ਤੁਹਾਡੀ ਦਿੱਤੀ ਚੁਣੌਤੀ ਦਾ ਕੀ ਬਣੂੰਗਾ?

ਬੁੱਧ ਸਿੰਘ ਨੀਲੋਂ

ਬੁੱਧ ਚਿੰਤਨ / 07.11.2021 (ਸਮਾਜ ਵੀਕਲੀ)-

ਕੁੱਝ ਦਿਨ ਪਹਿਲਾਂ ਇਕ ਸਾਹਿਤ ਸਭਾ ਨੇ ਭਾਸ਼ਾ ਵਿਭਾਗ ਪੰਜਾਬ ਦੀ ਸਲਾਹਕਾਰ ਕਮੇਟੀ ਵਾਲੀ ਨੀਤੀ ਅਪਣਾਈ,ਉਨ੍ਹਾਂ ਇਕ ਸਲਾਹਕਾਰ ਨੂੰ ਪੁਰਸਕਾਰ ਦੇਣ ਦਾ ਫੈਸਲਾ ਕੀਤਾ ਤਾਂ ਮੈਂ ਇਸ ਬਾਰੇ ਮਿੱਤਰ ਸੈਨ ਮੀਤ ਨਾਲ ਗੱਲਬਾਤ ਕੀਤੀ ਕਿ
ਤਾਂ ਉਨ੍ਹਾਂ ਕਿਹਾ ;
” ਕਿ ਇਨ੍ਹਾਂ ਨੇ ਕਿਸੇ ਹੋਰ ਪੁਰਸਕਾਰ ਨਹੀਂ ਦੇਣਾ ।”

ਤੁਹਾਡੀ ਦਿੱਤੀ ਚੁਣੌਤੀ ਦਾ ਕੀ ਬਣੂੰਗਾ?

ਬਾਬਾ ਇਲਤੀ ਨੇ ਦੇਰ ਪਹਿਲਾਂ ਲਿਖੀ ਇਕ ਕਵਿਤਾ ਸੁਣਾਈ ਤੇ ਤੁਸੀਂ ਵੀ ਪੜ੍ਹ ਲਵੋ ਤੇ ਕਰੋ ਵਿਚਾਰ ।

ਕਵਿਤਾ

ਦੋਵੇਂ ਹੱਥੀ ਫੜਕੇ ਝੰਡੀ, ਚੋਰਾਂ ਨੇ ਹੈ ਖੋਲ੍ਹੀ ਮੰਡੀ।
.
ਮੈਥੋਂ ਲੈਕੇ ਮੈਨੂੰ ਦੇ ਦਿਉ,ਸਨਮਾਨਾਂ ਦੀ ਕਰਦੇ ਵੰਡੀ।
.
ਕੱਚੇ ਲੇਖਕ ਅੱਗੇ ਹੋਇਉ,ਪੱਕੇ ਦੀ ਕਰ ਕਰਕੇ ਭੰਡੀ ।
.
ਕੁਝ ਕਵਿਤਾਵਾਂ ਵੇਚਣ ਬੈਠੇ,ਹੀਰਾ ਮੰਡੀ ਦੀ ਜਿਉ ਰੰਡੀ ।
.
ਝੋਲੀ ਚੁੱਕ ਨੇ ਘੁੰਮਦੇ ਫਿਰਦੇ,ਪਿੰਡ ਪਿੰਡ ਤੇ ਡੰਡੀ ਡੰਡੀ।
.
ਦੇਖੋ ਜਨਤਾ ਕਦੋਂ ਹੈ ਕਰਦੀ,ਇਹ ਚੋਰਾਂ ਦੀ ਫੜਕੇ ਫੰਡੀ।
.
ਮਾਣ ਲੈ ਬਾਬਾ ਮੌਜ ਬਹਾਰਾਂ,ਇਹ ਕੁਲਫੀ ਨਾ ਰਹਿੰਣੀ ਠੰਡੀ।

ਉਹ ਕਦੇ ਵੀ ਮਾਰ ਨੀ ਖਾਂਦੀ,ਜਿਹੜੀ ਹੋਵੇ ਉਸਤਾਦ ਦੀ ਚੰਡੀ।

ਸ਼ਰਮ ਜਿਹਨਾਂ ਨੇ ਗੀਜੇ ਪਾਈ,ਉਨ੍ਹਾਂ ਦੀ ਕਰ ਲੋ ਜੋ ਮਰਜ਼ੀ ਭੰਡੀ।

ਤੇਰੀ ਪੀਪਣੀਂ ਕਿਸ ਨੇ ਸੁਨਣੀ,ਇੱਥੇ ਬਣੀ ਪਈ ਐ ਮੱਛੀ ਮੰਡੀ।

ਤੂੰ ਸੰਭਾਲ ਆਪਣਾ ਬੋਰੀ ਬਿਸਤਰਾ, ਚੁੱਕ ਕੇ ਹੋ ਜਾ ਡੰਡੀ !

ਅੰਨ੍ਹੀ ਪੀਹਵੇ, ਕੁੱਤਾ ਚੱਟੇ, ਤੇਰੀ ਕਿਸੇ ਨਾ ਸੁਣਨੀ ਨਾ ਕਰ ਭੰਡੀ !

।।।।।….।।।।।।…….

ਬੁੱਧ ਸਿੰਘ ਨੀਲੋਂ
9464370823

Previous articleरिहाई मंच ने मुसलमानों के खिलाफ त्रिपुरा में होने वाली साम्प्रदायिक हिंसा की भर्त्सना की
Next articleਧਰਨਾ