ਔਰਤ ਜਦੋਂ ਲੇਖਕ ਬਣਦੀ ਤਾਂ

ਸੁਰਜੀਤ ਸਾਰੰਗ

(ਸਮਾਜ ਵੀਕਲੀ)-ਜ਼ਿਆਦਾ ਤਰ ਉਹਨਾਂ ਦਾ ਵਿਸ਼ਾ ਆਦਮੀ ਨੂੰ ਭੰਡਣਾ ਉਹਨੂੰ ਭਾਵਨਾਵਾਂ ਨੂੰ ਨਾ ਸਮਝਣ ਵਾਲਾ, ਆਪ ਹੁਦਾਰੇ ਦਰਸਾਉਣਾ ਹੀ ਹੁੰਦਾ।

ਕੋਈ ਦੱਸ ਸਕਦਾ ਐਸਾ ਕਿਓ????????
ਔਰਤ ਕਦੀ ਵੀ ਮਰਦ ਨੂੰ ਨਹੀਂ ਭੰਡਦੀ ਹੈ।ਔਰਤ ਨੂੰ ਮਰਦ ਹੀ ਲੇਖਕ ਬਣਾਉਣ ਵਿੱਚ ਮਦਦ ਕਰ ਸਕਦਾ ਹੈ।ਔਰਤ ਜੋ ਲਿਖਦੀ ਹੈ ਉਹ ਉਸ ਦੇ ਜਜ਼ਬਾਤਾਂ ਨੂੰ ਲਿਖਣ ਦੀ ਕੋਸ਼ਿਸ਼ ਕਰਦੀ ਹੈ।
ਲੇਖਕ ਇਹ ਨਹੀਂ ਦੇਖਦਾ ਕਿ ਉਹ ਮਰਦ ਹੈ ਯਾ ਔਰਤ ਹੈ।ਉਹ ਤਾਂ ਆਪਣੇ ਜਜ਼ਬਾਤਾਂ ਨੂੰ ਲਿਖਣ ਦੀ ਕੋਸ਼ਿਸ਼ ਕਰਦੇ ਹਨ।ਉਹ ਨਹੀਂ ਕਿ ਉਹ ਮਰਦ ਹੈ ਜਦੋਂ ਔਰਤ ਨਾਲ ਕਿਸੇ ਮਰਦ ਨੇ ਕੁਝ ਗਲਤ ਕੀਤਾ ਹੁੰਦਾ ਹੈ ਉਹ ਆਪਣੇ ਤੇ ਹਢਾ ਕੇ ਲਿਖਦੀ ਹੈ। ਫ਼ਿਲਮਾਂ ਵਿਚ ਔਰਤ ਦੀ ਖੂਬਸੂਰਤ ਦੀ ਤਾਰੀਫ਼ ਵਿਚ ਗਾਣੇ ਗਾਏ ਜਾਂਦੇ ਹਨ।ਔਰਤ ਕਿਸੇ ਮਰਦ ਬਾਰੇ ਕੁਝ ਅੱਛਾ ਲਿਖਦੀ ਹਾਂ ਉਸ ਦੇ ਗੁਣਾਂ ਦੀ ਤਾਰੀਫ਼ ਕਰਦੀ ਹੈ ਔਰਤ ਤੇ ਕੁਝ ਉਂਗਲੀ ਵੀ ਕਰ ਦੇਂਦੇ ਹਨ।ਕਿਸੇ ਔਰਤ ਨੂੰ ਮਰਦ ਲਿਖਣ ਦੀ ਜਾਂਚ ਵੀ ਦੱਸਦਾ ਹੈ ਇੱਥੇ ਔਰਤ ਉਸ ਨੂੰ ਗੁਰੂ ਦੀ ਪਦਵੀ ਵੀ ਦੇਂਦੀ ਹੈ।ਪਰ ਮੈਂ ਜਿਥੋਂ ਤੱਕ ਦੇਖਿਆ ਹੈ ਅੰਮ੍ਰਿਤਾ ਨੇ ਬਹੁਤ ਕੁਝ ਔਰਤਾਂ ਬਾਰੇ ਹੀ ਲਿਖਿਆ ਹੈ।ਉਹ ਤਾਂ ਔਰਤ ਦੀ ਫੀਲਿੰਗ ਬਹੁਤ ਵਧੀਆ ਢੰਗ ਨਾਲ ਪੇਸ਼ ਕਰਨ ਦੀ ਹਿੰਮਤ ਰਖਦੀ ਸੀ। ਇਮਰੋਜ਼ ਨੇ ਖੂਬ ਸਾਥ ਦਿੱਤਾ ਹੈ। ਹਾਂ ਜੀ ਇਹ ਸੱਚ ਹੈ ਮਰਦ ਔਰਤ ਨੂੰ ਆਪਣੇ ਤੋਂ ਅੱਗੇ ਨਿਕਲਦਾ ਨਹੀਂ ਦੇਖ ਸਕਦਾ।ਇਹ ਤੇ ਮੈਂ ਇੱਥੇ ਹੀ ਦੇਖ ਲਿਤਾ ਹੈ। ਪਾਤਰ ਜੀ ਨੇ ਬਹੁਤ ਵਧੀਆ ਵਿਸ਼ਾ ਚੁਕਿਆਂ ਹੈ। ਜਦੋਂ ਔਰਤ ਆਪਣੇ ਪ੍ਰਤੀ ਮਰਦ ਦਾਨਿੰਦਣ ਯੋਗ ਲਫ਼ਜ਼ਾਂ ਦਾ ਪ੍ਰਯੋਗ ਕਰਦਾ ਹੈ। ਉਸ ਵਕਤ ਔਰਤ ਨਹੀਂ  ਉਹ ਤਾਂ ਫਿਰ ਜੋ ਲਿਖਦੀ ਹੈ ਉਸ ਵਿੱਚ ਵੀ ਉਹ ਜ਼ਿਆਦਾ ਬੁਰਾਈ ਨਹੀਂ ਕਰਦੀ। ਹਮੇਸ਼ਾ ਔਰਤ ਨੇ ਜੋ ਆਪਣੇ ਤੇ ਹਢਾਂਉਂਦੇ ਹੋਏ ਉਹ ਦਾ ਮਰਦਾਂ ਨਾਲ ਵਾਅ ਪੈਂਦਾ ਹੈ ਉਹ ਕਾਗਜ਼ ਆਪਣੇ ਤਜਰਬੇ ਉਤਾਰ ਦਿੰਦੀ ਹੈ।
ਸੁਰਜੀਤ ਸਾਰੰਗ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਨੀਪੁਰ ਦੀਆਂ ਧੀਆਂ ਦੀ ਆਵਾਜ਼!
Next articleਕਬਿੱਤ ਛੰਦ