(ਸਮਾਜ ਵੀਕਲੀ)-ਵਿੱਦਿਆ ਦੇ ਮੰਦਰ ਸਕੂਲਾਂ ਵਿੱਚ ਅਸੀਂ ਅਕਸਰ ਕੰਧਾਂ ਉੱਪਰ ਲਿਖਿਆ ਪੜ੍ਹਦੇ ਹਾ ਕਿ ਚੋਰੀ ਕਰਨਾ ਸਭ ਤੋਂ ਵੱਡਾ ਪਾਪ ਹੈ,ਪਰ ਪਰ ਲੱਗਦਾ ਹੈ ਕਿ ਚੋਰ ਇਸ ਵਿੱਦਿਆ ਦੇ ਮੰਦਰ ਵਿਚ ਚੋਰੀ ਕਰਨ ਲਈ ਸਭ ਤੋਂ ਵਧੀਆ ਮਨਪਸੰਦ ਜਗ੍ਹਾ ਮੰਨਦੇ ਹਨ । ਇਸ ਸਮੇਂ ਪੰਜਾਬ ਦੇ ਹਰ ਉਸ ਸਰਕਾਰੀ ਸਕੂਲਾਂ ਦੀ ਚੋਰੀ ਮੁੱਖ ਸਮੱਸਿਆ ਬਣ ਚੁੱਕੀ ਹੈ ਜੋ ਪੇਂਡੂ ਖੇਤਰ ਵਿੱਚ ਜ਼ਿਆਦਾਤਰ ਹਨ। ਸਰਕਾਰੀ ਸਕੂਲਾਂ ਵਿੱਚ ਹੁੰਦੀਆਂ ਚੋਰੀਆਂ ਲਈ ਚੋਰ ਬਿਲਕੁਲ ਬੇਖ਼ੌਫ਼ ਹਨ ਆਪਣੇ ਮਨਪਸੰਦ ਸਕੂਲਾਂ ਵਿੱਚ ਇੱਕ ਨਹੀਂ ਦੋ ਨਹੀਂ ਕਈ ਕਈ ਵਾਰੀ ਲਗਾਤਾਰ ਚੋਰੀਆਂ ਕਰਦੇ ਹਨ। ਸਕੂਲ ਦਾ ਅਧਿਆਪਕ ਰੱਤੀ ਰੱਤੀ ਜੋੜ ਕੇ ਸਕੂਲ ਨੂੰ ਵਧੀਆ ਬਣਾਉਣ ਲਈ ਯਤਨਸ਼ੀਲ ਹਨ ਪਰ ਇਨ੍ਹਾਂ ਚੋਰਾਂ ਦੇ ਬੁਰੇ ਮਨਸੂਬੇ ਉਸ ਸਮੇਂ ਅਧਿਆਪਕ ਵਰਗ ਵਿੱਚ ਨਿਰਾਸ਼ਾ ਪੈਦਾ ਕਰਦੇ ਹਨ, ਜਦੋਂ ਸਵੇਰੇ ਜਾ ਕੇ ਸਕੂਲ ਨੂੰ ਖੋਲਣ ਲੱਗਦੇ ਹਨ, ਤਾਂ ਚੋਰਾਂ ਦੁਆਰਾ ਪਹਿਲਾਂ ਹੀ ਸਕੂਲ ਨੂੰ ਖੋਲਿਆਂ ਵੇਖ ਕੇ ਸਕੂਲ ਵਿਚ ਹੋਈ ਚੋਰੀ ਅਧਿਆਪਕਾਂ ਅਤੇ ਬੱਚਿਆਂ ਨੂੰ ਨਿਰਾਸ਼ਾ ਦੇ ਆਲਮ ਵਿੱਚ ਧੱਕ ਦਿੰਦੇ ਹਨ। ਇੱਥੇ ਇਹ ਵੀ ਦੱਸਣਾ ਬਹੁਤ ਜ਼ਰੂਰੀ ਹੈ ਕਿ ਅਧਿਆਪਕ ਵਰਗ ਵੱਲੋਂ ਜਦੋਂ ਪ੍ਰਸ਼ਾਸਨ ਕੋਲ ਜਾ ਕੇ ਸ਼ਿਕਾਇਤ ਦਰਜ ਕਰਵਾਈ ਜਾਂਦੀ ਹੈ ਤਾਂ ਉਹ ਵੀ ਮਹਿਜ਼ ਫਾਈਲਾਂ ਵਿੱਚ ਹੀ ਦੱਬ ਕੇ ਰਹਿ ਜਾਂਦੀਆਂ ਹਨ । ਜਦੋਂ ਦਿਲ ਕਰਦਾ ਹੈ ਚੋਰ ਦਰਵਾਜ਼ੇ ਤੋੜ ਦਿੰਦੇ ਹਨ ਪੱਖੇ ਲਾ ਕੇ ਲੈ ਜਾਂਦੇ ਹਨ ਬੱਚਿਆਂ ਦਾ ਮਿਡ ਡੇ ਮੀਲ ਦਾ ਕਣਕ ਚੌਲ ਚੁੱਕ ਕੇ ਲੈ ਜਾਂਦੇ ਹਨ,ਪੀਣ ਵਾਲੇ ਪਾਣੀ ਲਈ ਸਕੂਲ ਵਿਚ ਲਗਾਈ ਗਈ ਮੋਟਰ ਅਤੇ ਹੋਰ ਵੀ ਅਜਿਹੇ ਸਮਾਨ ਚੁੱਕ ਕੇ ਲੈ ਜਾਂਦੇ ਹਨ ਜਿਸ ਨਾਲ ਸਕੂਲ ਦੀ ਹਾਲਤ ਵਿਗੜ ਜਾਂਦੀ ਹੈ। ਪੰਜਾਬ ਦਾ ਸ਼ਾਇਦ ਕੋਈ ਹੀ ਪੇਂਡੂ ਖੇਤਰ ਦਾ ਸਕੂਲ ਬਚਿਆ ਹੋਵੇ ਜਿੱਥੇ ਚੋਰਾਂ ਨੇ ਆਪਣੇ ਹੱਥ ਨਾ ਪਾਏ ਹੋਣ ,ਹੈਰਾਨੀ ਦੀ ਗੱਲ ਇਹ ਹੈ ਕਿ ਅੱਜ ਤਕ ਕਿਸੇ ਵੀ ਸਕੂਲ ਵਿੱਚ ਚੋਰੀ ਕੀਤੇ ਗਏ ਚੋਰ ਖ਼ਿਲਾਫ਼ ਕੋਈ ਕਾਰਵਾਈ ਨਹੀਂ ਹੋਈ । ਇੱਥੇ ਇਹ ਵੀ ਗੱਲ ਬਹੁਤ ਸੋਚਣ ਵਾਲੀ ਹੈ ਜੇਕਰ ਕਿਸੇ ਪਿੰਡ ਦੇ ਧਾਰਮਿਕ ਸਥਾਨ ਤੇ ਚੋਰੀ ਹੋਵੇ ਤਾਂ ਪੂਰੇ ਪਿੰਡ ਚ ਬਵਾਲ ਮੱਚ ਜਾਂਦਾ ਹੈ ਪਰ ਸਰਕਾਰੀ ਸਕੂਲ ਵਿੱਚ ਹੋਈ ਚੋਰੀ ਪ੍ਰਤੀ ਕੋਈ ਵੀ ਇਸ ਸਮੱਸਿਆ ਨੂੰ ਗੰਭੀਰਤਾ ਨਾਲ ਨਹੀਂ ਲੈਂਦਾ ਹੈ। ਪੇਂਡੂ ਖੇਤਰ ਦੇ ਸਕੂਲਾਂ ਵਿੱਚ ਇਹ ਚੋਰੀ ਦੀਆਂ ਵਾਰਦਾਤਾਂ ਦਿਨ ਪ੍ਰਤੀ ਦਿਨ ਘਟਣ ਦੀ ਬਜਾਏ ਵਧ ਰਹੀਆਂ ਹਨ ।ਇੰਜ ਪ੍ਰਤੀਤ ਹੁੰਦਾ ਹੈ ਕਿ ਚੋਰ ਨੂੰ ਜਿਸ ਵੀ ਚੀਜ਼ ਦੀ ਜ਼ਰੂਰਤ ਹੁੰਦੀ ਹੈ, ਉਹ ਸਕੂਲ ਦੀਆਂ ਕੰਧਾਂ ਨੂੰ ਟੱਪ ਜਾਂਦਾ ਹੈ ਅਤੇ ਉਥੋਂ ਆਪਣੇ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਚੋਰੀ ਕਰਦਾ ਹੈ । ਸਮੇਂ ਦੀਆਂ ਸਰਕਾਰਾਂ ਨੂੰ ਚਾਹੀਦਾ ਹੈ ਕਿ ਸਕੂਲਾਂ ਵਿੱਚ ਚੋਰੀ ਨੂੰ ਰੋਕਣ ਲਈ ਢੁੱਕਵੇਂ ਪ੍ਰਬੰਧ ਕੀਤੇ ਜਾਣ ਜਿਸ ਨਾਲ ਸਕੂਲਾਂ ਵਿੱਚ ਚੋਰੀਆਂ ਰੁਕ ਸਕਣ। ਪਿੰਡਾਂ ਦੇ ਚੌਕੀਦਾਰ ਜਾਂ ਮਗਨਰੇਗਾ ਕਰਮੀਆਂ ਦੀ ਜੇਕਰ ਇਸ ਪਾਸੇ ਡਿਊਟੀ ਲਾਈ ਜਾਵੇ ਤਾਂ ਬਹੁਤ ਹੀ ਵਧੀਆ ਹੋਵੇਗਾ ਹੋਵੇਗਾ ਅਤੇ ਸਰਕਾਰਾਂ ਨੂੰ ਆਪਣੇ ਪੱਧਰ ਤੇ ਵੀ ਇਨ੍ਹਾਂ ਚੋਰਾਂ ਦੇ ਖ਼ਿਲਾਫ਼ ਸਖ਼ਤੀ ਵਰਤਣੀ ਚਾਹੀਦੀ ਹੈ। ਸਰਕਾਰੀ ਸਕੂਲਾਂ ਵਿਚ ਲੱਗੇ ਕੈਮਰੇ ਵੀ ਚੋਰਾਂ ਅੰਦਰ ਡਰ ਪੈਦਾ ਨਹੀਂ ਕਰ ਸਕੇ। ਕਈ ਥਾਵਾਂ ਤੇ ਚੋਰੀ ਦੀਆਂ ਵਾਰਦਾਤਾਂ ਵਿੱਚ ਵੇਖਿਆ ਜਾਂਦਾ ਹੈ,ਕੀ ਨਸ਼ਾ ਕਰਨ ਲਈ ਵੀ ਸਕੂਲ ਨੂੰ ਵਰਤਦੇ ਹਨ। ਬੂਹੇ ਬਾਰੀਆਂ, ਛੱਤਾਂ ਦੀ ਭੰਨ ਤੋੜ ਆਦਿ ਕਰਕੇ ਚਲੇ ਜਾਦੇ ਹਨ, ਜਿਸ ਨਾਲ ਸਕੂਲ ਦੀ ਦਿੱਖ ਤੇ ਬਹੁਤ ਬੁਰਾ ਪ੍ਰਭਾਵ ਪੈਦਾ ਹੈ। ਇਹਨਾਂ ਚੋਰੀ ਦੀਆਂ ਵਾਰਦਾਤਾਂ ਵਿੱਚ ਕਈ ਵਾਰ ਅਧਿਆਪਕ ਨੂੰ ਸਮਾਜ ਅੰਦਰ ਮਜ਼ਾਕ ਦਾ ਪਾਤਰ ਵੀ ਬਣਨਾ ਪੈਦਾ ਹੈ। ਚੰਗੇ ਸਮਾਜ ਦੀ ਉਪਜ ਲਈ ਅੱਜ ਦੇ ਸਮੇਂ ਵਿੱਚ ਅਜਿਹੀਆਂ ਘਟਨਾਵਾਂ ਸਾਡੇ ਲਈ ਸ਼ਰਮਨਾਕ ਹਨ। ਸਰਕਾਰਾਂ ਨੂੰ ਵੀ ਚਾਹੀਦਾ ਹੈ, ਕੀ ਸਕੂਲਾਂ ਵਿੱਚ ਹੁੰਦੀਆਂ ਚੋਰੀਆਂ ਨੂੰ ਰੋਕਣ ਲਈ ਚੋਰਾਂ ਨੂੰ ਨੱਥ ਪਾਈ ਜਾਵੇ ਜਿਸ ਨਾਲ ਸਕੂਲ ਅੰਦਰਲੀ ਸ਼ਾਨ ਬਣੀ ਰਹੇ ਅਤੇ ਅਧਿਆਪਕ ਵਰਗ ਵੀ ਸਕੂਲ ਨੂੰ ਵਧੀਆਂ ਢੰਗ ਨਾਲ ਚਲਾ ਸਕਣ।
ਗੁਰਪ੍ਰੀਤ ਸਿੰਘ ਸੰਧੂ
ਪਿੰਡ ਗਹਿਲੇ ਵਾਲਾ
ਜ਼ਿਲਾਂ ਫਾਜ਼ਿਲਕਾ
99887 66013
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly