ਬ੍ਰਮਿੰਘਮ ਵਿਖੇ ਵਿਰਕਾਂ ਦਾ ਮੇਲਾ 4-6 ਅਗਸਤ ਨੂੰ

(ਸਮਾਜ ਵੀਕਲੀ)

ਸੰਤ ਸਰਨਿ ਜੋ ਜਨੁ ਪਰੈ ਸੋ ਜਨੁ ਉਧਰਨਹਾਰ।
ਸੰਤ ਕੀ ਨਿਂਦਾ ਨਾਨਕਾ ਬਹੁਰਿ ਬਹੁਰਿ ਅਵਤਾਰ।

ਧੰਨ ਧੰਂਨ ਸੰਤ ਬਾਬਾ ਫੂਲਾ ਸਿੰਘ ਜੀ ਵਿਰਕ ਵਾਲਿਆਂ ਦਾ ਧਾਰਮਿੱਕ ਸਮਾਗਮ ਹਰ ਸਾਲ ਦੀ ਤਰਾਂ ਬ੍ਰਮਿਘੰਮ ਦੇ ਗੁਰਦਵਾਰਾ ਬਾਬਾ ਸੰਗ ਜੀ, ਸੈਂਟ ਪੌਲਜ ਰੋਡ , ਸਮੈਦਿੱਕ ਚਾਰ ਤੋਂ ਛੇ ਅਗਸਤ ਦਿੰਨ ਸ਼ੁਕਰਵਾਰ ਤੋਂ ਐਤਵਾਰ ਨੂੰ ਮਨਾਇਆ ਜਾ ਰਿਹਾ ਹੈ। ਪਿੰਡ ਵਿਰਕ ਅਤੇ ਸਮੁੱਚੀ ਸਾਧ ਸੰਗਤ ਜੀ ਨੂੰ ਇਹ ਵੀ ਜਾਣ ਕੇ ਬੇਅੰਤ ਖੁਸ਼ੀ ਹੋਵੇਗੀ ਕਿ ਗੁਰਦਵਾਰਾ ਬਾਬਾ ਸੰਗ ਜੀ ਦੀ ਨਵੀਂ ਇਮਾਰਤ ਬਣ ਕੇ ਤਿਆਰ ਹੋ ਗਈ ਹੈ।

ਤਿੰਨ ਮੰਜਲਾਂ ਇਮਾਰਤ ਦਾ ਉਧਘਾਟਨ ਖਾਲਸਾ ਸਾਜਨਾ ਦਿਵਸ ਤੋਂ ਪਹਿੱਲਾਂ ਨੌਂ ਅਪ੍ਰੈਲ ਦਿੰਨ ਐਤਵਾਰ ਨੂੰ ਹੋ ਚੁੱਕਾ ਹੈ ਜਿਸ ਸਮੇ ਦੇਸ਼ ਵਿਦੇਸ਼ ਤੋਂ ਗੁਰੁ ਜੀ ਦੀਆਂ ਪਿਆਰੀਆਂ ਸੰਗਤਾਂ ਹਾਜਰ ਸਨ। ਇਸ ਸਮੇ ਗੁਰਦਵਾਰਾ ਸਾਹਿਬ ਜੀ ਦੇ ਮੁੱਖ ਗ੍ਰੰਥੀ ਗਿ: ਰਵਿੰਦਰਪਾਲ ਸਿੰਘ ਜੀ ਨੇ ਪਤਹਿ ਸੱਜਣ ਅਤੇ ਸੇਵਾਦਾਰਾਂ ਨੂੰ ਸਿਰੋਪਾਉ ਦੇ ਕੇ ਸਨਮਾਨਿੱਤ ਕੀਤਾ।

ਸੰਤ ਬਾਬਾ ਫੂਲਾ ਸਿੰਘ ਜੀ ਦੀ 114ਵੀਂ ਬਰਸੀ ਤੇ ਯੂ.ਕੈ. ਨਿਵਾਸੀ ਪਿੰਡ ਵਿਰਕ, ਜਿਲ੍ਹਾ ਜਲੰਧਰ ਦੀ ਸੰਗਤ ਵਲੋਂ ਧੰਨ ਧੰਨ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਸ਼ੁੱਕਰਵਾਰ 4 ਅਗਸਤ ਨੂੰ ਸਵੇਰੇ 11 ਵਜੇ ਅਰੰਭ ਹੋਣਗੇ ਜਿਨ੍ਹਾ ਦੇ ਭੋਗ ਐਤਵਾਰ 6 ਅਗਸਤ ਨੂੰ 10 ਵਜੇ ਪੈਣਗੇ। ਸਰਬੱਤ ਦੇ ਭਲੇ ਦੀ ਅਰਦਾਸ ਤੋਂ ਉਪਰੰਤ ਕੀਰਤਨ, ਕਥਾ ਤੋਂ ਇਲਾਵਾ ਢਾਡੀ ਜੱਥਾ ਸੰਗਤਾਂ ਨੂੰ ਗੁਰੁ ਇਤਿਹਾਸ ਅਤੇ ਸਿੱਖ ਇਤਿਹਾਸ ਬਾਰੇ ਜਾਣਕਾਰੀ ਦੇਵਣਗੇ।

ਆਓ ਆਪਾਂ ਮਹਾਪੁਰਸ਼ਾਂ ਦੀ ਯਾਦ ਵਿੱਚ ਕਰਵਾਏ ਜਾ ਰਹੇ ਧਾਰਮਿਕ ਜੋੜ ਮੇਲੇ ਵਿੱਚ ਜੁੜ ਕੇ ਮਹਾਂ ਪੁਰਸ਼ਾਂ ਦਾ ਅਸ਼ੀਰਵਾਦ ਪ੍ਰਾਪਤ ਕਰੀਏ।

-Tarlochan Singh Virk

Previous articleNAPM extends solidarity to the tribal uprising in Jammu & Kashmir
Next articleਬੰਗਾ ਵਿਖੇ ਬਸਪਾ ਵਲੋਂ ਮਨੀਪੁਰ ਵਿੱਚ ਆਦੀਵਾਸੀਆਂ ਤੇ ਹੋ ਰਹੇ ਅਣਮਨੁੱਖੀ ਤਸ਼ੱਦਦ ਦੇ ਵਿਰੋਧ ਵਿਚ ਰੋਸ ਮਾਰਚ