ਕਾਹਨੂੰ ਸਾਨੂੰ ਚਾਹ ਪੁੱਛਦੇ, ਤੁਹਾਡੇ ਦਰਸ਼ਨ ਦੁੱਧ ਵਰਗੇ

ਡਾਕਟਰ ਨਰਿੰਦਰ ਭੱਪਰ ਝਬੇਲਵਾਲੀ
ਡਾਕਟਰ ਨਰਿੰਦਰ ਭੱਪਰ ਝਬੇਲਵਾਲੀ
(ਸਮਾਜ ਵੀਕਲੀ)  ਚਾਹ ਇੱਕ ਇਹੋ ਜਿਹਾ ਪੀਣ ਵਾਲਾ ਪਦਾਰਥ ਹੈ ।ਜਿਸ ਤੋਂ ਅਸੀਂ ਭਾਰਤ ਵਾਸੀ ਕਦੀ ਅਨਜਾਨ ਹੁੰਦੇ ਸੀ ।ਉਹ ਅੱਜ ਸਾਡੇ ਜੀਵਨ ਵਿੱਚ ਇਸ ਤਰ੍ਹਾਂ ਵੱਸ ਗਿਆ ਹੈ ,ਕਿ ਘਰ ਆਏ ਮਹਿਮਾਨਾਂ ਦਾ ਸਵਾਗਤ ਚਾਹ ਦੇ ਬਿਨਾ ਅਧੂਰਾ ਜਿਹਾ ਲੱਗਦਾ ਹੈ। ਭੋਜਨ ਮਿਲੇ ਜਾਂ ਨਾ ਮਿਲੇ ਚਾਹ ਸਮੇਂ ਤੇ ਮਿਲੀ ਚਾਹੀਦੀ ਹੈ। ਆਖਰ ਕਿਵੇਂ ਬਣ ਗਏ ਅਸੀਂ ਚਾਹਦੇ ਸ਼ੌਕੀਨ ।
ਚਾਹ ਦੀ ਖੋਜ ਤਾਂ ਇਕ ਸੰਯੋਗ ਹੀ ਹੈ। ਅੱਜ ਤੋਂ ਲਗਭਗ 4800 ਸਾਲ ਪਹਿਲਾਂ ਚੀਨ ਵਿੱਚ ਸ਼ੇਨ ਨੰਗ ਨਾਂ ਦਾ ਇੱਕ ਕੁਦਰਤ ਪ੍ਰੇਮੀ ਰਾਜਾ ਹੋਇਆ ।ਇੱਕ ਦਿਨ ਜੰਗਲਾਂ ਦੀ ਸੈਰ ਕਰਦੇ ਸਮੇਂ ਉਹ ਆਪਣੇ ਲਈ ਪਾਣੀ ਗਰਮ ਕਰ ਰਿਹਾ ਸੀ। ਕਿ ਹਵਾ ਦੇ ਬੁੱਲੇ ਨਾਲ ਇੱਕ ਝਾੜੀ ਦੇ ਕੁਝ ਪੱਤੇ ਉਬਲਦੇ ਹੋਏ ਪਾਣੀ ਵਿੱਚ ਡਿੱਗ ਪਏ। ਜਿਸ ਨਾਲ ਉਬਲਦੇ ਹੋਏ ਪਾਣੀ ਦਾ ਰੰਗ ਬਦਲਣ ਲੱਗ ਪਿਆ ।ਇਸ ਤੋਂ ਖੁਸ਼ਬੂ ਵੀ ਆਉਣ ਲੱਗੀ। ਰਾਜੇ ਨੇ ਸੋਚਿਆ ਕਿ ਇਸ ਨੂੰ ਪੀ ਕੇ ਵੇਖਿਆ ਜਾਵੇ। ਰਾਜੇ ਨੇ ਜਦੋਂ ਇਹ ਪਾਣੀ ਪੀਤਾ ਤਾਂ ਉਸ ਨੂੰ ਸਵਾਦ ਲੱਗਾ ਤੇ ਇਸ ਤਰਾਂ ਚਾਹ ਦੀ ਖੋਜ ਹੋਈ।
ਕਿਆ ਇੱਕ ਜੰਗਲੀ ਪੌਦਾ ਹੈ ਜਿਸ ਦਾ ਵਿਗਿਆਨਕ ਨਾਂ ‘ਕੈਮਿਲਿਆ ਸਾਈਨੈਂਸਿਸ’ ਹੈ। ਭਾਰਤ ਵਿੱਚ ਸਭ ਤੋਂ ਪਹਿਲਾਂ ਇੱਕ ਅੰਗਰੇਜ਼ ਮੇਜਰ ਰਾਬਰਟ ਬਰੂਸ ਨੇ ਅਸਾਮ ਦੇ ਜੰਗਲਾਂ ਵਿੱਚੋਂ ਚਾਹ ਦਾ ਪੌਦਾ ਖੋਜਿਆ, ਅਤੇ ਇਸ ਤੋਂ ਬਾਅਦ ਉੱਤਰੀ ਭਾਰਤ ਵਿੱਚ ਚਾਹ ਉਦਯੋਗ ਦਾ ਵਿਕਾਸ ਹੋਇਆ। 1839 ਵਿੱਚ ਅਸਾਮ ਵਿੱਚ ਚਾਹ ਕੰਪਨੀ ਦੀ ਸਥਾਪਨਾ ਹੋਈ। ਚਾਹ ਵਪਾਰ ਨੂੰ ਭਾਰਤ ਵਿੱਚ ਸਥਾਪਿਤ ਕਰਨ ਤੇ ਵਧਾਉਣ ਲਈ ਸੜਕਾਂ ਤੇ ਜਗ੍ਹਾ- ਜਗ੍ਹਾ ਕਈ ਸਾਲ ਤੱਕ ਚਾਹ ਮੁਫਤ ਵੰਡੀ ਤੇ ਪਿਲਾਈ ਜਾਂਦੀ ਰਹੀ ।ਲੰਬੇ ਪ੍ਰਚਾਰ, ਧੀਰਜ ਤੇ ਮਿਹਨਤ ਨਾਲ ਚਾਹ ਨੂੰ ਘਰ ਘਰ ਵਿੱਚ ਪਹੁੰਚਾਇਆ ਗਿਆ। ਅੰਗਰੇਜ਼ ਤਾਂ ਚਲੇ ਗਏ ,ਪਰ ਚਾਹ ਸਾਨੂੰ ‘ਤੋਹਫੇ’ ਵਜੋਂ ਦੇ ਗਏ। ਉਹਨਾਂ ਦੇ ਇਸ ‘ਤੋਹਫੇ’ ਨੇ ਸਾਡੀ ਕੀ ਹਾਲਤ ਕਰ ਦਿੱਤੀ ਹੈ, ਇਹ ਜਾਨਣ ਲਈ ਚਾਹ ਵਿੱਚ ਪਾਏ ਜਾਣ ਵਾਲੇ ਪ੍ਰਮੁੱਖ ਤੱਤਾਂ ਦੇ ਬਾਰੇ ਵਿੱਚ ਜਾਨਣਾ ਜਰੂਰੀ ਹੈ।
ਕੈਫ਼ੀਨ ————-
ਕੈਫ਼ੀਨ ਹੈ ਚਾਹ ਦਾ ਹਰਮਨ ਪਿਆਰਾ ਹੋਣ ਦਾ ਕਾਰਨ । ਚਾਹ ਵਿੱਚ ਪਏ ਜਾਣ ਵਾਲੇ ਇਹਨਾਂ ਤੱਤਾਂ ਦੇ ਕਾਰਨ ਅਸੀਂ ਚਾਹ ਦੇ ਆਦੀ ਹੋ ਜਾਂਦੇ ਹਾਂ, ਇਸਦਾ ਅਸਰ ਤੰਬਾਕੂ ਤੇ ਬੀੜੀ, ਸਿਗਰੇਟ, ਜਰਦੇ, ਵਿੱਚ ਪਾਏ ਜਾਣ ਵਾਲੇ ਨਿਕੋਟੀਨ ਵਾਂਗ ਹੁੰਦਾ ਹੈ ।ਇਸ ਇਸ ਤਰ੍ਹਾਂ ਤੰਬਾਕੂ ਵਾਂਗ ਹੀ ਚਾਹ ਦੀ ਵੀ ਆਦਤ ਲੱਗ ਜਾਂਦੀ ਹੈ। ਹੁਣ ਇਹ ਵੱਖਰੀ ਗੱਲ ਹੈ ਕਿ ਤੰਬਾਕੂ ਬੀੜੀ, ਸਿਗਰਟ , ਨੂੰ ਅਸੀਂ ਸਿਹਤ ਲਈ ਜ਼ਹਿਰ ਸਮਝਦੇ ਹਾ
ਪਰ ਆਪਣੇ ਬੱਚਿਆਂ ਨੂੰ ਸਵੇਰੇ ਉਠਦਿਆਂ ਸਾਰ ਆਪਣੇ ਹੱਥੀਂ ਉਹਨਾਂ ਨੂੰ ਚਾਹ ਦਾ ਕੱਪ ਫੜਾ ਦਿੰਦੇ ਹਾਂ।
ਕੈਫੀਨ ਸਰੀਰ ਨੂੰ ਕਮਜ਼ੋਰ ਕਰ ਦਿੰਦਾ ਹੈ। ਇਹ ਦਿਲ ਜੀ ਗਤੀ ਨੂੰ ਵਧਾ ਦਿੰਦਾ ਹੈ। ਸਰੀਰ ਨੂੰ ਉਤੇਜਨਾ ਪ੍ਦਾਨ ਕਰਦਾ ਹੈ ਜੋਕਿ ਦਿਲ ਤੇ ਨਾੜਾਂ ਦੇ ਰੋਗਾਂ ਦਾ ਕਾਰਨ ਬਣਦੀ ਹੈ। ਕੈਫ਼ੀਨ ਦੇ ਕਾਰਨ ਸਰੀਰ ਵਿੱਚ ਪਿਸ਼ਾਬ ਦੀ ਮਾਤਰਾ 3 ਗੁਣਾਂ ਵੱਧ ਜਾਂਦੀ ਹੈ। ਪਰ ਪਿਸ਼ਾਬ ਦੇ ਨਾਲ ਨਿਕਲਣ ਵਾਲੀ ਦੂਸ਼ਿਤ ਮੈਲ ਜਿਸ ਦਾ ਸਰੀਰ ਵਿੱਚੋਂ ਬਾਹਰ ਨਿਕਲਣਾ ਜਰੂਰੀ ਹੁੰਦਾ ਹੈ ਉਹ ਅੰਦਰ ਹੀ ਰੁਕੀ ਰਹਿੰਦੀ ਹੈ ਜਿਸ ਨਾਲ ਗਠੀਆ, ਗੁਰਦੇ ਅਤੇ ਦਿਲ ਸਬੰਧੀ ਰੋਗਾਂ ਦਾ ਵਾਧਾ ਹੁੰਦਾ ਹੈ। ਜੇਕਰ ਅਸੀਂ ਕੁਝ ਦੇਰ ਚਾਹ ਨਾ ਪੀਏ, ਤਾਂ ਸਾਨੂੰ ਉਬਾਸੀਆਂ ਆਉਣ ਲੱਗ ਪੈਂਦੀਆਂ ਹਨ।
ਟੇਨਿਨ—————
ਇਹ ਪਾਚਣ ਸ਼ਕਤੀ ਨੂੰ ਖ਼ਤਮ ਕਰਨ ਵਾਲਾ ਤੱਤ ਹੈ। ਇਸ ਦੌਰਾਨ ਨੀਂਦ ਵੀ ਘੱਟ ਆਉਂਦੀ ਹੈ। ਚਾਹ ਪੀਣ ਨਾਲ ਭੁੱਖ ਮਰ ਜਾਂਦੀ ਹੈ। ਭੁੱਖ ਤੇ ਨੀਂਦ ਦੀ ਘਾਟ ਕਾਰਨ ਸਰੀਰ ਤੇ ਮਾੜੇ ਪ੍ਰਭਾਵ ਪੈਂਦੇ ਹਨ।
ਥੀਨ —————-
ਕਦੇ ਕਾਰਨ ਹੀ ਸਾਨੂੰ ਚਾਹ ਪੀਣ ਤੇ ਥੋੜਾ ਜਿਹਾ ਸਰੂਰ ਆਉਂਦਾ ਹੈ। ਜੋ ਕਿ ਸਾਡੇ ਦਿਮਾਗੀ ਅਤੇ ਗਿਆਨ ਤੱਤਾਂ ਤੇ ਬੁਰਾ ਪ੍ਰਭਾਵ ਪਾਉਂਦਾ ਹੈ।
ਪ੍ਰਸਿੱਧ ਡਾਕਟਰ ਜਾਨ ਹਰਵੇ ਦਾ ਕਹਿਣਾ ਹੈ ,ਕਿ ਜਦ ਚਾਹ ਦੀ ਵਰਤੋਂ ਕੀਤੀ ਜਾਂਦੀ ਹੈ ,ਤਾਂ ਟੈਨਿਨ ਐਸਿਡ ਦੇ ਕਾਰਨ ਪੈਰ ਫੁਲਣਾ, ਕਬਜ਼ ,ਪੇਟ ਦਰਦ, ਬਦਹਜਮੀ ,ਹਿਰਦੇ ਦੀ ਗਤੀ ਵਿੱਚ ਬੇ ਨਿਯਮੀ ਤੇ ਨੀਂਦ ਨਾ ਆਉਣ ਵਰਗੇ ਅਨੇਕਾਂ ਵਿਗਾੜ ਸਰੀਰ ‘ਚੋਂ ਪੈਦਾ ਹੋ ਜਾਂਦੇ ਹਨ। ਇਸ ਦੇ ਸੇਵਨ ਨਾਲ ਚਿਹਰੇ ਦੀ ਰੌਣਕ ਵੀ ਨਸ਼ਟ ਹੋ ਜਾਂਦੀ ਹੈ। ਗਾਂਧੀ ਜੀ ‘ਅਰੋਗਿਆ ਕੀ ਕੁੰਜੀ’ ਨਾਂ ਦੀ ਪੁਸਤਕ ਵਿੱਚ ਲਿਖਦੇ ਹਨ, “ਮੈਂ ਆਪਣੇ ਲੰਮੇ ਅਨੁਭਵ ਤੋਂ ਇਹ ਕਹਿ ਸਕਦਾ ਹਾਂ ,ਕਿ ਜਦ ਮੈਂ ਇਹਨਾਂ ਚੀਜ਼ਾਂ (ਚਾਹ ,ਕਾਫੀ )ਦਾ ਸੇਵਨ ਕਰਦਾ ਸੀ, ਤਾਂ ਸਰੀਰ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਦਾ ਵਿਗਾੜ ਪਿਆ ਰਹਿੰਦਾ ਸੀ। ਇਹਨਾਂ ਚੀਜ਼ਾਂ ਨੂੰ ਤਿਆਗ ਕੇ ਮੈਂ ਕੁਝ ਵੀ ਗਵਾਇਆ ਨਹੀਂ ਬਲਕਿ ਬਹੁਤ ਕੁਝ ਪ੍ਰਾਪਤ ਕੀਤਾ ਹੈ।”
ਡਾਕਟਰ ਨਰਿੰਦਰ ਭੱਪਰ ਝਬੇਲਵਾਲੀ।
ਪਿੰਡ ਅਤੇ ਡਾਕਖਾਨਾ ਝਬੇਲਵਾਲੀ।
ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ।
6284145349
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous article18ਵਾਂ ਇਨਕਲਾਬੀ ਨਾਟਕ ਮੇਲਾ ਆਰ ਸੀ ਐੱਫ ਵਿਖੇ ਅੱਜ
Next articleਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਬਾਰੇ ਵਿਵਾਦਿਤ ਸ਼ਬਦ ਲਿਖਣ ‘ਤੇ ਸਕੂਲ ਨੇ ਲਿਖਤੀ ਤੌਰ ‘ਤੇ ਮੰਗੀ ਮੁਆਫੀ