ਕਦੋਂ ਰੁਕਣਗੇ ਦਲਿਤ ਬੱਚੀਆਂ ਨਾਲ ਬਲਾਤਕਾਰ:ਗੋਲਡੀ ਪੁਰਖਾਲੀ

ਗੋਲਡੀ ਪੁਰਖਾਲੀ

ਰੋਪੜ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਬਹੁਜਨ ਸਮਾਜ ਪਾਰਟੀ ਜਿਲ੍ਹਾ ਰੋਪੜ ਦੇ ਪ੍ਰਧਾਨ ਗੋਲਡੀ ਪੁਰਖਾਲੀ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਰਾਜਸਥਾਨ ਦੇ ਹਨੁਮਾਨਗੜ੍ਹ ਜਿਲੇ ਵਿੱਚ ਦੋ ਨਬਾਲਗ ਦਲਿਤ ਬੱਚੀਆਂ ਨਾਲ 25-30 ਦਰਿੰਦਿਆਂ ਵਲੋਂ ਲਗਾਤਾਰ 40 ਦਿਨ ਬਲਾਤਕਾਰ ਕੀਤਾ ਜਾਦਾ ਰਿਹਾ। ਬੱਚੀਆਂ ਦੇ ਪਰਿਵਾਰ ਵਲੋਂ ਪੁਲਿਸ ਪਾਸ ਗੁਮਸ਼ੁਦਾ ਦੀ ਰਿਪੋਰਟ ਵੀ ਲਿਖਵਾਈ ਗਈ ਸੀ। ਪਰੰਤੂ ਪੁਲਿਸ ਦੀ ਢਿੱਲੀ ਕਾਰਵਾਈ ਦੋਰਾਨ ਚਾਲੀ ਦਿਨ ਬਾਅਦ ਬੱਚੀਆਂ ਪ੍ਰਾਪਤ ਹੋਈਆਂ ਅਤੇ ਦਰਿੰਦੇ ਫੜੇ ਗਏ।ਇਸ ਅਤਿ ਘਿਨੋਣੀ ਘਟਨਾ ਨੇ ਪੂਰੇ ਭਾਰਤ ਦੇਸ਼ ਨੂੰ ਸ਼ਰਮਸਾਰ ਕੀਤਾ ਹੈ। ਰਾਜਸਥਾਨ ਦੀ ਭਾਜਪਾ ਸਰਕਾਰ ਵੀ ਦਲਿਤ ਬੱਚੀਆਂ ਨਾਲ ਬਲਾਤਕਾਰ ਦੀਆਂ ਘਟਨਾਵਾਂ ਨੂੰ ਰੋਕਣ ਵਿੱਚ ਨਾਕਾਮਯਾਬ ਸਾਬਤ ਹੋਈ ਹੈ। ਉਨ੍ਹਾਂ ਅਖੀਰ ਵਿੱਚ ਕਿਹਾ ਕਿ ਸਰਕਾਰ ਦੋਸ਼ੀਆਂ ਨੂੰ ਫਾਸਟ ਟਰੈਕ ਅਦਾਲਤ ਰਾਹੀਂ ਤੁਰੰਤ ਸਜ਼ਾ ਦਿਵਾਏ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਵਿਚ ਸ਼ਾਨਦਾਰ ਸੇਵਾਵਾਂ ਵਾਲੇ ਸੱਤ ਅਧਿਆਪਕਾਂ ਦਾ ਅਧਿਆਪਕ ਦਿਵਸ ਮੌਕੇ ਸਨਮਾਨ
Next articleਸਰਕਾਰੀ ਹਾਈ ਸਕੂਲ ਰੋਡ ਮਜਾਰਾ ਦੇ ਮੈਟ੍ਰਿਕ ਕਲਾਸ ਦੇ ਵਿਦਿਆਰਥੀਆਂ ਨੇ ਅਧਿਆਪਕ ਦਿਵਸ ਮਨਾਇਆ