HOME ਕੇਂਦਰ ਵੱਲੋਂ ਕਣਕ ਖਰੀਦ ‘ਚ ਦਿੱਤੀਆਂ ਰਿਆਇਤਾਂ ਦਾ ਭਾਜਪਾ ਵੱਲੋਂ ਸਵਾਗਤ

ਕੇਂਦਰ ਵੱਲੋਂ ਕਣਕ ਖਰੀਦ ‘ਚ ਦਿੱਤੀਆਂ ਰਿਆਇਤਾਂ ਦਾ ਭਾਜਪਾ ਵੱਲੋਂ ਸਵਾਗਤ

ਐਡਵੋਕੇਟ ਰਾਜਵਿੰਦਰ ਲੱਕੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਮੇਸ਼ਾਂ ਹੀ ਕਿਸਾਨਾਂ ਨੂੰ ਆ ਰਹੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਤਤਪਰ ਰਹਿੰਦੇ ਹਨ :ਐਡਵੋਕੇਟ ਰਾਜਵਿੰਦਰ ਲੱਕੀ ਜਿਲ੍ਹਾਂ ਪ੍ਰਧਾਨ 
ਨਵਾਂਸ਼ਹਿਰ   (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ ) ਭਾਜਪਾ ਦੇ ਜਿਲ੍ਹਾ ਪ੍ਰਧਾਨ ਐਡਵੋਕੇਟ ਰਾਜਵਿੰਦਰ ਲੱਕੀ ਅੱਜ ਕਾਠਗੜ੍ਹ ਵਿਖੇ ਪੱਤਰਕਾਰਾਂ ਗੱਲਬਾਤ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਬੇਮੋਸਮੀ ਬਾਰਿਸ਼ ਨਾਲ ਕਣਕ ਦੇ ਹੋਏ ਖਰਾਬੇ ਤੋਂ ਰਾਹਤ ਦੇਣ ਲਈ ਖਰੀਦ ਚ ਦਿੱਤੀ ਰਿਆਇਤ ਦਾ ਸਵਾਗਤ ਕੀਤਾ ਲੱਕੀ ਨੇ ਕਿਹਾ ਕਿ ਬੇਮੋਸਮੀ ਮੀਂਹ ਨਾਲ ਲੱਖਾਂ ਕਿਸਾਨ ਪ੍ਰਭਾਵਿਤ ਹੋਏ ਹਨ ਵੱਡੀ ਮਾਤਰਾ ਚ ਕਣਕ ਦੀ ਪੱਕੀ ਹੋਈ ਫ਼ਸਲ ਦਾ ਦਾਣਾ ਬਦਰੰਗਾ ਹੋ ਗਿਆ ਕਿਸਾਨਾਂ ਦੀ ਮੰਡੀ ਚ ਆਈ ਹੋਈ ਬਦਰੰਗੀ ਫ਼ਸਲ ਨੂੰ ਖਰੀਦਣ ‘ਚ ਖਰੀਦ ਏਜੰਸੀਆਂ ਆਣਾਕਾਣੀ ਕਰ ਰਹੀਆਂ ਸਨ। ਕਿਸਾਨ ਹਿਤੈਸ਼ੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕੇਂਦਰੀ ਮੰਤਰੀ ਪ੍ਰਲਾਹਦ ਜੋਸ਼ੀ ਨੇ ਪੱਤਰ ਜਾਰੀ ਕਰ 70 ਫੀਸਦੀ ਬਦਰੰਗਾ ਅਤੇ 15 ਫੀਸਦੀ ਸੁੰਗੜ ਚੁੱਕੀ ਫ਼ਸਲ ਨੂੰ ਤਰੁੰਤ ਪੂਰੀ ਕੀਮਤ ਤੇ ਖਰੀਦ ਕਰਨ ਸਬੰਧੀ ਨਿਰਦੇਸ਼ ਜਾਰੀ ਕੀਤੇ ਹਨ। ਕੇਂਦਰ ਸਰਕਾਰ ਦਾ ਇਹ ਫੈਸਲਾ ਸ਼ਲਾਘਾਯੋਗ ਹੈ ਇਸ ਨਾਲ ਲੱਖਾਂ ਕਿਸਾਨਾਂ ਨੂੰ ਰਾਹਤ ਮਿਲੇਗੀ ਐਡਵੋਕੇਟ ਲੱਕੀ ਨੇ ਕਿਹਾ ਕੇਂਦਰ ਦੀ ਭਾਜਪਾ ਸਰਕਾਰ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਿਸਾਨੀ ਨੂੰ ਲੈ ਕੇ ਹਮੇਸ਼ਾ ਫਿਕਰਮੰਦ ਰਹਿੰਦੇ ਹਨ ਤੇ ਕਿਸਾਨੀ ਮੁਸ਼ਕਿਲਾਂ ਦੇ ਹੱਲ ਲਈ ਉਪਰਾਲੇ ਕਰਦੇ ਹਨ। ਸੂਬਾ ਸਰਕਾਰ ਤੇ ਕਿਸੇ ਵੀ ਮਸਲੇ ਨੂੰ ਸਮੇ ਸਿਰ ਹੱਲ ਨਾਂ ਕਰਨ ਦੇ ਦੋਸ਼ ਲਾਉਂਦਿਆਂ ਐਡਵੋਕੇਟ ਲੱਕੀ ਨੇ ਕਿਹਾ ਕੇ ਫ਼ਸਲਾਂ ਦੀ ਖਰੀਦ ਦੇ ਇੰਤਜਾਮ ਹੋਣ ਜਾਂ ਕਿਸਾਨਾਂ ਨੂੰ ਮੁਆਵਜੇ ਦੇ ਮਾਮਲੇ ਹੋਣ ਭਗਵੰਤ ਮਾਨ ਸਰਕਾਰ ਨੇ ਕਦੇ ਵੀ ਸਮਾਂ ਰਹਿੰਦਿਆਂ ਕੋਈ ਠੋਸ ਕਦਮ ਨਹੀਂ ਚੁੱਕੇ ਕਣਕ ਦੀ ਫ਼ਸਲ ਦੇ ਖਰਾਬੇ ਵਾਰੇ ਗੁਆਂਢੀ ਰਾਜ ਰਾਜਸਥਾਨ ਤੇ ਹਰਿਆਣਾ ਨੇ ਸਮਾਂ ਰਹਿੰਦੇ ਕੇਂਦਰ ਸਰਕਾਰ ਤੱਕ ਪਹੁੰਚ ਕੀਤੀ ਤੇ ਉਨ੍ਹਾਂ ਨੂੰ ਤਰੁੰਤ ਰਾਹਤ ਦਿੱਤੀ ਗਈ ਸੀ।ਜਿਸ ਨਾਲ ਕਿਸਾਨਾਂ ਵਿੱਚ ਖੁਸ਼ੀ ਦੀ ਲਹਿਰ ਦੋੜ ਗਈ ਹੈ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਆਪ ਸਰਕਾਰ ਵਲੋਂ ਜੇਕਰ ਚਰਨਜੀਤ ਸਿੰਘ ਚੰਨੀ ਵਿਰੁੱਧ ਕਾਰਵਾਈ ਬਰਦਾਸ਼ਤ ਨਹੀਂ : ਵਿੱਕੀ ਚੋਧਰੀ ਕਾਠਿ
Next article“ਗੁਰਬਾਣੀ ਨੌਜਵਾਨਾਂ ਲਈ ਮਾਰਗਦਰਸ਼ਕ ਚਾਨਣ” ਅੰਤਰਰਾਸ਼ਟਰੀ ਕਾਨਫਰੰਸ ਸਫਲਤਾਪੂਰਵਕ ਆਯੋਜਿਤ