ਅਸਲੀ ਇਨਸਾਨ ਕੌਣ ?

ਬੂਟਾ ਸਿੰਘ ਭਦੌੜ
 ਬੂਟਾ ਸਿੰਘ ਭਦੌੜ
(ਸਮਾਜ ਵੀਕਲੀ) ਜਿਉਂ ਜਿਉਂ ਇਨਸਾਨ ਦੀ ਉਮਰ ਵਧਦੀ ਜਾਂਦੀ ਹੈ ਉਸ ਵਿੱਚ ਸਰੀਰਕ  ਅਤੇ ਮਾਨਸਿਕ ਤੌਰ ਤੇ ਬਹੁਤ ਸਾਰੀਆਂ ਤਬਦੀਲੀਆਂ ਆਉਂਦੀਆਂ ਹਨ ਤੇ ਉਹ ਨਿਮਰਤਾ ਵੱਲ ਨੂੰ ਢਲਦਾ ਜਾਂਦਾ ਹੈ, ਜਿਸ ਨੇ ਆਪਣੇ ਜਵਾਨੀ ਤੋਂ ਲੈ ਕੇ ਬੁਢਾਪੇ ਤੱਕ ਦੇ ਸਫਰ ਵਿੱਚ ਦਸਾਂ ਨਹੁੰਆਂ ਦੀ ਕਿਰਤ ਕੀਤੀ ਹੋਵੇ, ਕਿਸੇ ਨਾਲ ਠੱਗੀ ਠੋਰੀ ਨਾ ਮਾਰੀ ਹੋਵੇ, ਕਿਸੇ ਭੋਲੇ ਭਾਲੇ ਨੂੰ ਬੇਵਕੁਫ ਬਣਾ ਕੇ ਕੋਈ ਨਿੱਜੀ ਲਾਭ ਨਾ ਲਿਆ ਹੋਵੇ, ਕਿਸੇ ਨੂੰ ਬੇਵੱਸ ਕਰਕੇ ਸਰੀਰਕ ਤੌਰ ਤੇ ,ਆਰਥਿਕ ਤੌਰ ਤੇ, ਮਾਨਸਿਕ ਤੌਰ ਤੇ, ਪ੍ਰੇਸ਼ਾਨ ਨਾ ਕੀਤਾ ਹੋਵੇ , ਕੋਈ ਲੱਖ ਮਾੜਾ ਹੋਵੇ ਉਸ ਦੇ ਵੀ ਪਰਦੇ ਰੱਖੇ ਹੋਣ  ਉਹ ਬੁਢਾਪੇ ਦਾ ਜੀਵਨ ਵੀ ਅਨੰਦਮਈ ਅਵਸਥਾ ਵਿੱਚ ਬਤੀਤ ਕਰਦੇ ਹਨ। ਜਿਹੜੇ ਜਵਾਨੀ ਵਿੱਚ ਨਾਢੂ ਖਾਂ ਕਹਾਉਂਦੇ ਹਨ ਮਾੜੇ ਤੇ ਧੌਂਸ ਜਮਾਉਂਦੇ ਹਨ ਆਪਣੀ  ਅਫਸਰਸ਼ਾਹੀ ਪਹੁੰਚ ਤੇ ਅਮੀਰੀ ਦੇ ਕੀੜੇ ਨੂੰ ਦਿਮਾਗ ਵਿੱਚ ਰੱਖ ਕੇ ਕਿਸੇ ਨੂੰ ਬੇਵੱਸ ਕਰਕੇ ਉਸਦੀ ਸਰੀਰਕ ਤੌਰ ਤੇ, ਆਰਥਿਕ ਤੌਰ ਤੇ, ਮਾਨਸਿਕ ਤੌਰ ਤੇ ਲੁੱਟ ਕਰਦੇ ਹਨ ਉਹਨਾਂ ਨੂੰ ਮਾਨਸਿਕ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਕੁਦਰਤੀ ਹੈ , ਜਦੋਂ ਉਹ ਜ਼ਿੰਦਗੀ ਦੀ ਅਖੀਰਲੀ ਸਟੇਜ ਤੇ ਹੁੰਦੇ ਹਨ ਤਾਂ  ਉਹਨਾਂ ਦੇ ਆਪਣੇ ਕੀਤੇ ਕਰਮਾਂ ਦੀ ਫਿਲਮ ਉਹਨਾਂ ਦੀਆਂ ਅੱਖਾਂ ਸਾਹਮਣੇ ਘੁਮਦੀ ਹੈ, ਉਸ ਸਮੇਂ ਸਾਡੇ ਸਾਰੀ ਦੁਨੀਆਂ ਖਿਲਾਫ ਹੋਵੇ ਤਾਂ ਅਸੀਂ ਉਸ ਨੂੰ ਵੀ ਅਣਗੌਲਿਆ ਕਰ ਸਕਦੇ ਹਾਂ ਪਰ ਜਦੋਂ ਸਾਨੂੰ ਸਾਡੀ ਹੀ ਜ਼ਮੀਰ ਲਾਹਨਤਾਂ ਪਾਉਂਦੀ ਹੈ ਕਰਮਾਂ ਦੀ ਫਿਲਮ ਅੱਖਾਂ ਦੇ ਕੈਮਰੇ ਮੂਹਰੇ ਘੁਮਦੀ ਹੈ ਤਾਂ ਉਸ ਨੂੰ ਅਣਗੌਲਿਆ ਨਹੀਂ ਕੀਤਾ ਜਾ ਸਕਦਾ ਫੇਰ ਪਸ਼ਤਾਵਾ ਹੀ ਪੱਲੇ ਰਹਿ ਜਾਂਦਾ ਅਸੀਂ ਆਪਣੇ ਆਪ ਤੋਂ ਭੱਜ ਕੇ ਕਿੱਥੇ ਜਾਵਾਂਗੇ, ਫਿਰ ਸਾਨੂੰ ਆਪਣੇ ਆਪ ਤੋਂ ਹੀ ਡਰ ਲੱਗਦਾ ਤੇ ਕੀਤੇ ਹੋਏ ਕਰਮ ਦੇ ਜਮਦੂਤਾਂ ਹੱਥੋਂ ਮਾਰ ਖਾਣੀ ਪੈਂਦੀ ਹੈ ਹੋਰ ਕਿਸੇ ਧਰਮਰਾਜ ਕੋਲੋਂ ਚੱਲ ਕੇ ਜਮਦੂਤ ਨਹੀਂ ਆਉਂਦੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਬਿਨ ਬਾਪ ਭਾਈ ਘਰ
Next article*ਝੂਠਾ ਪਰਚਾ ?*