਂ ਨੂੰ ਬਦਲਕੇ,ਬੰਦੇ ਦੀ ਥਾਂ ਔਰਤ ਅਤੇ ਔਰਤ ਦੇ ਪਰਿਵਾਰ ਵਾਲਿਆਂ ਨੂੰ ਇੱਕ ਮਰਦ ਮਰੀਜ਼ ਦੀ ਲਾਸ਼ ਦੇ ਦਿੱਤੇ ਜਾਣ ਵਰਗੀ ਵੱਡੀ ਅਣਗਹਿਲੀ ਕਰਨ ਦਾ ਵਿਰੋਧ ਕਰਦੇ ਕਿਹਾ,ਅਜਿਹੀਆਂ ਘਟਨਾਵਾਂ ਜਿੱਥੇ ਡਾਕਟਰ ਵਰਗ ਨੂੰ ਬਦਨਾਮ ਕਰਦੀਆਂ ਹਨ,ਉੱਥੇ ਹੀ ਮਰੀਜ਼ਾਂ ਨੂੰ ਦਿੱਤੀਆਂ ਜਾਣ ਵਾਲੀਆਂ ਗੈਰ-ਜਿੰਮੇਦਾਰ ਸਿਹਤ ਸਹੂਲਤਾਂ ਦੀ ਪੋਲ ਖੋਲਦੀਆਂ ਹਨ,ਡਾ. ਜੋਸ਼ੀ ਨੇ ਕਿਹਾ ਇਸ ਮਾਮਲੇ ਦੀ ਤਹਿ ਤੱਕ ਜਾਂਚ ਹੋਣੀ ਚਾਹੀਦੀ ਹੈ, ਜ਼ਿਲ੍ਹਾ ਚੇਅਰਮੈਨ ਡਾ.ਟੇਕ ਚੰਦ ਸੈਣੀ ਨੇ 10 ਨਵੰਬਰ ਨੂੰ ਗੁਰਦਵਾਰਾ ਸੀਸ ਗੰਜ ਅਤੇ ਲਾਲ ਕਿਲ੍ਹੇ ਦੇ ਨਜ਼ਦੀਕ ਹੋਏ ਕਾਰ ਬੰਬ ਧਮਾਕੇ ਦਾ ਜ਼ਿਲ੍ਹੇ ਵਲੋਂ ਵਿਰੋਧ ਕੀਤਾ,ਇਸ ਦੁਰਘਟਨਾ ਵਿੱਚ ਮਾਰੇ ਗਏ ਨਿਰਦੋਸ਼ ਲੋਕਾਂ ਦੀ ਆਤਮਿਕ ਸ਼ਾਂਤੀ ਲਈ ਪ੍ਰਾਰਥਨਾਂ ਕਰਦੇ,ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਂਣ ਦੀ ਅਪੀਲ ਕੀਤੀ ਬਲਾਕ ਪ੍ਰਧਾਨ ਡਾ.ਕੁਲਵਿੰਦਰ ਸਿੰਘ ਨੇ ਪੰਜ਼ਾਬ ਯੂਨੀਵਰਸਟੀ ਚੰਡੀਗੜ੍ਹ ਦੀ ਸੈਨੇਟ ਅਤੇ ਸਿੰਡੀਕੇਟ ਨੂੰ ਭੰਗ ਕਰਨ ਦੇ ਮਾਮਲੇ ਦਾ ਸਖ਼ਤ ਸ਼ਬਦਾਂ ਵਿੱਚ ਵਿਰੋਧ ਕੀਤਾ ਅਤੇ ਕਿਹਾ ਕਿ ਜਲਦ ਹੀ ਐਸੋਸੀਏਸ਼ਨ ਵਲੋਂ ਚੰਡੀਗੜ੍ਹ ਜਾਣ ਦਾ ਉਪਰਾਲਾ ਕੀਤਾ ਜਾਵੇਗਾ, ਜ਼ਿਲ੍ਹਾ ਵਾਇਸ ਕੈਸ਼ੀਅਰ ਡਾ.ਬਿਮਲ ਕੁਮਾਰ ਨੇ 20 ਨਵੰਬਰ 2025 ਦਿਨ ਵੀਰਵਾਰ ਨੂੰ ਪਿੰਡ ਸਹਾਪੁਰ ਵਿਖ਼ੇ ਕ੍ਰਾਂਤੀਕਾਰੀ ਅਮਰ ਸ਼ਹੀਦ ਮਾਸਟਰ ਗਿਆਨ ਸਿੰਘ ਸੰਘਾ ਜੀ ਦੀ ਬਰਸੀ ‘ਤੇ ਜਾਣ ਬਾਰੇ ਕਿਹਾ ਕਿ ਜ਼ਿਲ੍ਹੇ ਵਲੋਂ ਹਰ ਸਾਲ ਸੰਘਾ ਜੀ ਦੀ ਬਰਸੀ ਤੇ ਉਹਨਾਂ ਨੂੰ ਸ਼ਰਧਾਂਜਲੀ ਦੇਂਣ ਜਾਇਆ ਜਾਂਦਾ ਹੈ,ਏਸ ਵਾਰ ਵੀ ਬਲਾਕ ਰਾਹੋਂ ਦੇ ਸਾਰੇ ਡਾਕਟਰ ਸਾਥੀ ਵੀ ਜ਼ਿਲ੍ਹੇ ਨਾਲ਼ ਪਿੰਡ ਸਹਾਪੁਰ ਲਈ ਰਵਾਨਾ ਹੋਣਗੇ,ਇਸ ਮੌਕੇ ਡਾ.ਕੁਲਵਿੰਦਰ ਸਿੰਘ, ਡਾ.ਟੇਕ ਚੰਦ ਸੈਣੀ,ਡਾ.ਬਿਮਲ ਕੁਮਾਰ,ਡਾ.ਸੁਰਿੰਦਰ ਸਿੰਘ,ਡਾ.ਤਰਸੇਮ,ਡਾ.ਰਣਜੀਤ ਸਿੰਘ,ਡਾ.ਪਰਮਿੰਦਰ ਸਿੰਘ,ਡਾ.ਰਮਨਦੀਪ ਸਿੰਘ,ਡਾ.ਗੁਰਦੇਵ ਫਾਂਬੜਾ,ਡਾ.ਰਜਵਿੰਦਰ ਕੌਰ,ਡਾ.ਜਗਤਾਰ ਰਾਮ,ਡਾ.ਰਮਨਦੀਪ ਕੁਮਾਰ,ਡਾ.ਸੰਜੇ ਸ਼ਰਮਾਂ,ਡਾ.ਜਗਜੀਤ ਸਿੰਘ,ਡਾ.ਜਸਵਿੰਦਰ ਪਾਲ ਆਦਿ ਹਾਜ਼ਿਰ ਸਨ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਪ੍ਰੈੱਸ ਕਲੱਬ ਰਾਏਕੋਟ ਵੱਲੋਂ ਮਹਾਨ ਗ਼ਦਰੀ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਵਸ ਅਤੇ ਕੌਮੀ ਪ੍ਰੈੱਸ ਦਿਵਸ’ ਦੇ ਸਬੰਧ ਵਿੱਚ ਇੱਕ ਵਿਸੇਸ਼ ਸੈਮੀਨਾਰ ਕਰਵਾਇਆ
Next articleਸਿੱਖ ਇਤਿਹਾਸ ਨੂੰ ਦਰਸਾਉੰਦੀਆਂ ਤਸਵੀਰਾਂ ਗੁਰੁ ਨਗਰੀ ਵਿੱਚ ਬਣੀਆਂ ਖਿੱਚ ਦਾ ਕੇਂਦਰ