ਸੰਜੀਵ ਸਿੰਘ ਸੈਣੀ
(ਸਮਾਜ ਵੀਕਲੀ) ਹਾਲ ਹੀ ਵਿੱਚ ਖਬਰ ਪੜੀ ਕਿ ਕੁੜੀ ਦੀ ਵਿਦਾਈ ਸਮੇਂ ਕਿਸੇ ਮਹਿਮਾਨ ਨੇ ਖੁਸ਼ੀ ‘ਚ ਗੋਲੀ ਚਲਾ ਦਿੱਤੀ। ਸਹੁਰੇ ਘਰ ਡੋਲੀ ਤਾਂ ਕੀ ਜਾਣੀ ਸੀ, ਕੁੜੀ ਹਸਪਤਾਲ ਪੁੱਜ ਗਈ। ਉਸ ਦੇ ਮੱਥੇ ਤੇ ਗੋਲੀ ਲੱਗੀ। ਹਾਲਾਂਕਿ ਇਸ ਸਬੰਧਤ ਪੁਲਿਸ ਅਧਿਕਾਰੀ ਮੌਕੇ ਤੇ ਪੁੱਜੇ। ਪੁਲਿਸ ਸੀਸੀਟੀਵੀ ਕੈਮਰਿਆਂ ਦੀ ਜਾਂਚ ਵੀ ਕਰ ਰਹੀ ਹੈ। ਦੇਖੋ ਹਰ ਮੈਰਿਜ ਪੈਲਸ ਦੇ ਬਾਹਰ ਬੋਰਡ ਤੇ ਲਿਖ ਕੇ ਲਗਾਇਆ ਜਾਂਦਾ ਹੈ ਕਿ ਅੰਦਰ ਅਸਲਾ ਲੈ ਕੇ ਜਾਣਾ ਸਖ਼ਤ ਮਨਾਹੀ ਹੈ ।ਫਿਰ ਅਜਿਹੇ ਸ਼ਰਾਰਤੀ ਨੌਜਵਾਨ ਅਸਲਾ ਲੈ ਕੇ ਕਿਵੇਂ ਵੜ ਜਾਂਦੇ ਹਨ। ਹਾਲਾਂਕਿ ਵਿਆਹ ਸਮਾਗਮਾਂ ‘ਚ ਗੋਲੀ ਚਲਾਉਣ ਤੇ ਪੂਰਨ ਪਾਬੰਦੀ ਹੈ। ਇਸ ਦੇ ਬਾਵਜੂਦ ਲੋਕ ਬਿਨਾਂ ਕਿਸੇ ਡਰ ਤੋਂ ਵਿਆਹਾਂ ‘ਚ ਗੋਲੀਆਂ ਚਲਾ ਦਿੰਦੇ ਹਨ। ਇਹ ਕੋਈ ਪਹਿਲੀ ਘਟਨਾ ਨਹੀਂ ਹੈ। ਪਿੱਛੇ ਜਿਹੇ ਸਟੇਜ ਤੇ ਨੱਚਦੀ ਆਰਕੈਸਟਰ ਤੇ ਹੀ ਗੋਲੀ ਚਲਾ ਦਿੱਤੀ ਸੀ। ਹਾਲਾਂਕਿ ਪ੍ਰਸ਼ਾਸਨ ਵੱਲੋਂ ਵਾਰ-ਵਾਰ ਸਖ਼ਤੀ ਵੀ ਕੀਤੀ ਜਾ ਰਹੀ ਹੈ। ਅਜਿਹੇ ਲੋਕਾਂ ਦੇ ਲਾਇਸੈਂਸ ਤੁਰੰਤ ਰੱਦ ਕਰ ਦੇਣੇ ਚਾਹੀਦੇ ਹਨ। ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਅਸਲਾ ਉਸੇ ਇਨਸਾਨ ਨੂੰ ਜਾਰੀ ਕਰਨਾ ਚਾਹੀਦਾ ਹੈ ਜਿਸ ਨੂੰ ਲੱਗਦਾ ਹੈ ਕਿ ਉਸਨੂੰ ਜਰੂਰਤ ਹੈ ।ਉਸ ਦਾ ਸਰਦਾ ਨਹੀਂ ਹੈ ਜਾਂ ਕੋਈ ਉਸਦਾ ਤਕੜਾ ਕਾਰੋਬਾਰ ਹੈ। ਠੀਕ ਹੈ ਜੇ ਤੁਹਾਡੇ ਕੋਲ ਅਸਲਾ ਹੈ ਤਾਂ ਜਿੱਥੇ ਤੁਹਾਨੂੰ ਲੱਗਦਾ ਹੈ ਉਸਦੀ ਲੋੜ ਹੈ, ਵਰਤੋ ਕਰੋ ।ਇਹ ਥੋੜੀ ਹੈ ਕਿ ਤੁਸੀਂ ਹਰ ਥਾਂ ਤੇ ਉਸਨੂੰ ਨਾਲ ਲੈ ਕੇ ਜਾ ਰਹੇ ਹੋ। ਰਾਜਸੀ ਨੇਤਾਵਾਂ ਦੀ ਸਿਫਾਰਸ਼ ਤੇ ਅਜਿਹੇ ਲੋਕ ਆਪਣੇ ਅਸਲੇ ਦੇ ਲਾਇਸੰਸ ਬਣਵਾ ਲੈਂਦੇ ਹਨ। ਸਿਆਸੀ ਨੇਤਾਵਾਂ ਨੂੰ ਆਪਣਾ ਵੋਟ ਬੈਂਕ ਵੀ ਪੱਕਾ ਕਰਨਾ ਹੁੰਦਾ ਹੈ। ਅਜਿਹੇ ਸ਼ਰਾਰਤੀਆਂ ਨੂੰ ਨਰਾਜ਼ ਕਰਕੇ ਉਹ ਆਪਣਾ ਵੋਟ ਬੈਂਕ ਖੋਣਾ ਨਹੀਂ ਚਾਹੁੰਦੇ। ਪਿੱਛੇ ਜਿਹੇ ਮੌਜੂਦਾ ਸਰਕਾਰ ਵੱਲੋਂ ਕਈ ਅਸਲਾ ਧਾਰਕਾਂ ਦੇ ਲਾਇਸੈਂਸ ਰੱਦ ਕਰ ਦਿੱਤੇ ਗਏ, ਚੰਗੀ ਪਹਿਲ ਸੀ।
ਠੀਕ ਹੈ ਜੇ ਤੁਹਾਡੇ ਕੋਲ ਅਸਲਾ ਹੈ ਤਾਂ ਉਸਦੀ ਕਦੇ ਵੀ ਦੂਰ ਵਰਤੋਂ ਨਾ ਕਰੋ। ਕਿੱਥੇ ਤੁਹਾਡੀ ਜਾਨ ਨੂੰ ਖਤਰਾ ਹੈ ਜਾਂ ਤੁਸੀਂ ਕਿਥੇ ਅਜਿਹੀ ਥਾਂ ਤੇ ਜਾ ਰਹੇ ਹੋ ਤਾਂ ਉਸਨੂੰ ਨਾਲ ਲੈ ਕੇ ਜਾਓ। ਪਰ ਇਸ ਦਾ ਇਹ ਮਤਲਬ ਨਹੀਂ ਕਿ ਤੁਸੀਂ ਹਰ ਪਲ ਖੁਸ਼ੀ ਦੇ ਮਾਹੌਲ ਵਿੱਚ ਉਸ ਦੀ ਵਰਤੋਂ ਕਰੋ ਤੇ ਕਿਸੇ ਦੀ ਜਾਨ ਚਲੀ ਜਾਏ। ਅਜਿਹੀਆਂ ਪਹਿਲਾਂ ਵੀ ਬਹੁਤ ਵਾਰਦਾਤਾਂ ਵਾਪਰ ਚੁੱਕੀਆਂ ਹਨ ।ਦੋ ਕੁ ਸਾਲ ਪਹਿਲੇ ਇੱਕ ਖਬਰ ਵੀ ਪੜੀ ਸੀ ਕਿ ਕਰਵਾ ਚੌਥ ਵਾਲੇ ਦਿਨ ਛੱਤ ਤੇ ਇੱਕ ਔਰਤ ਅਰਗ ਦੇਣ ਚੜੀ, ਹੋਰ ਵੀ ਔਰਤਾਂ ਨਾਲ ਸੀ ਤੇ ਉਹ ਗਿੱਧਾ ਪਾ ਰਹੀਆਂ ਸਨ। ਕਿਸੇ ਸ਼ਰਾਰਤੀ ਨੇ ਫਾਇਰ ਕਰ ਦਿੱਤਾ ਤੇ ਉਸ ਔਰਤ ਦੇ ਗੋਲੀ ਲੱਗੀ। ਦੇਖੋ ਕਿੰਨੀ ਗਲਤ ਗੱਲ ਹੈ। ਕਦੇ ਵੀ ਕਾਨੂੰਨ ਨੂੰ ਆਪਣੇ ਹੱਥ ਵਿੱਚ ਨਹੀਂ ਲੈਣਾ ਚਾਹੀਦਾ ।ਕਾਨੂੰਨ ਦੀਆਂ ਧੱਜੀਆਂ ਨਹੀਂ ਉਡਾਣੀ ਚਾਹੀਦੀਆਂ। ਅਕਸਰ ਲੋਕ ਨੇਤਾਵਾਂ ਦੀ ਕਈ ਵਾਰ ਦੁਰਵਰਤੋਂ ਵੀ ਕਰਦੇ ਹਨ। ਉਨਾਂ ਤੋਂ ਸਿਫਾਰਸ਼ਾਂ ਪੁਆਉਂਦੇ ਹਨ ਜੇ ਨੇਤਾ ਲੋਕ ਅਜਿਹਾ ਨਹੀਂ ਕਰਦੇ ਤਾਂ ਅਜਿਹੇ ਸ਼ਰਾਰਤੀ ਲੋਕ ਉਹਨਾਂ ਤੋਂ ਨਰਾਜ਼ ਹੋ ਜਾਂਦੇ ਹਨ। ਦੂਜੀ ਧਿਰ ਵੱਲ ਚਲੇ ਜਾਂਦੇ ਹਨ। ਕੋਈ ਤੁਹਾਡਾ ਵਧੀਆ ਬਿਜ਼ਨਸ ਹੈ ,ਜਾਂ ਵੱਡੇ ਕਾਰੋਬਾਰੀ ਹੋ ,ਜਾਂ ਤੁਸੀਂ ਰਾਤ ਨੂੰ ਲੇਟ ਘਰੇ ਆਉਂਦੇ ਹੋ ਜਾਂ ਤੁਹਾਡੀ ਜਾਨ ਨੂੰ ਖਤਰਾ ਹੈ ।ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸੋਚ ਸਮਝ ਕੇ ਅਜਿਹੇ ਇਨਸਾਨ ਦੀ ਪੂਰੀ ਛਾਣ ਬੀਣ ਕਰਕੇ ਉਸਨੂੰ ਹੀ ਅਸਲਾ ਜਾਰੀ ਕਰਨਾ ਚਾਹੀਦਾ ਹੈ। ਜਿਸ ਨੂੰ ਜਰੂਰਤ ਹੋਵੇ ।ਰਾਜਸੀ ਨੇਤਾਵਾਂ ਦੀ ਸਿਫਾਰਸ਼ ਤੇ ਅਜਿਹੇ ਲੋਕਾਂ ਦੇ ਬਿਲਕੁਲ ਵੀ ਅਸਲੇ ਲਾਇਸੰਸ ਨਹੀਂ ਬਣਾਉਣੇ ਚਾਹੀਦੇ ,ਜਿਨਾਂ ਨੂੰ ਕੋਈ ਖਤਰਾ ਹੋਵੇ। ਕੁਦਰਤ ਦੇ ਦਾਇਰੇ ਵਿੱਚ ਹੀ ਰਹਿ ਕੇ ਜ਼ਿੰਦਗੀ ਬਸਰ ਕਰੋ।
ਸੰਜੀਵ ਸਿੰਘ ਸੈਣੀ, ਮੋਹਾਲੀ ,7888966168
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly