ਐਡੀਲੇਡ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਦੀਵਾਲੀ ਮੇਲੇ ਦੀ ਦੇਸੀ ਸਵੈਗ ਪੂਰੀ ਟੀਮ ਵੱਲੋਂ ਆਯੋਜਿਤ ਦਿਵਾਲੀ ਮੇਲਾ ਵੱਡੇ ਪੱਧਰ ਦੇ ਖੇਡ ਤੇ ਸੱਭਿਆਚਾਰਕ ਸਮਾਰੋਹ ਵਜੋਂ ਸਾਹਮਣੇ ਆਇਆ, ਇਸ ਮੇਲੇ ਵਿੱਚ ਖਾਲਸਾ ਐਡੀਲੇਡ ਕਬੱਡੀ ਐਸੋਸੀਏਸ਼ਨ ਆਫ ਆਸਟ੍ਰੇਲੀਆ ਵੱਲੋਂ ਕਰਵਾਏ ਗਏ ਕਬੱਡੀ ਕੱਪ ਨੇ ਸਭ ਦਾ ਧਿਆਨ ਖਿੱਚਿਆ।ਇਸ ਰੋਮਾਂਚਕ ਟੂਰਨਾਮੈਂਟ ਵਿੱਚ ਖਾਲਸਾ ਐਡੀਲੇਡ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਜੈਤੂ ਖ਼ਿਤਾਬ ਜਿੱਤਿਆ, ਜਦਕਿ ਸਾਂਝ ਕਲੱਬ ਮੈਲਬੌਰਨ ਨੂੰ ਦੂਜਾ ਸਥਾਨ ਪ੍ਰਾਪਤ ਹੋਇਆ।ਖਿਡਾਰੀਆਂ ਦਾ ਜੋਸ਼ ਤੇ ਦਰਸ਼ਕਾਂ ਵੱਲੋਂ ਨਗਦ ਰਾਸ਼ੀ ਨਾਲ ਖਿਡਾਰੀਆ ਦੀ ਹੌਸਲਾ ਅਫ਼ਜ਼ਾਈ ਕੀਤੀ ਗਈ।ਇਸ ਰੌਣਕਮਈ ਮੇਲੇ ਵਿੱਚ ਦੇਸ਼-ਵਿਦੇਸ਼ ਤੋਂ ਆਏ ਇੰਟਰਨੈਸ਼ਨਲ ਖਿਡਾਰੀਆਂ ਨੇ ਮੈਦਾਨ ਵਿੱਚ ਆਪਣੇ ਜੋਸ਼ ਤੇ ਹੁਨਰ ਨਾਲ ਦਰਸ਼ਕਾਂ ਦੇ ਦਿਲ ਜਿੱਤ ਲਏ।ਬੈਸਟ ਰੇਡਰ ਦਾ ਖ਼ਿਤਾਬ ਜਸ ਰਾਓਵਾਲਾ ਅਤੇ ਪ੍ਰਦੀਪ ਰਾਓਵਾਲਾ ਨੂੰ ਮਿਲਿਆ, ਜਦਕਿ ਬੈਸਟ ਜਾਫੀ ਵਿੱਚ ਅਰਸ਼ ਲੋਹਾਰਾ ਅਤੇ ਚਿੱਟਾ ਪਿੰਡ ਲੀਲਾ ਮੇਘਾ ਨੇ ਪ੍ਰਧਾਨਤਾ ਹਾਸਲ ਕੀਤੀ।ਕਬੱਡੀ ਮੁਕਾਬਲਿਆਂ ਦੀ ਲਾਈਵ ਕੰਮੈਂਟਰੀ ਉੱਘੇ ਕੰਮੈਂਟੇਟਰ ਗੱਗੀ ਮਾਨ ਅਤੇ ਅਮਰੀਕ ਖੋਸਾ ਵੱਲੋਂ ਬੁਲੰਦ ਤੇ ਉਤਸ਼ਾਹਪੂਰਕ ਅੰਦਾਜ਼ ਵਿੱਚ ਕੀਤੀ ਗਈ, ਜਿਸ ਨਾਲ ਮਾਹੌਲ ਹੋਰ ਵੀ ਗਰਮਜੋਸ਼ ਹੋ ਗਿਆ।ਪ੍ਰਬੰਧਕਾਂ ਵਲੋਂ ਜੇਤੂ ਟੀਮਾਂ ਨੂੰ ਪਰਮਿੰਦਰ ਸਿੰਘ ਸੰਧੂ, ਸਨਮੁਖ ਸਿੰਘ, ਪੁਨੀਤ ਬਾਜਵਾ, ਸੁਖਵਿੰਦਰ ਬੱਲ, ਸ. ਦਵਿੰਦਰ ਖੈਰਾ, ਅਵਤਾਰ ਸਿੰਘ ਬਰਾੜ, ਧੰਮੀ ਜਟਾਣਾ ਅਤੇ ਵਿੱਕੀ ਵਿਰਕ ਵਲੋਂ ਸਨਮਾਨ ਚਿੰਨ ਭੇਟ ਕਰਕੇ ਸਨਮਾਨਤ ਕੀਤਾ ਗਿਆ।ਸਟੇਜ ਤੋਂ ਲਾਈਵ ਪੇਸ਼ਕਾਰੀਆਂ ਜਗਰੂਪ ਸਿੰਘ ਬੁੱਟਰ, ਅਮਨਦੀਪ ਕੌਰ ਅਤੇ ਰਵਿੰਦਰ ਸਿੰਘ ਸਰਾਭਾ ਵੱਲੋਂ ਕਰਵਾਈਆਂ ਗਈਆਂ, ਜੋ ਹਰ ਪੱਖੋਂ ਸਰਾਹਣਯੋਗ ਰਹੀਆਂ।ਪਰਵਿੰਦਰ ਸਿੰਘ ਅਜੀਤ ਅਖ਼ਬਾਰ ਵਾਲੇ ਤੇ ਸਾਹਬੀ ਖੈਰਾ ਵੱਲੋਂ ਕਬੱਡੀ ਦੇ ਮੈਚਾਂ ਵਿੱਚ ਬੇਹਤਰੀਨ ਸੇਵਾਵਾਂ ਨਿਭਾਈਆ ਗਈਆਂ।ਉੱਘੇ ਗਾਇਕ ਹਰਸ ਦਿਓਗਨ ਨੇ ਚੋਟੀ ਦੇ ਗੀਤਾਂ ਨਾਲ ਲਾਈਆਂ ਖੂਬ ਸੱਭਿਆਚਾਰਕ ਰੌਣਕਾਂ-ਭੰਗੜਾ, ਗਿੱਧਾ, ਪੰਜਾਬੀ ਖਾਣੇ, ਤੇ ਗਾਇਕੀ ਦੇਸੀ ਸਵੈਗ ਵੱਲੋਂ ਦਰਸ਼ਕਾਂ ਲਈ ਪੰਜਾਬੀ ਰਵਾਇਤੀ ਸੁਆਦ ਨਾਲ ਭਰਪੂਰ ਖਾਣ-ਪੀਣ ਦੇ ਸਟਾਲ, ਕੁਰਸੀ ਰੇਸ, ਕਲਾ ਪ੍ਰਦਰਸ਼ਨ, ਗਿੱਧਾ-ਭੰਗੜਾ ਤੇ ਹੋਰ ਰੌਚਕ ਗਤਿਵਿਧੀਆਂ ਦਾ ਪ੍ਰਬੰਧ ਕੀਤਾ ਗਿਆ। ।ਇਸ ਵਾਰ ਦੀਵਾਲੀ ਮੇਲੇ ਵਿਚ ਦਰਸ਼ਕਾਂ ਦਾ ਪਹਿਲਾ ਨਾਲੋਂ ਭਾਰੀ ਇਕੱਠ ਹੋਇਆ।ਮਾਣਯੋਗ ਜੋਏ ਬੈਟੀਸਨ ਦੱਖਣੀ ਆਸਟ੍ਰੇਲੀਆ ਵਿੱਚ ਸੈਰ-ਸਪਾਟਾ ਅਤੇ ਬਹੁ-ਸਭਿਆਚਾਰਕ ਮਾਮਲਿਆਂ ਬਾਰੇ ਮੰਤਰੀ, ਮਾਨਯੋਗ ਜਿੰਗ ਲੀ, ਐਮ ਐਲ ਸੀ, ਮਾਨਯੋਗ ਹੈਡੀ ਜਿਰੋਲਾਮੋ ਐਮ ਐਲ ਸੀ,ਅਮਰਜੀਤ ਸਿੰਘ ਗਰੇਵਾਲ ਡਿਪਟੀ ਚੇਅਰਮੈਨ ਸਮੇਤ ਪਰਮੁਖ ਰਾਜਨੀਤਕ ਸਮਾਜਿਕ ਸਖਸੀਅਤਾ ਨੇ ਸਿਰਕਤ ਕੀਤੀ ਇਨਾਮ -ਮਾਨ ਸਨਮਾਨ ਕਰਦਿਆ ਸਭਨਾਂ ਨੂੰ ਦੀਵਾਲੀ ਦੇ ਤਿਉਹਾਰ ਤੇ ਸਫਲ ਮੇਲੇ ਦੀਆ ਵਧਾਈਆਂ ਦਿੱਤੀਆ। ਖਾਲਸਾ ਐਡੀਲੇਡ ਕਬੱਡੀ ਐਸੋਸੀਏਸ਼ਨ ਆਫ ਆਸਟ੍ਰੇਲੀਆ ਵੱਲੋਂ ਖਾਲਸਾ ਐਡੀਲੇਡ ਦੀ ਟੀਮ ਨੇ ਖੇਡ ਕਬੱਡੀ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਤੇ ਖਿਡਾਰੀਆ ਨੂੰ ਵਧਾਈ ਦਿੰਦਿਆਂ ਆਖਿਆ ਕਿ ਸਬ ਰਾਸ਼ਟਰੀ-ਅੰਤਰਰਾਸਟਰੀ ਖਿਡਾਰੀਆ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ ਹੈ,ਜਿਸ ਦਾ ਵੱਡੀ ਗਿਣਤੀ ਚ ਪੁੱਜੇ ਦਰਸ਼ਕਾਂ ਨੇ ਪੂਰਾ ਅਨੰਦ ਮਾਣਿਆ।ਸਭਨਾਂ ਦਾ ਪਰਿਵਾਰਾਂ ਸਮੇਤ ਪੁੱਜਣ ਤੇ ਸ:ਸੰਧੂ ਵੱਡੀ ਨਿਘਾ ਸਵਾਗਤ ਕਰਦਿਆ ਉਹਨਾਂ ਸਾਰੇ ਸਪਾਂਸਰਸ ,ਵਲੰਟੀਅਰਜ਼,ਸਹਿਯੋਗੀਆਂ ਦਾ ਤਹਿ ਦਿਲੋ ਧੰਨਵਾਦ ਕਰਦਿਆ ਆਖਿਆ ਕਿ ਭਵਿੱਖ ਚ ਸਭਨਾਂ ਤੋਂ ਇਸੇ ਤਰ੍ਹਾਂ ਸਹਿਯੋਗ ਮਿਲਣ ਦੀ ਆਸ ਕਰਦੇ ਹਾਂ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



