(ਸਮਾਜ ਵੀਕਲੀ)
ਜਿੱਥੇ ਦਿਲ ਨਾ ਮਿਲੇ
ਉਥੇ ਕਿਸੇ ਦੀ ਹਾਂ ਵਿੱਚ ਹਾਂ
ਮਿਲਾਉਣ ਦਾ ਕੀ ਫਾਇਦਾ ?
ਜਿੱਥੇ ਜ਼ਖਮ ਦੇਣ ਵਾਲਾ
ਕੋਈ ਆਪਣਾ ਹੋਵੇ
ਉਥੇ ਉਸ ਆਪਣੇ ਤੋਂ
ਜ਼ਖਮ ਤੇ ਮਲ੍ਹਮ ਲਵਾਉਣ
ਦਾ ਕੀ ਫ਼ਾਇਦਾ ?
ਐਵੇਂ ਦਿਖਾਵਾ ਕਰਦੇ ਲੋਕੀਂ
ਜਿੱਥੇ ਸਭ ਕੁਝ ਪਹਿਲੇ ਤੋਂ
ਤੈਅ ਹੋਵੇ
ਉਥੇ ਇਕੱਠ ਕਰਕੇ ਰਸਮਾਂ
ਨਿਭਾਉਣ ਦਾ ਕੀ ਫ਼ਾਇਦਾ ?
ਜਦੋ ਜੱਫੀ ਪਾਕੇ
ਛੁਰਾ ਕੋਈ ਖੋਬ ਜਾਵੇ
ਫ਼ੇਰ ਓਸੇ ਨੂੰ ਦੁਖੜਾ
ਸੁਣਾਉਣ ਦਾ ਕੀ ਫ਼ਾਇਦਾ ?
ਜਦੋ ਪਤਾ ਹੈ
ਹੋਣੇ ਸੱਚ ਤੇ ਪਿਆਰ ਨਾਲ਼
ਬੇੜ੍ਹੇ ਪਾਰ ਸੱਜਣਾ
ਉਥੇ ਝੂਠੇ ਵਾਇਦੇ
ਨਿਭਾਉਣ ਦਾ ਕੀ ਫ਼ਾਇਦਾ ?
ਸਰਬਜੀਤ ਸਿੰਘ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly