ਜੋ ਬੈਠੇ ਕਰਕੇ ਬੰਦ

ਮਹਿੰਦਰ ਸਿੰਘ ਮਾਨ

(ਸਮਾਜ ਵੀਕਲੀ)

ਜੋ ਬੈਠੇ ਕਰਕੇ ਬੰਦ ਬੂਹੇ, ਬਾਰੀਆਂ,
ਲੱਗਣ ਉਨ੍ਹਾਂ ਨੂੰ ਭੱਜ ਕੇ ਬੀਮਾਰੀਆਂ।
ਕਰਦੇ ਜੋ ਸੇਵਾ ਮਾਪਿਆਂ ਦੀ ਦਿਲ ਲਾ ਕੇ,
ਪਾ ਲੈਣ ਉਹ ਜੀਵਨ ‘ਚ ਖੁਸ਼ੀਆਂ ਸਾਰੀਆਂ।
ਫਿਰ ਭਾਲਿਓ ਨਾ ਠੰਢੀਆਂ ਛਾਵਾਂ ਤੁਸੀਂ,
ਛਾਂ ਵਾਲੇ ਰੁੱਖਾਂ ਤੇ ਚਲਾ ਕੇ ਆਰੀਆਂ।
ਉੱਥੇ ਪੁੱਜਣ ਤੋਂ ਡਰ ਰਹੇ ਨੇ ਬੰਦੇ ਵੀ,
ਅੱਜ ਕੱਲ੍ਹ ਜਿੱਥੇ ਪੁੱਜ ਗਈਆਂ ਨਾਰੀਆਂ।
ਜੇ ਪੈਸਾ ਹੋਵੇ ਕੋਲ, ਭੱਜੇ ਆਣ ਸਭ,
ਅੱਜ ਕੱਲ੍ਹ ਪੈਸੇ ਬਿਨ ਨਾ ਰਿਸ਼ਤੇਦਾਰੀਆਂ।
ਯਾਰੀ ਨਿਭਾਵਾਂ ਨਾਲ ਤੇਰੇ ਕਿੰਝ ਮੈਂ,
ਸਿਰ ਤੇ ਮੇਰੇ ਨੇ ਹੋਰ ਜ਼ਿੰਮੇਵਾਰੀਆਂ।
ਖੁਸ਼ ਸਾਨੂੰ ਵੇਖਣ ਦੀ ਉਨ੍ਹਾਂ ਦੀ ਇੱਛਾ ਸੀ,
ਸਾਡੇ ਲਈ ਜਾਨਾਂ ਜਿਨ੍ਹਾਂ ਨੇ ਵਾਰੀਆਂ।

ਮਹਿੰਦਰ ਸਿੰਘ ਮਾਨ
ਸਲੋਹ ਰੋਡ
ਸਾਮ੍ਹਣੇ ਅੰਗਦ ਸਿੰਘ ਐੱਮ ਐੱਲ ਏ ਰਿਹਾਇਸ਼
ਚੈਨਲਾਂ ਵਾਲੀ ਕੋਠੀ
ਨਵਾਂ ਸ਼ਹਿਰ-144514
ਫੋਨ 9915803554

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੰਨਿਆ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੋਪੜ ਦਾ ਬਾਹਰਵੀਂ ਤੇ ਦਸਵੀਂ ਦਾ ਨਤੀਜਾ ਰਿਹਾ ਸ਼ਾਨਦਾਰ
Next articleਬਾਲ ਮਜ਼ਦੂਰੀ ਦੀ ਸਮੱਸਿਆ