ਚਿੜੀਆਂ ਤੋਂ ਜਿਸ ਨੇ——-

(ਸਮਾਜ ਵੀਕਲੀ)
ਗਿੱਦੜਾਂ ਤੋਂ ਸੀ ਜਿਸਨੇ ਸ਼ੇਰ ਬਣਾਏ।
ਚਿੜੀਆਂ ਤੋਂ ਜਿਸਨੇ ਬਾਜ ਤੁੜਾਏ।
ਮੁਰਦਾ ਰੂਹਾਂ ਦੇ ਵਿੱਚ,
 ਜਿਸ ਜਾਨ ਹੈ ਪਾਈ।
ਅੱਜ ਗੁਰਪੁਰਬ ਦੀ ਹੋਵੇ,
ਸਭਨਾਂ ਨੂੰ ਵਧਾਈ।
ਬਾਜਾਂ ਵਾਲੇ ਪਿਤਾ ਦਾ ਨਾ,
ਕੋਈ ਜੱਗ ਤੇ ਸਾਨੀ।
ਧੰਨ ਹੈਂ ਤੂੰ ਦਾਤਿਆ ,
ਧੰਨ ਤੇਰੀ ਕੁਰਬਾਨੀ।
ਦੱਬੇ ਕੁਚਲੇ ਲੋਕਾਂ ਦੀ,
ਸੀ ਅਣਖ ਜਗਾਈ।
ਅੱਜ ਗੁਰਪੁਰਬ ਦੀ ਹੋਵੇ
ਸਭਨਾਂ ਨੂੰ ਵਧਾਈ।
ਭਗਤੀ ਤੇ ਸ਼ਕਤੀ ਨੂੰ ਜੋੜ ਕੇ,
ਭੈਅ ਮੁਕਤ ਤੂੰ ਕੀਤਾ।
ਨਾਸ ਜ਼ੁਲਮ ਦਾ ਕੀਤਾ ਜਿਸ ਨੇ,
ਤੇਰਾ ਅੰਮ੍ਰਿਤ ਪੀਤਾ।
ਆਪਣੇ ਹੱਕ ਤੇ ਫ਼ਰਜ਼ ਦੀ,
ਸੋਝੀ ਕਰਵਾਈ।
ਅੱਜ ਗੁਰਪੁਰਬ ਦੀ ਹੋਵੇ,
ਸਭਨਾਂ ਨੂੰ ਵਧਾਈ।
ਨਿਰਭੈਅ,ਨਿਰਵੈਰ ਖ਼ਾਲਸਾ,
ਨਾ ਡਰ ਕਿਸੇ ਦਾ ਮੰਨੇ।
ਪਰ ਵਧੀਕੀ ਨਾ ਸਹੇ,
ਮੂੰਹ ਜ਼ੁਲਮ ਦਾ ਭੰਨੇ।
ਸੀਸ ਤਲੀ ਰੱਖ ਲੜਨ ਦੀ,
ਸੀ ਜਾਚ ਸਿਖਾਈ।
ਅੱਜ ਗੁਰਪੁਰਬ ਦੀ ਹੋਵੇ
ਸਭਨਾਂ ਨੂੰ ਵਧਾਈ।
ਅਮਰਜੀਤ ਕੌਰ ਮੋਰਿੰਡਾ
Previous articleਤੁਸੀ ਤਾਂ ਹੁਣ ਸਹਿਰੀਏ ਹੋਗੇ।
Next article…..ਪੀਰਾਂ ਦਾ ਓ ਪੀਰ