“ਚੰਗੀਆਂ ਘੜੀਆ, ਕਿੱਥੇ ਗਈਆਂ “

ਸੰਦੀਪ ਸਿੰਘ 'ਬਖੋਪੀਰ'

(ਸਮਾਜ ਵੀਕਲੀ)

ਕਿੱਥੇ ਗਏ ਹੁਣ ਹਾਲੀ-ਪਾਲੀ,ਚੰਗੀਆਂ ਘੜੀਆ ਕਿੱਧਰ ਗਈਆ,
ਕਿੱਥੇ ਲੱਸੀਆਂ ਮੱਖਣ ਤੁਰ ਗਏ, ਉਹ ਬੱਦਲ, ਝੜੀਆਂ,ਕਿੱਧਰ ਗਈਆਂ।

ਕਿੱਥੇ,ਪੈਂਤੀ,ਅੱਖਰ ਤੁਰ ਗਏ, ਸਲੇਟ ,ਤੇ ਫੱਟੀਆਂ ਕਿੱਥੇ ਗਈਆਂ ,
ਕਿੱਥੇ ਮੁਹਾਰਨੀ, ਏਕਾ-ਦੂਆ, ਹੁਣ ਕਿੱਥੇ ਉਹ ਕਲਮ ਦਵਾਤਾਂ ਗਈਆਂ।

ਕਿੱਥੇ ਉਹ ਖੋਏ,ਪਿੰਨੀ, ਚੂਰੀਆਂ, ਠੰਡੀਆਂ ਰਾਤਾਂ ਕਿੱਥੇ ਗਈਆਂ,
ਕਿੱਥੇ ਉਹ ਕੁੱਪ, ਗੁਹਾਰੇ, ਹਾਰੇ, ਹੁਣ ਕਿੱਥੇ ਗੁਲਗਲੇ, ਮੰਨੀਆਂ ਗਈਆਂ।

ਕਿੱਥੇ ਦਾਤੀ ਘੂੰਗਰੂ,ਬੱਲੀਆਂ, ਰੁੱਤਾਂ ਵੀ ਉਹ ਕਿੱਥੇ ਚੱਲੀਆਂ,
ਕਿੱਥੇ ਖੂਹ ਉਹ, ਬੰਬੀਆਂ ਕਿੱਥੇ, ਸਿੱਖਰ ਦੁਪਹਿਰਾ ਕਿੱਧਰ ਗਈਆਂ।

ਕਿੱਥੇ ਮੱਕੀਆਂ ਮੋਠ ਬਾਜ਼ਰੇ, ਕਿੱਥੇ ਗਈਆਂ, ਮਿੱਠੀਆਂ-ਛੱਲੀਆਂ,
ਕੋਈ ਨਾ ਜੁਗਨੂੰ,ਬਿਝੜਾ ਦਿਸਦਾ, ਨਿੱਕੀਆਂ ਚਿੜੀਆਂ ਕਿੱਥੇ ਗਈਆਂ।

ਕਿੱਥੇ, ਛਿੰਝਾਂ ,ਮੱਲ-ਅਖਾੜੇ, ਸੁੰਨੀਆਂ ਪਈਆਂ ਸੱਤਾ, ਗਲ਼ੀਆਂ,
ਕਿੱਥੇ ਤਿੰਝਣਾਂ,ਪੀਂਘਾ ਕਿੱਥੇ, ਚਰਖੇ ਮਧਾਣੀਆਂ ਹੁਣ ਕਿੱਥੇ ਗਈਆਂ।

ਕਿੱਥੇ ਭੂਆ,ਫੂੱਫੜ,ਮਾਮੇ,ਹੁਣ ਚਾਚੀਆਂ, ਤਾਈਆਂ ਕਿੱਥੇ ਗਈਆਂ,
ਸੰਦੀਪ ਤੂੰ ਬੇਲੇ ਲੱਭੇ ਕਿੱਥੋਂ, ਉਹ ਮੱਝੀਆਂ,ਗਾਈਆਂ ਕਿੱਧਰ ਗਈਆਂ।

ਸੰਦੀਪ ਸਿੰਘ ‘ਬਖੋਪੀਰ’
ਸੰਪਰਕ:- 9815321017

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੁਰਸੀ
Next articleਜਲੰਧਰ ਵੈਸਟ ’ਚ ਬਸਪਾ ਉਮੀਦਵਾਰ ਐਡਵੋਕੇਟ ਬਲਵਿੰਦਰ ਕੁਮਾਰ ਦੇ ਹੱਕ ’ਚ ਰੋਡ ਸ਼ੋਅ