ਨਵੀਂ ਦਿੱਲੀ (ਸਮਾਜ ਵੀਕਲੀ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉਨ੍ਹਾਂ ਦੇ ਬਰਤਾਨਵੀ ਹਮਰੁਤਬਾ ਬੋਰਿਸ ਜੌਹਨਸਨ ਵਿਚਾਲੇ ਮਿਲਾਪੜਾਪਣ ਅੱਜ ਉਦੋਂ ਪ੍ਰਤੱਖ ਰੂਪ ਵਿੱਚ ਵੇਖਣ ਨੂੰ ਮਿਲਿਆ ਜਦੋਂ ਇਕ ਮੀਡੀਆ ਸਮਾਗਮ ਦੌਰਾਨ ਯੂਕੇ ਦੇ ਪ੍ਰਧਾਨ ਮੰਤਰੀ ਨੇ ਸ੍ਰੀ ਮੋਦੀ ਨੂੰ ‘ਖਾਸ ਦੋਸਤ’ ਦੱਸਿਆ ਤੇ ਆਪਣੇ ਭਾਰਤੀ ਹਮਰੁਤਬਾ ਨੂੰ ਉਨ੍ਹਾਂ ਦੇ ਪਹਿਲੇ ਨਾਮ (ਨਰੇਂਦਰ) ਨਾਲ ਕਈ ਵਾਰ ਸੱਦਿਆ। ਜੌਹਨਸਨ ਨੇ ਭਾਰਤ ਵਿਸ਼ੇਸ਼ ਕਰਕੇ ਗੁਜਰਾਤ ਵਿੱਚ ਕੀਤੇ ਸਵਾਗਤ ਦੀ ਸ਼ਲਾਘਾ ਕੀਤੀ। ਬਰਤਾਨਵੀ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਖ਼ੁਦ ਨੂੰ ਸਚਿਨ ਤੇਂਦੁਲਕਰ ਵਾਂਗ ਮਹਿਸੂਸ ਕਰ ਰਹੇ ਸਨ ਤੇ ਉਨ੍ਹਾਂ ਦਾ ਚਿਹਰਾ ਅਮਿਤਾਭ ਬੱਚਨ ਵਾਂਗ ਸਰਬਵਿਆਪਕ ਸੀ।
ਸ੍ਰੀ ਮੋਦੀ ਨਾਲ ਸਾਂਝੀ ਪ੍ਰੈੱਸ ਮਿਲਣੀ ਨੂੰ ਸੰਬੋਧਨ ਕਰਦਿਆਂ ਜੌਹਨਸਨ ਨੇ ਕਿਹਾ, ‘‘ਮੇਰੇ ਦੋਸਤ ਨਰੇਂਦਰ ਦਾ ਧੰਨਵਾਦ, ਮੈਂ ਉਨ੍ਹਾਂ ਲਈ ਹਿੰਦੀ ਵਿੱਚ ‘ਖਾਸ ਦੋਸਤ’ ਦਾ ਕਥਨ ਵਰਤਣਾ ਚਾਹਾਂਗਾ। ਭਾਰਤ ਵਿੱਚ ਸਾਡੇ ਇਹ ਦੋ ਦਿਨ ਬਹੁਤ ਮੌਜ ਵਾਲੇ ਰਹੇ।’’ ਬਰਤਾਨਵੀ ਪ੍ਰਧਾਨ ਮੰਤਰੀ ਨੇ ਕਿਹਾ, ‘‘ਲੰਘੇ ਦਿਨ ਮੈਂਂ ਗੁਜਰਾਤ ਦਾ ਦੌਰਾ ਕਰਨ ਵਾਲਾ ਪਹਿਲਾ ਕੰਜ਼ਰਵੇਟਿਵ ਪ੍ਰਧਾਨ ਮੰਤਰੀ ਬਣਿਆ, ਜੋ ਨਰੇਂਦਰ ਦਾ ਜਨਮ ਸਥਾਨ ਹੈ, ਪਰ ਜਿਵੇਂ ਕਿ ਤੁਸੀਂ ਕਿਹਾ ਹੈ ਇਹ ਬ੍ਰਿਟਿਸ਼ ਭਾਰਤੀਆਂ ’ਚੋਂ ਅੱਧੇ ਨਾਲੋਂ ਵੱਧ ਦਾ ਪੁਸ਼ਤੈਨੀ ਘਰ ਹੈ। ਮੇਰਾ ਇਥੇ ਸਵਾਗਤ ਹੋਇਆ, ਜੋ ਹੈਰਾਨ ਕਰਨ ਵਾਲਾ ਸੀ। ਮੈਂ ਖੁ਼ਦ ਨੂੰ ਸਚਿਨ ਤੇਂਦੁਲਕਰ ਸਮਝ ਰਿਹਾ ਸੀ ਤੇ ਅਮਿਤਾਭ ਬੱਚਨ ਵਾਂਗ ਮੇਰਾ ਚਿਹਰਾ ਸਰਬਵਿਆਪਕ ਸੀ।’’
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly