HOME ਜਿਸਦਾ ਖੇਤ ਉਸਦੀ ਰੇਤ ਦੀ ਜਗ੍ਹਾ ਹੁਣ ਕਿਸਾਨ ਦਾ ਖੇਤ ਤੇ ਮਾਫੀਏ...

ਜਿਸਦਾ ਖੇਤ ਉਸਦੀ ਰੇਤ ਦੀ ਜਗ੍ਹਾ ਹੁਣ ਕਿਸਾਨ ਦਾ ਖੇਤ ਤੇ ਮਾਫੀਏ ਦੀ ਰੇਤ ਨੇ ਲਈ-ਸੰਦੀਪ ਅਰੋੜਾ

ਸਿੱਧਵਾਂ ਬੇਟ  (ਸਮਾਜ ਵੀਕਲੀ)   (ਹਰਜਿੰਦਰ ਸਿੰਘ ਚੰਦੀ )– ਭਾਵੇਂ ਹੀ ਪਿਛਲੇ ਦਿਨੀ ਆਏ ਹੜਾਂ ਨਾਲ ਕਿਸਾਨਾਂ ਦੀਆਂ ਜਮੀਨਾਂ ਉੱਪਰ ਕਾਫ਼ੀ ਸਾਰਾ ਰੇਤਾਂ ਚੜ ਗਿਆ ਸੀ ਤੇ ਜਿਥੇ ਸੰਯੁਕਤ ਕਿਸਾਨਾ ਮੋਰਚੇ ਨੇ ਜਿਸਦਾ ਖੇਤ ਉਸਦੀ ਰੇਤ ਦੇ ਨਾਅਰੇ ਹੇਠ ਸਰਕਾਰ ਕੋਲੋ ਮੰਗ ਕੀਤੀ ਸੀ ਕਿ ਕਿਸਾਨਾਂ ਦੀ ਫਸਲ ਤਾਂ ਉੱਗ ਨਹੀਂ ਸਰਦੀ ਪਰ ਘਰ ਚਲਾਉਣ ਲਈ ਆਪਣੇ ਖੇਤਾਂ ਵਿੱਚ ਪਈ ਰੇਤਾਂ ਵੇਚ ਕੇ ਹੀ ਗੁਜ਼ਾਰਾ ਕਰ ਲਵੇਗਾ ਤੇ ਪੰਜਾਬ ਦੇ ਮੁੱਖ ਮੰਤਰੀ ਨੇ ਵੀ ਇਸ ਨਾਅਰੇ ਹੇਠ ਕਿਸਾਨਾਂ ਨੂੰ ਰੇਤਾਂ ਚੁੱਕਣ ਦੀ ਮਨਜ਼ੂਰੀ ਦੇ ਦਿੱਤੀ ਸੀ। ਪਰ ਇਥੇ ਕੁਝ ਹੋਰ ਹੀ ਕਹਾਵਤ ਨਜ਼ਰ ਆ ਰਹੀ ਹੈ।ਕਿ ਜਿਸਦਾ ਖੇਤ ਉਸਦੀ ਰੇਤ ਦੇ ਬਦਲੇ ਕਿਸਾਨਾਂ ਕਾ ਖੇਤ ਹੋਰ ਮਾਫੀਏ ਕੀ ਰੇਤ ਵਾਲਾ ਮਾਹੋਲ ਬਣਾਇਆ ਪਿਆ ਹੈ। ਪਰ ਅੱਜ ਤਾਂ ਮਾਫੀਏ ਨੇ ਹੱਦ ਹੀ ਕਰ ਦਿੱਤੀ ਸਤਲੁਜ ਪੁਲ ਹੇਠਾਂ ਹੀ ਸ਼ਰੇਆਮ ਰੇਤਾਂ ਦਾ ਟੱਕ ਲਾ ਲਿਆ ਗਿਆ। ਤਾਂ ਜਦੋਂ ਇਸਦਾ ਪਤਾ ਇਲਾਕੇ ਦੇ ਲੋਕਾਂ ਨੂੰ ਤੇ ਕਿਸਾਨ ਜਥੇਬੰਦੀਆਂ ਨੂੰ ਪਤਾ ਲੱਗਾ ਤਾਂ ਉਹਨਾਂ ਫੋਰੀ ਧਰਨਾ ਲਾ ਦਿੱਤਾ ਤੇ ਪਾਬੰਦੀਸ਼ੁਦਾ ਮਸ਼ੀਨਾਂ ਨੂੰ ਬੰਦ ਕਰਵਾ ਦਿੱਤਾ ਤੇ ਮੰਗ ਕੀਤੀ ਗੈਰ ਕਾਨੂੰਨੀ ਮਾਇੰਨਗ ਕਰਨ ਵਾਲੇ ਲੋਕਾਂ ਖਿਲਾਫ਼ ਕਾਰਵਾਈ ਕੀਤੀ ਜਾਵੇ। ਜਿਸ ਤੇ ਐਸ ਐਚ ਓ ਸਾਹਿਬ ਨੇ ਵਿਸਵਾਸ ਦਵਾਈਆਂ ਕਿ ਮਾਈਨਿੰਗ ਅਫ਼ਸਰ ਨੂੰ ਬੁਲਾਇਆ ਹੈ ਕਾਰਵਾਈ ਕਰ ਦਿੱਤੀ ਜਾਵੇਗੀ। ਤੇ ਆਗੂਆਂ ਨੇ ਚਿਤਾਵਨੀ ਦਿੱਤੀ ਜੇਕਰ ਕਾਰਵਾਈ ਨਾ ਹੋਈ। ਤੇ ਦੁਬਾਰਾ ਟੱਕ ਚੱਲਿਆ ਤਾਂ ਕੱਲ 5ਤਰੀਕ ਨੂੰ ਮੀਟਿੰਗ ਕਰਕੇ ਅਗਲੇ ਸੰਘਰਸ਼ ਦੀ ਰੂਪ ਰੇਖਾ ਉਲੀਕੀ ਜਾਵੇਗੀ। ਇਸ ਮੌਕੇ ਜਮਹੂਰੀ ਕਿਸਾਨ ਸਭਾ ਦੇ ਸੂਬਾਈ ਆਗੂ ਮੇਜਰ ਸਿੰਘ ਖੁਰਲਾਪੁਰ, ਬਲਰਾਜ ਸਿੰਘ ਕੋਟਉਮਰਾ,ਆਲ ਇੰਡੀਆ ਕਿਸਾਨ ਸਭਾ ਦੇ ਸੂਬਾਈ ਆਗੂ ਸੰਦੀਪ ਅਰੋੜਾ, ਦਿਲਬਾਗ ਸਿੰਘ ਚੰਦੀ ਦਿਹਾਤੀ ਮਜ਼ਦੂਰ ਸਭਾ ਦੇ ਬਲਜੀਤ ਸਿੰਘ, ਪਹਿਲਵਾਨ ਸਿੰਘ, ਸਤਨਾਮ ਸਿੰਘ ਖਹਿਰਾ ਮੁਸ਼ਤਰਕਾ, ਮਹਿੰਦਰ ਸਿੰਘ ਬੰਬ, ਸੁਰਜੀਤ ਸਿੰਘ ਗੋਰਸੀਆਂ, ਆਦਿ ਨੇ ਸੰਬੋਧਨ ਕੀਤਾ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਪਾਰਲੀਮੈਂਟ ਦਾ ਸ਼ੈਸ਼ਨ ਛੱਡ ਕੇ ਕਿਸਾਨਾਂ ਦੇ ਖੇਤ ਸਵਾਰਨ ਵਿੱਚ ਡਟੇ ਸੰਤ ਸੀਚੇਵਾਲ
Next articleਜ਼ਿਲ੍ਹਾ ਪ੍ਰੀਸ਼ਦ ਜੋਨ ਖਡਿਆਲਾ ਸੈਣੀਆਂ ਲਈ ਇੰਦਰਜੀਤ ਕੌਰ ਕੌਂਸਲ ਨੇ ਭਰੀ ਨਾਮਜਦਗੀ