ਚਿੱਟੇ ਦੇ ਵਪਾਰੀਓ

(ਸਮਾਜ ਵੀਕਲੀ)

ਚਿੱਟੇ ਦੇ ਵਪਾਰੀਓ
ਹਾਲੇ ਤੁਸੀਂ
ਦੂਜਿਆਂ ਦੇ ਘਰਾਂ ਵਿੱਚ
ਹਨੇਰਾ ਕਰੀ ਜਾਂਦੇ ਹੋ।
ਕਿਸੇ ਮਾਂ ਦਾ ਪੁੱਤ
ਖੋਹੀ ਜਾਂਦੇ ਹੋ,
ਕਿਸੇ ਭੈਣ ਦਾ ਵੀਰ
ਖੋਹੀ ਜਾਂਦੇ ਹੋ,
ਆਪਣੀਆਂ ਜੇਬਾਂ
ਮਾਇਆ ਨਾਲ
ਭਰੀ ਜਾਂਦੇ ਹੋ,
ਪਰ ਜਦ
ਅੱਕੇ ਹੋਏ ਲੋਕਾਂ ਦਾ ਹੜ੍ਹ
ਵਗਣਾ ਹੈ,
ਤਾਂ ਉਸ ਹੜ੍ਹ ਨੇ
ਤੁਹਾਡੀਆਂ ਜੜ੍ਹਾਂ
ਪੁੱਟ ਦੇਣੀਆਂ ਨੇ
ਤੇ ਤੁਸੀਂ
ਦੋ ਵੇਲੇ ਦੀ ਰੋਟੀ ਲਈ ਵੀ
ਤਰਸਦੇ ਫਿਰਨਾ ਹੈ।
ਇਸ ਕਰਕੇ
ਹਾਲੇ ਵੀ ਵੇਲਾ ਹੈ
ਸੰਭਲ ਜਾਓ,
ਚਿੱਟੇ ਦਾ ਵਪਾਰ ਛੱਡ ਕੇ
ਲੋਕ ਭਲਾਈ ਦੇ ਕੰਮ ਕਰੋ,
ਤਾਂ ਜੋ
ਤੁਹਾਡੇ ਪਹਿਲੇ ਕੀਤੇ ਕੁਕਰਮ
ਧੋ ਹੋ ਸਕਣ।

ਮਹਿੰਦਰ ਸਿੰਘ ਮਾਨ
ਸਲੋਹ ਰੋਡ
ਨੇੜੇ ਐੱਮ ਐੱਲ ਏ ਰਿਹਾਇਸ਼
ਨਵਾਂ ਸ਼ਹਿਰ-9915803554

ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗ਼ਜ਼ਲ
Next articleਸੁਲਤਾਨਪੁਰ ਲੋਧੀ ਦੀ ਇੱਕੋ ਇੱਕ ਖੇਡ ਗਰਾਉਂਡ ਨੂੰ ਬਚਾਉਣ ਲਈ ਸਾਰਾ ਜੋਰ ਲਗਾ ਦਿਆਂਗਾ – ਸੱਜਣ ਸਿੰਘ