
ਰਾਹੁਲ ਗਾਂਧੀ ਨੂੰ ਵਿਰੋਧੀ ਧਿਰ ਦੇ ਨੇਤਾ ਚੁਣੇ ਜਾਣ ਤੇ ਨਛੱਤਰ ਸਿੰਘ ਕਲਸੀ ਨੇ ਦਿੱਤੀ ਮੁਬਾਰਕਬਾਦ
ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਨੇ ਕਾਂਗਰਸ ਨੂੰ ਮੁੜ ਤੋਂ ਪੈਰਾਂ ਉੱਪਰ ਖੜਾ ਕੀਤਾ- ਨਛੱਤਰ ਸਿੰਘ ਕਲਸੀ
(ਸਮਾਜ ਵੀਕਲੀ)-
ਲੰਡਨ, (ਰਾਜਵੀਰ ਸਮਰਾ)- ਰਾਹੁਲ ਗਾਂਧੀ ਦੇ ਵਿਰੋਧੀ ਧਿਰ ਦੇ ਨੇਤਾ ਚੁਣੇ ਜਾਣ ਤੇ ਨਛੱਤਰ ਸਿੰਘ ਕਲਸੀ ਯੂ ਕੇ ਮੁੱਖ ਬੁਲਾਰੇ ਇੰਡੀਅਨ ਓਵਰਸੀਜ ਕਾਂਗਰਸ ਤੇ ਸਾਬਕਾ ਪ੍ਰਧਾਨ ਐਨ ਆਰ ਆਈ ਸਭਾ ਯੂ ਕੇ ਨੇ ਰਾਹੁਲ ਗਾਂਧੀ ਨੂੰ ਮੁਬਾਰਕਬਾਦ ਦਿੱਤੀ ਹੈ। ਇਸ ਦੌਰਾਨ ਉਹਨਾਂ ਨੇ ਕਿਹਾ ਕਿ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਨੇ ਕਾਂਗਰਸ ਨੂੰ ਮੁੜ ਤੋਂ ਪੈਰਾਂ ਉੱਪਰ ਖੜਾ ਕੀਤਾ ਹੈ। ਜਿਸ ਵਿੱਚ ਰਾਹੁਲ ਗਾਂਧੀ ਵੱਲੋਂ ਅਹਿਮ ਭੂਮਿਕਾ ਨਿਭਾਈ ਗਈ ਹੈ। ਇਸ ਦੇ ਨਾਲ ਹੀ ਇੰਡੀਆ ਗਠਜੋੜ ਨੂੰ ਸਥਾਪਿਤ ਕਰਨ ਵਿੱਚ ਵੀ ਰਾਹੁਲ ਗਾਂਧੀ ਨੇ ਅਹਿਮ ਭੂਮਿਕਾ ਨਿਭਾਈ ਹੈ। ਉਹਨਾਂ ਕਿਹਾ ਕਿ ਆਉਣ ਵਾਲੇ ਪੰਜਾਂ ਸਾਲਾਂ ਵਿੱਚ ਦੇਸ਼ ਵਿੱਚ ਹੋਣ ਜਾ ਰਹੇ ਅਹਿਮ ਫੈਸਲਿਆਂ ਵਿੱਚ ਰਾਹੁਲ ਗਾਂਧੀ ਦੀ ਅਹਿਮ ਭੂਮਿਕਾ ਹੋਵੇਗੀ। ਉਹਨਾਂ ਨੇ ਰਾਹੁਲ ਗਾਂਧੀ ਨੂੰ ਮਿਲ ਕੇ ਵਿਰੋਧੀ ਧਿਰ ਦੇ ਨੇਤਾ ਚੁਣੇ ਜਾਣ ਤੇ ਗੁਲਦਸਤਾ ਦੇ ਕੇ ਸ਼ੁਭਕਾਮਨਾਵਾਂ ਭੇਂਟ ਕਰਦੇ ਹੋਏ ਕਾਂਗਰਸ ਦੇ ਉਜੱਵਲ ਭਵਿੱਖ ਲਈ ਮੁਬਾਰਕਬਾਦ ਦਿੱਤੀ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly