(ਸਮਾਜ ਵੀਕਲੀ) ਪੰਜਾਬ ਜੋ ਗੁਰੂਆਂ ਪੀਰਾਂ, ਪੀਰਾਂ ਫ਼ਕੀਰਾਂ, ਰਹਿਬਰਾਂ, ਸੂਫ਼ੀ ਦਰਵੇਸ਼ਾਂ, ਭਗਤਾਂ, ਦੇਸ਼ ਭਗਤਾਂ, ਯੋਧਿਆਂ, ਲੇਖਕਾਂ, ਚਿੰਤਕਾਂ, ਬੁਧੀਜੀਵੀਆਂ ਦੀ ਧਰਤੀ ਰਿਹਾ ਉਹ ਪੰਜਾਬ ਜਿਸ ਦੇ ਚਾਂਦੀ ਰੰਗੇ ਸਫੇਦ ਪਾਣੀਆਂ ਨੂੰ ਹਾਬੇ ਆਯਾਤ , ਅੰਮ੍ਰਿਤ, ਜਲ ਦਾ ਰੁਤਬਾ ਮਿਲਿਆ । ਇਥੋਂ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ ਦਾ ਸਾਹਮਣਾ ਕਰਨਾ ਪਿਆ ਅੱਜ ਜਿਨ੍ਹਾਂ ਹਲਾਤਾਂ ਵਿਚੋਂ ਚੜਦੇ ਪੰਜਾਬ ਦਾ ਟੁਕੜਾ ਗੁਜ਼ਰ ਰਿਹਾ ਹੈ ਉਹ ਚਿੰਤਾ ਦਾ ਹੀ ਨਹੀਂ ਚਿੰਤਨ ਦਾ ਵਿਸ਼ਾ ਹੈ। ਇਨ੍ਹਾਂ ਚਿੰਤਕਾਂ ਦੀ ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਤਰਸੇਮ ਪੀਟਰ ਦੀ ਅਗਵਾਈ ਹੇਠ ਹੋਈ ਵੱਖ ਵੱਖ ਜਥੇਬੰਦੀਆਂ ਦੀ ਮਹਿਤਪੁਰ ਕਨਵੈਨਸ਼ਨ ਪੰਜਾਬ ਸਰਕਾਰ, ਪ੍ਰਸ਼ਾਸਨ, ਅਤੇ ਪ੍ਰੈਸ ਲਈ ਕਈ ਸਵਾਲ ਛੱਡਦੀ ਸਮਾਪਤ ਹੋਈ। ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਵੱਲੋਂ ਇਸ ਕਨਵੈਨਸ਼ਨ ਵਿਚ ਇਕ ਅਜਿਹਾ ਚਿਹਰਾ ਵੀ ਜਨਤਕ ਕੀਤਾ ਜ਼ੋ ਕੈਂਸਰ ਦੀ ਨਾ ਮੁਰਾਦ ਬਿਮਾਰੀ ਨਾਲ ਜੂਝ ਰਿਹਾ ਹੈ। ਇਸ ਪੀੜਤ ਦਾ ਨਾ ਮੱਘਰ ਸਿੰਘ ਪਿੰਡ ਆਦਰਮਾਨ ਤਹਿਸੀਲ ਨਕੋਦਰ ਜਿਲਾ ਜਲੰਧਰ ਹੈ। ਇਹ ਆਪਣੀ ਬਿਮਾਰੀ ਦੇ ਇਲਾਜ ਲਈ ਪੰਜਾਬ ਨੈਸ਼ਨਲ ਬੈਂਕ ਮਹਿਤਪੁਰ ਤੋਂ ਪੈਸੇ ਕਢਵਾਉਣ ਆਇਆ ਅਤੇ ਜੇਬ ਕਤਰਿਆਂ ਦਾ ਸ਼ਿਕਾਰ ਹੋ ਗਿਆ। ਜੇਬ ਕਤਰਿਆਂ ਨੂੰ ਫ਼ੜ ਲਿਆ ਗਿਆ ਜੇਲ੍ਹ ਭੇਜ ਦਿੱਤਾ ਗਿਆ ਪਰ ਕੈਂਸਰ ਦਾ ਮਰੀਜ ਮੱਘਰ ਸਿੰਘ ਨੂੰ 40 ਹਜ਼ਾਰ ਅਜ ਤਕ ਨਹੀਂ ਮਿਲਿਆ। ਹੁਣ ਮੱਘਰ ਸਿੰਘ ਆਪਣੇ ਅੰਦਰਲੇ ਅਤੇ ਦੇਸ਼ ਨੂੰ ਚੁੰਬੜੇ ਭ੍ਰਿਸ਼ਟਾਚਾਰ ਦੇ ਕੈਂਸਰ ਨਾਲ ਲੜਨ ਲਈ ਹਿੰਮਤ ਜੁਟਾ ਰਿਹਾ ਹੈ। ਗੱਲ ਕਰੀਏ ਤਾਂ ਇਸ ਕਨਵੈਨਸ਼ਨ ਵਿਚ ਮੱਘਰ ਸਿੰਘ ਵਰਗੇ ਕਈ ਹੋਰ ਪੀੜਤ ਜਿਨ੍ਹਾਂ ਵਿਚ ਨਸਾਂ, ਲੁਟਾਂ ਖੋਹਾਂ, ਮਾਈਕਰੋ ਫਾਇਨਾਂਸ, ਟਰੈਵਲ ਏਜੰਟਾਂ, ਰਿਸ਼ਵਤਖੋਰੀ, ਬੇਰੁਜ਼ਗਾਰੀ, ਔਰਤਾਂ ਦੀ ਸੁਰੱਖਿਆ, ਆਦਿ ਵਿਸ਼ਿਆਂ ਤੇ ਹੋਈ ਚਰਚਾਂ ਨੇ ਝੰਜੋੜ ਕੇ ਰੱਖ ਦਿੱਤਾ। ਸੂਬਾ ਪ੍ਰਧਾਨ ਤਰਸੇਮ ਪੀਟਰ ਵੱਲੋਂ ਨਸ਼ਿਆਂ ਦੇ ਮੁੱਦੇ ਤੇ ਭਾਵੁਕ ਹੁੰਦਿਆਂ ਬਿਆਨ ਕੀਤਾ ਕਿ ਥੰਮ੍ਹ ਵਰਗੇ ਪੰਜਾਬ ਦੇ ਨੋਜਵਾਨ ਜਿਨ੍ਹਾਂ ਦੇ ਹੱਥ ਵਿਚ ਕਿਤਾਬਾਂ ਚਾਹੀਦੀਆਂ ਹਨ ਉਨ੍ਹਾਂ ਹੱਥਾਂ ਵਿਚ ਚਿਟੇ ਦਾ ਟੀਕਾ ਲਗਾਉਣ ਲਈ ਸਰਿੰਜਾਂ ਹਨ । ਮੇਰੇ ਦੇਸ਼ ਦੇ ਨੋਜਵਾਨਾਂ ਦਾ ਕੋਈ ਭਵਿੱਖ ਤਾਂ ਦੱਸ ਦਿਓ , ਮੇਰੇ ਦੇਸ਼ ਦੇ ਨੋਜਵਾਨ ਸਿਵਿਆਂ ਦੇ ਰਾਹ ਪੈ ਕੇ ਖ਼ਾਕ ਬਣ ਰਹੇ ਹਨ। ਓ ਮੇਰੇ ਦੇਸ਼ ਦੇ ਲੋਕੋ ਉੱਠੋ ਜਾਗੋ ਤੇ ਆਓ ਇਕ ਲਹਿਰ ਬਣ ਕੇ ਇਨਸਾਫ਼ ਦੀ ਮੰਗ ਕਰੀਏ। ਇਹ ਕਨਵੈਨਸ਼ਨ ਨੇ ਦੇਸ਼ ਦੇ ਨੇਤਾਵਾਂ , ਪੁਲਿਸ ਪ੍ਰਸ਼ਾਸਨ, ਨੂੰ ਕਟਹਿਰੇ ਵਿਚ ਖੜ੍ਹਾ ਕਰਦਿਆਂ ਪ੍ਰੈਸ ਨੂੰ ਬਣਦੀ ਭੂਮਿਕਾ ਨਿਭਾਉਣ ਲਈ ਵਚਨਬੱਧ ਕੀਤਾ। ਇਹ ਕਨਵੈਨਸ਼ਨ ਜਨਤਕ ਜਥੇਬੰਦੀਆਂ ਵੱਲੋਂ 8 ਅਕਤੂਬਰ ਨੂੰ ਥਾਣਾ ਮਹਿਤਪੁਰ ਦਾ ਘਿਰਾਓ ਕਰਨ ਦੇ ਐਲਾਨ ਨਾਲ ਸਮਾਪਤ ਹੋਈ ਇਸ ਕਨਵੈਨਸ਼ਨ ਵਿਚ ਜ਼ਿਲ੍ਹਾ ਪ੍ਰਧਾਨ ਸੰਤੋਖ ਸਿੰਘ ਸੰਧੂ, ਗੁਰਕਮਲ ਸਿੰਘ , ਰਜਿੰਦਰ ਸਿੰਘ ਮੰਡ, ਇਸਤਰੀ ਜਾਗਰਿਤੀ ਮੰਚ ਦੀ ਜ਼ਿਲਾ ਪ੍ਰਧਾਨ ਅਨੀਤਾ ਸੰਧੂ, ਪੇਂਡੂ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਹੰਸ ਰਾਜ ਪੰਬਮਾ, ਤਹਿਸੀਲ ਪ੍ਰਧਾਨ ਕਸ਼ਮੀਰ ਮੰਡਿਆਲਾ, ਵਿਜੇ ਬਾਠ, ਨੌਜਵਾਨ ਭਾਰਤ ਸਭਾ ਦੇ ਆਗੂ ਸੋਨੂੰ ਅਰੋੜਾ, ਰਤਨ ਸਿੰਘ, ਬਚਨ ਸਿੰਘ ਸਾਬਕਾ ਸਰਪੰਚ ਪੀੜਿਤ ਪਰਿਵਾਰਾਂ ਨਾਲ ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਤਰਸੇਮ ਪੀਟਰ ਵੱਲੋਂ ਵੀ ਪੰਜਾਬ ਦੇ ਮੌਜੂਦਾ ਹਾਲਾਤਾਂ ਤੇ ਤਿੱਖੇ ਸਵਾਲ ਉਠਾਏ ਗਏ। ਪਰ ਕੀ ਇਨ੍ਹਾਂ ਸਵਾਲਾਂ ਦੇ ਜਵਾਬ ਪਬਲਿਕ ਨੂੰ ਕਦੇ ਮਿਲ ਸਕਣਗੇ? ਇਸ ਦਾ ਜਵਾਬ ਤਾਂ ਇਨਸਾਫ ਪਸੰਦ ਲੋਕਾਂ ਦੀ ਇਕ ਮਜ਼ਬੂਤ ਲਹਿਰ ਹੀ ਦੇ ਸਕਦੀ ਹੈ।
ਵਿਸ਼ੇਸ਼ ਰਿਪੋਰਟ – ਸੁਖਵਿੰਦਰ ਸਿੰਘ ਖਿੰਡਾ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly