ਕੋਰੜਾ ਛੰਦ

ਵੀਨਾ ਬਟਾਲਵੀ

(ਸਮਾਜ ਵੀਕਲੀ)

ਪਿਆਰ ਵਾਲ਼ੇ ਬੂਟੇ ਨੂੰ ਲਾਇਆ ਕਰੋ ਜੀ
ਲੱਗੀ ਹੋਈ ਅੱਗ ਨੂੰ ਬੁਝਾਇਆ ਕਰੋ ਜੀ
ਧੁਖਣ ਵਾਲ਼ੀ ਅੱਗ ਵੱਢ ਵੱਢ ਖਾਂਦੀ ਏ
ਦਿਲਾ ਵਾਲ਼ੀ ਸਾਂਝ ਜਦੋਂ ਮੁੱਕ ਜਾਂਦੀ ਏ

ਮਿੱਟੀ ਵਾਲ਼ਾ ਕਣ ਖੁਸ਼ਬੋਈ ਛੱਡਦਾ
ਜਦੋ ਕੋਈ ਇਦ੍ਹੇ ਵਿਚੋਂ ਪਾਣੀ ਕੱਢਦਾ
ਹੁਣ ਪਰ ਏ ਨਾ ਕਿਸੇ ਨੂੰ ਵੀ ਭਾਂਦੀ ਏ
ਦਿਲਾ ਵਾਲ਼ੀ ਸਾਂਝ ਜਦੋਂ ਮੁੱਕ ਜਾਂਦੀ ਏ

ਵਿੱਦਿਆ ਵਿਚਾਰੀ ਉਪਕਾਰੀ ਹੋ ਗਈ
ਗੱਲ ਏ ਪਿਆਰੀ ਦਿਲ ਨੂੰ ਹੈ ਛ੍ਹੋ ਗਈ
ਰਾਨੀ ਤੋਂ ਏ ਪਰ ਬਣ ਗਈ ਬਾਂਦੀ ਏ
ਦਿਲਾ ਵਾਲ਼ੀ ਸਾਂਝ ਜਦੋਂ ਮੁੱਕ ਜਾਂਦੀ ਏ

ਵੱਢੀ ਵਾਲ਼ਾ ਪਹੀਆ ਜਦੋਂ ਜਦੋਂ ਘੁਕਣਾ
ਮਿਹਨਤਾਂ ਦਾ ਮੁੱਲ ਪੈਜੇ ਉਦੋਂ ਰੁਕਣਾ
ਚੋਰਾਂ ਤੇ ਠੱਗਾਂ ਦੀ ਬਣ ਜਾਂਦੀ ਚਾਂਦੀ ਏ
ਦਿਲਾ ਵਾਲ਼ੀ ਸਾਂਝ ਜਦੋਂ ਮੁੱਕ ਜਾਂਦੀ ਏ

ਮਾੜੀ ਸਰਕਾਰਾਂ ਸਾਰਾ ਦੇਸ ਖਾ ਲਿਆ
ਮਿਲਿਆ ਨਾ ਕੰਮ ਸਾਰਾ ਦੇਸ ਗ੍ਹਾ ਲਿਆ
ਡਿੱਗੀ ਹੋਈ ਜਵਾਨੀ ਕੋਈ ਨਾ ‘ਠਾਂਦੀ ਏ
ਦਿਲਾ ਵਾਲ਼ੀ ਸਾਂਝ ਜਦੋਂ ਮੁੱਕ ਜਾਂਦੀ ਏ

ਵਧੀ ਜਾਂਦੀ ਕੀਮਤਾਂ ਨੇ ਲੱਕ ਤੋੜਿਆ
ਲੱਭਦਾ ਨ੍ਹੀਂ ਹੁਣ ਜੋ ਸੀ ਪੈਸਾ ਜੋੜਿਆ
ਭਾਈ ਕੋਲ਼ੋ ਭਾਈ ਫਿਰ ਏ ਮਰਾਂਦੀ ਏ
ਦਿਲਾ ਵਾਲ਼ੀ ਸਾਂਝ ਜਦੋਂ ਮੁੱਕ ਜਾਂਦੀ ਏ

ਲੱਖਾਂ ਪ੍ਰਦੂਸ਼ਣਾਂ ਨੇ ਪਾਇਆ ਸ਼ੋਰ ਏ
ਰੋਕਣੇ ਨੂੰ ਬੰਦਾ ਲਾਈ ਜਾਂਦਾ ਜੋਰ ਏ
ਸਥਿਤੀ ਨਾ ਏ ਪਰ ਵੱਸ ‘ਚ ਆਂਦੀ ਏ
ਦਿਲਾ ਵਾਲ਼ੀ ਸਾਂਝ ਜਦੋਂ ਮੁੱਕ ਜਾਂਦੀ ਏ

ਸਮਾਂ ਰਹਿੰਦੇ ਜਦੋਂ ਕੋਈ ਕੰਮ ਨਾ ਕਰੇ
ਜ਼ਿੰਦਗੀ ਚ ਉਦ੍ਹਾ ਫਿਰ ਕਦੇ ਨਾ ਸਰੇ
ਤਕਦੀਰ ਉਦ੍ਹੀ ਸਭ ਨੂੰ ਗਵਾਂਦੀ ਏ
ਦਿਲਾ ਵਾਲ਼ੀ ਸਾਂਝ ਜਦੋਂ ਮੁੱਕ ਜਾਂਦੀ ਏ

ਵੀਨਾ ਬਟਾਲਵੀ (ਪੰਜਾਬੀ ਅਧਿਆਪਕਾ)
ਸ ਸ ਸ ਸਕੂਲ ਕਿਲ੍ਹਾ ਟੇਕ ਸਿੰਘ-ਬਟਾਲਾ
9463229499

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਿਸਾਨ ਸੰਘਰਸ਼ ਦਾ ਸੱਚ
Next article*ਰੁੱਖ ਅਤੇ ਪਾਣੀ*