ਜੋ ਕੁਝ ਵੀ ਕਹਿਣਾ

(ਸਮਾਜ ਵੀਕਲੀ)

ਜੋ ਕੁਝ ਵੀ ਕਹਿਣਾ ਗ਼ਜ਼ਲਾਂ ਰਾਹੀਂ ਕਹਿ ਜਾਵਾਂਗਾ ,
ਠੱਗਾਂ ਦੀ ਹਿੱਕ ’ਚ ਖੰਜ਼ਰ ਵਾਂਗਰ ਲਹਿ ਜਾਵਾਂਗਾ ।

ਵੱਗ ਲੈ ਜਿੰਨਾ ਵੀ ਵਗਣਾ ਤੂੰ ਗ਼ਮ ਦੇ ਤੂਫ਼ਾਨਾ ,
ਮੈਂ ਤਾਂ ਪਰਬਤ ਹਾਂ , ਤੈਥੋਂ ਕਿੱਦਾਂ ਢਹਿ ਜਾਵਾਂਗਾ ।

ਮੈਂ ਮੰਜ਼ਲ ਪਾਣੇ ਦਾ ਨਿਸਚਾ ਕੀਤਾ ਹੋਇਆ ਹੈ ,
ਮੈਂ ਇਸ ਨੂੰ ਪਾਣੇ ਖ਼ਾਤਰ ਸਭ ਕੁਝ ਸਹਿ ਜਾਵਾਂਗਾ ।

ਉਹ ਜੰਜੀਰਾਂ ਥੋੜੇ੍ਹ ਚਿਰ ਵਿੱਚ ਹੀ ਖੁਲ੍ਹ ਜਾਣਗੀਆਂ ,
ਮੈਂ ਜੋਸ਼ ’ਚ ਆ ਕੇ ਨਾਲ ਜਿਨ੍ਹਾਂ ਦੇ ਖਹਿ ਜਾਵਾਂਗਾ ।

ਹਾਲੇ ਤਾਂ ਮੈਂ ਬਹੁਤ ਸਫਰ ਤੈਅ ਕਰਨਾ ਹੈ ਯਾਰੋ ,
ਮੈਂ ਥੱਕ ਕੇ ਰੁੱਖਾਂ ਥੱਲੇ ਕਿੱਦਾਂ ਬਹਿ ਜਾਵਾਂਗਾ ।

ਖ਼ੌਰੇ ਕਿਹੜਾ ਦੰਡ ਮਿਲੇਗਾ ਮੈਨੂੰ ਉਸ ਵੇਲੇ ,
ਮੈਂ ਹਾਜ਼ਰ ਲੋਕਾਂ ਵਿੱਚ ਸੱਚ ਜਦੋਂ ਕਹਿ ਜਾਵਾਂਗਾ ।

 

ਮਹਿੰਦਰ ਸਿੰਘ ਮਾਨ
ਸਲੋਹ ਰੋਡ ਨੇੜੇ ਐਮ. ਐਲ. ਏ. ਰਿਹਾਇਸ਼
ਨਵਾਂ ਸ਼ਹਿਰ(9915803554)

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਭਾਵੇਂ ਮੰਜ਼ਲ ਦੇ ਰਸਤੇ ‘ਚ
Next articleਤਾਮਿਲ ਨਾਡੂ: ਠੇਕਿਆਂ ਅੱਗੇ ਲੱਗੀ ਭੀੜ, ਇਕ ਦਿਨ ’ਚ ਵਿਕੀ 164 ਕਰੋੜ ਰੁਪਏ ਦੀ ਸ਼ਰਾਬ