HOME ਜਦੋਂ! ਰੱਬ ਚਿੱੜੀ ਬਣਿਆ 

ਜਦੋਂ! ਰੱਬ ਚਿੱੜੀ ਬਣਿਆ 

ਅਮਰਜੀਤ ਸਿੰਘ ਫ਼ੌਜੀ
  (ਸਮਾਜ ਵੀਕਲੀ)   ਇੱਕ ਦਿਨ ਰੱਬ ਦੇ ਮਨ ਵਿੱਚ ਖਿਆਲ ਆਇਆ ਕਿ ਪੰਜਾਬ ਦੇ ਲੋਕ ਮੈਨੂੰ ਮੰਨਦੇ ਵੀ ਬਹੁਤ ਹਨ ਸਵੇਰੇ, ਸ਼ਾਮ ਗੁਰਦੁਆਰੇ, ਮੰਦਰ, ਮਸਜਿਦ,ਗਿਰਜੇ ਆਦਿ ਆਪਣੇ ਆਪਣੇ ਧਰਮ ਅਸਥਾਨਾਂ ਤੇ ਜਾ ਕੇ ਪਾਠ ਪੂਜਾ ਵੀ ਬਹੁਤ ਕਰਦੇ ਹਨ ਖਾਸ ਕਰਕੇ ਸਿੱਖ ਤਾਂ ਸਵੇਰੇ ਅੰਮ੍ਰਿਤ ਵੇਲੇ ਗੁਰਬਾਣੀ ਦਾ ਕਥਾ ਕੀਰਤਨ ਵੀ ਸੁਣਦੇ ਹਨ ਜੋ ਕਿ “ਬਲਿਹਾਰੀ ਕੁਦਰਤ ਵਸਿਆ” ਦਾ ਉੱਤਮ ਸੁਨੇਹਾ ਅਤੇ ਪਵਣ, ਪਾਣੀ, ਧਰਤੀ ਨੂੰ ਸਾਫ਼ ਸੁਥਰਾ ਰੱਖਣ ਦਾ ਵਡਮੁੱਲਾ ਸੁਨੇਹਾ ਦਿੰਦੀ ਹੈ” ਦਾਨ ਪੁੰਨ ਵੀ ਬਹੁਤ ਕਰਦੇ ਹਨ ਲੰਗਰ, ਛਬੀਲਾਂ ਵੀ ਲਾਉਂਦੇ ਹਨ ਮਿਹਨਤੀ ਅਤੇ ਬਹਾਦਰ ਬਹੁਤ ਹਨ” ਪਰ ਫਿਰ ਵੀ ਅਨੇਕ ਤਰ੍ਹਾਂ ਦੀਆਂ ਬੀਮਾਰੀਆਂ, ਔਕੜਾਂ ਮੁਸੀਬਤਾਂ ਆਦਿ ਦੇ ਸ਼ਿਕਾਰ ਕਿਓਂ ਹੋ ਰਹੇ ਹਨ” ਇਸ ਲਈ ਧਰਤੀ ਤੇ ਜਾ ਕੇ ਦੇਖਿਆ ਜਾਵੇ ਕਿ  ਕਾਰਨ ਕੀ ਹੈ”ਰੱਬ ਨੇ ਆਪਣੇ ਅਹਿਲਕਾਰਾਂ ਨਾਲ ਵਿਚਾਰ ਵਟਾਂਦਰਾ ਕਰਕੇ ਵਿਉਂਤਬੰਦੀ ਕੀਤੀ ਕਿ ਕਿਸੇ ਪੰਛੀ ਦੇ ਰੂਪ ਵਿੱਚ ਜਾ ਕੇ ਪੰਜਾਬ ਦੇ ਹਾਲਾਤ ਦੇਖੇ ਜਾਣ” ਸੋ ਇੱਕ ਦਿਨ ਰੱਬ ਚਿੱੜੀ ਦਾ ਰੂਪ ਧਾਰ ਕੇ ਪੰਜਾਬ ਦੇ ਕਿਸੇ ਇੱਕ ਪਿੰਡ ਵਿੱਚ ਆ ਗਿਆ” ਪਿੰਡ ਵਿੱਚ ਕੋਈ ਰੁੱਖ ਨਾ ਹੋਣ ਕਰਕੇ ਚਿੜੀ ਬਣਿਆ ਰੱਬ ਜਦੋਂ ਬਿਜਲੀ ਦੇ ਖੰਭੇ ਉੱਤੇ ਬੈਠਣ ਲੱਗਾ ਤਾਂ ਉਸ ਨੂੰ ਕਰੰਟ ਦਾ ਜ਼ੋਰਦਾਰ ਝਟਕਾ ਲੱਗਿਆ” ਤਾਂ ਕਰੰਟ ਲੱਗਣ ਕਾਰਨ ਬੌਂਦਲਿਆ ਜਿਹਾ ਰੱਬ ਮਸਾਂ ਮਸਾਂ ਉੱਡਿਆ ਅਤੇ ਬੈਠਣ ਲਈ ਕੋਈ ਰੁੱਖ ਦੀ ਟਾਹਣੀ ਜਾਂ ਵੱਡਾ ਦਰੱਖਤ ਲੱਭਣ ਲੱਗਾ, ਅਤੇ ਚਿੱੜੀ ਬਣਿਆ ਰੱਬ ਦੂਰ ਦੂਰ ਤੱਕ ਘੁੰਮ ਕੇ ਕੋਈ ਰੁੱਖ ਨਾ ਹੋਣ ਕਰਕੇ ਕਿਸੇ ਘਰ ਦੇ ਬਨੇਰੇ ਤੇ ਆਣ ਬੈਠਾ “ਬੈਠਾ ਬੈਠਾ ਰੱਬ ਸੋਚ ਰਿਹਾ ਸੀ “ਕਿ ਪਿੰਡਾਂ ਵਿੱਚ ਦੂਰ ਦੂਰ ਤੱਕ ਕੋਈ ਰੁੱਖ ਨਹੀਂ ਹੈ ਇਸ ਕਰਕੇ ਮੇਰੇ ਭੇਜੇ ਹੋਏ ਪੰਛੀ ਕਿਥੇ ਰਹਿੰਦੇ ਹੋਣਗੇ ਉਨ੍ਹਾਂ ਨੂੰ ਆਲ੍ਹਣੇ ਪਾਉਣ ਲਈ ਕੋਈ ਥਾਂ ਨਹੀਂ ਹੈ ਕਿਵੇਂ ਆਪਣੇ ਨਵਜੰਮੇ ਬੋਟਾਂ ਨੂੰ ਪਾਲਦੇ ਹੋਣਗੇ, ਧੁੱਪ ਛਾਂ, ਗਰਮੀ ਸਰਦੀ, ਮੀਂਹ ਹਨ੍ਹੇਰੀ ਤੋਂ ਕਿਵੇਂ ਬਚਦੇ ਬਚਾਉਂਦੇ ਹੋਣਗੇ” ਪਿੰਡ ਵਿੱਚ ਕੋਈ ਰੁੱਖ਼ ਛੱਡਿਆ ਨਹੀਂ ਹੈ ਅਤੇ ਬਾਹਰ ਖੇਤਾਂ ਵਿੱਚ ਹਰ ਛੇ ਮਹੀਨੇ ਬਾਅਦ ਰਹਿੰਦ ਖੂਹੰਦ ਨੂੰ ਅੱਗ ਲਾ ਕੇ  ਪੰਛੀਆਂ ਦੇ ਆਲ੍ਹਣਿਆਂ ਸਮੇਤ ਨਵਜੰਮੇ ਬੋਟਾਂ ਨੂੰ ਰੁੱਖਾਂ ਸਮੇਤ ਸਾੜ ਦਿੰਦੇ ਹਨ ਅਤੇ ਪਾਣੀ ਵਿੱਚ ਬੇਲੋੜੀਆਂ ਜ਼ਹਿਰਾਂ ਮਿਲਾ ਕੇ ਪਵਣੁ ਅਤੇ ਪਾਣੀ ਨੂੰ ਗੰਧਲਾ ਕਰਕੇ ਇਹ ਬੀਮਾਰੀਆਂ ਇਨ੍ਹਾਂ ਨੇ ਆਪ ਸਹੇੜੀਆਂ ਹੋਈਆਂ ਹਨ”ਵਾਤਾਵਰਨ ਬਹੁਤ ਗੰਧਲਾ ਹੋਣ ਕਰਕੇ ਰੱਬ ਨੂੰ ਸਾਹ ਲੈਣ ਵਿੱਚ ਵੀ ਔਖ ਮਹਿਸੂਸ ਹੋਣ ਲੱਗੀ ਅਤੇ ਰੱਬ ਨੇ ਜਲਦੀ ਜਲਦੀ ਆਪਣੇ ਸੁਰੱਖਿਅਤ ਅਸਥਾਨ ਵੱਲ ਨੂੰ ਮੋੜਾ ਪਾਉਂਣ ਦੀ ਸੋਚੀ” ਇਸ ਤਰ੍ਹਾਂ ਪੰਜਾਬ ਦੇ ਪਿੰਡਾਂ ਵਿੱਚ ਆਇਆ ਰੱਬ ਨਿਰਾਸ਼ ਹੋ ਕੇ ਵਾਪਿਸ ਪਰਤਣ ਲੱਗਿਆ ਸੋਚ ਰਿਹਾ ਸੀ ਕਿ ਇਨ੍ਹਾਂ ਲੋਕਾਂ ਦੇ ਪਾਠ ਪੂਜਾ,ਦਾਨ ਪੁੰਨ, ਲੰਗਰ ਛਬੀਲਾਂ ਸਭ ਲੋਕ ਦਿਖਾਵਾ ਹਨ” ਇਹ ਪੰਛੀਆਂ ਅਤੇ ਹੋਰ ਕੁਦਰਤੀ ਜੀਵ ਜੰਤੂਆਂ ਦੇ ਕਾਤਲ ਹਨ” ਇਹ ਮੇਰੇ ਤੋਂ ਅਤੇ ਅਪਣੇ ਗੁਰੂਆਂ ਤੋਂ ਮੁਨਕਰ ਹਨ ਅਤੇ ਕੁਦਰਤ ਤੇ ਗੁਨਾਹਗਾਰ ਹਨ”ਜਦੋਂ  ਇਹ ਲੋਕ ਕੁਦਰਤ ਅਤੇ ਕੁਦਰਤ ਦੇ ਜੀਵ ਜੰਤੂਆਂ ਨਾਲ਼ ਪਿਆਰ ਕਰਨਗੇ ਵੱਧ ਤੋਂ ਵੱਧ ਰੁੱਖ ਲਾਉਣਗੇ, ਪਵਣੁ, ਪਾਣੀ ਨੂੰ ਸਾਫ਼ ਸੁਥਰਾ ਰੱਖਣਗੇ, ਧਰਤੀ ਮਾਂ ਵਿੱਚ ਜਹਿਰਾਂ ਪਾਉਣੀਆਂ ਬੰਦ ਕਰ ਦੇਣਗੇ ਉਦੋਂ ਹੀ ਇਹ ਸੁੱਖਾਂ ਭਰਿਆ ਜੀਵਨ ਬਤੀਤ ਕਰ ਸਕਣਗੇ ਅਤੇ ਮੇਰੀ ਅਤੇ ਗੁਰੂਆਂ ਪੀਰਾਂ ਦੀ ਰਹਿਮਤ ਇਨ੍ਹਾਂ ਉੱਤੇ ਅਤੁੱਟ ਵਰਤੇਗੀ ਅਤੇ ਰੱਬ ਨਿਰਾਸ਼ ਹੋ ਕੇ ਆਪਣੇ ਸੁਰੱਖਿਅਤ ਟਿਕਾਣੇ ਵੱਲ ਨੂੰ ਕੂਚ ਕਰ ਗਿਆ।
ਅਮਰਜੀਤ ਸਿੰਘ ਫ਼ੌਜੀ
ਪਿੰਡ ਦੀਨਾ ਸਾਹਿਬ ਜਿਲ੍ਹਾ ਮੋਗਾ ਪੰਜਾਬ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਆਂਦਰਾਂ ਦੀ ਖਿੱਚ (ਕਹਾਣੀ)
Next articleSAMAJ WEEKLY = 16/07/2025