ਪਰਿਵਾਰ ਵਿਹੂਣੇ ਕੀ ਜਾਣਨ ਪਰਿਵਾਰ ਵਾਲਿਆਂ ਦਾ ਦਰਦ: ਅਖਿਲੇਸ਼ ਯਾਦਵ

Samajwadi Party president Akhilesh Yadav

ਜਾਲੌਨ (ਸਮਾਜ ਵੀਕਲੀ):  ਭਾਜਪਾ ਆਗੂਆਂ ਵੱਲੋਂ ਪਰਿਵਾਰਵਾਦ ਦੇ ਲਾਏ ਜਾ ਰਹੇ ਦੋਸ਼ਾਂ ਦਾ ਮੋੜਵਾਂ ਜਵਾਬ ਦਿੰਦਿਆਂ ਸਮਾਜਵਾਦੀ ਪਾਰਟੀ ਮੁਖੀ ਅਖਿਲੇਸ਼ ਯਾਦਵ ਨੇ ਅੱਜ ਕਿਹਾ ਕਿ ਜਿਹੜੇ ਵਿਅਕਤੀ ਦਾ ਪਰਿਵਾਰ ਹੁੰਦਾ ਹੈ ਉਹ ਹੀ ਉਸ ਦਾ ਦਰਦ ਸਮਝ ਸਕਦਾ ਹੈ। ਉਨ੍ਹਾਂ ਸਵਾਲ ਕੀਤਾ ਕਿ ਜਿਹੜੇ ਪਰਿਵਾਰ ਵਿਹੂਣੇ ਹਨ ਕੀ ਉਹ ਪਰਿਵਾਰ ਵਾਲਿਆਂ ਦਾ ਦਰਦ ਕਦੇ ਮਹਿਸੂਸ ਕਰ ਸਕਣਗੇ। ਜਾਲੌਨ ’ਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ,‘‘ਭਾਜਪਾ ਆਗੂ ਮੈਨੂੰ ਘੋਰ ਪਰਿਵਾਰਵਾਦੀ ਆਖ ਰਹੇ ਹਨ। ਜਿਹੜੇ ਵਿਅਕਤੀ ਦਾ ਪਰਿਵਾਰ ਹੁੰਦਾ ਹੈ, ਉਹ ਉਸ ਦਾ ਦਰਦ ਸਮਝ ਸਕਦਾ ਹੈ। ਭਾਜਪਾ ਆਗੂਆਂ ਦਾ ਕੋਈ ਪਰਿਵਾਰ ਨਹੀਂ ਹੈ, ਕੀ ਉਹ ਪਰਿਵਾਰਾਂ ਦਾ ਦਰਦ ਮਹਿਸੂਸ ਕਰ ਸਕਣਗੇ? ਸਿਰਫ਼ ਪਰਿਵਾਰ ਵਾਲਾ ਬੰਦਾ ਹੀ ਆਪਣੀ ਜ਼ਿੰਮੇਵਾਰੀ ਸਮਝ ਸਕਦਾ ਹੈ। ਪਰਿਵਾਰਕ ਵਿਅਕਤੀ ਹੀ ਜਾਣਦਾ ਹੈ ਕਿ ਮਹਿੰਗਾਈ ਅਤੇ ਬੇਰੁਜ਼ਗਾਰੀ ਕੀ ਹੁੰਦੀ ਹੈ।’’

ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਆਪਣੇ ਚੋਣ ਪ੍ਰਚਾਰ ਦੌਰਾਨ ਸਮਾਜਵਾਦੀ ਪਾਰਟੀ ’ਤੇ ਪਰਿਵਾਰਵਾਦ ਨੂੰ ਸ਼ਹਿ ਦੇਣ ਦੇ ਦੋਸ਼ ਲਾਉਂਦੇ ਆ ਰਹੇ ਹਨ। ਭਾਜਪਾ ’ਤੇ ਤਿੱਖੇ ਹਮਲੇ ਕਰਦਿਆਂ ਅਖਿਲੇਸ਼ ਨੇ ਕਿਹਾ ਕਿ ਨੋਟਬੰਦੀ ਮਗਰੋਂ ਬੈਂਕਾਂ ’ਚ ਮਿਹਨਤ ਨਾਲ ਜਮ੍ਹਾਂ ਕਰਵਾਇਆ ਗਿਆ ਪੈਸਾ ਸਨਅਤਕਾਰਾਂ ਨੇ ਚੁਰਾ ਲਿਆ ਹੈ ਅਤੇ ਉਹ ਮੁਲਕ ਛੱਡ ਕੇ ਭੱਜ ਗਏ ਹਨ। ਉਨ੍ਹਾਂ 28 ਬੈਂਕਾਂ ਨਾਲ ਕੀਤੇ ਗਏ 22 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦੇ ਘੁਟਾਲੇ ਦਾ ਜ਼ਿਕਰ ਵੀ ਕੀਤਾ। ਉਨ੍ਹਾਂ ਦਾਅਵਾ ਕੀਤਾ ਕਿ ਚੋਣਾਂ ਦੇ ਚੌਥੇ ਗੇੜ ਮਗਰੋਂ ਸਮਾਜਵਾਦੀ ਪਾਰਟੀ 200 ਤੋਂ ਜ਼ਿਆਦਾ ਸੀਟਾਂ ’ਤੇ ਜਿੱਤ ਹਾਸਲ ਕਰ ਲਵੇਗੀ। ਯੋਗੀ ਆਦਿੱਤਿਆਨਾਥ ਦੀ ਆਲੋਚਨਾ ਕਰਦਿਆਂ ਕਿਹਾ ਅਖਿਲੇਸ਼ ਨੇ ਕਿਹਾ ਕਿ ਜਿਹੜਾ ਆਗੂ ਹੋਰਾਂ ਦੀ ਗਰਮੀ ਕੱਢਣਾ ਚਾਹੁੰਦਾ ਸੀ, ਉਹ ਅਤੇ ਉਸ ਦੇ ਸਮਰਥਕਾਂ ਨੂੰ ਪਹਿਲੇ ਦੋ ਗੇੜਾਂ ’ਚ ਹੀ ਲੋਕਾਂ ਨੇ ਠੰਢਾ ਕਰ ਦਿੱਤਾ ਹੈ। ਭਾਜਪਾ ਸਰਕਾਰ ’ਤੇ ਚੋਣ ਵਾਅਦੇ ਪੂਰੇ ਨਾ ਕਰਨ ਦੇ ਦੋਸ਼ ਲਾਉਂਦਿਆਂ ਉਨ੍ਹਾਂ ਕਿਹਾ ਕਿ ਡਬਲ ਇੰਜਣ ਸਰਕਾਰ ’ਚ ਸਿਰਫ਼ ਮਹਿੰਗਾਈ ਅਤੇ ਭ੍ਰਿਸ਼ਟਾਚਾਰ ਹੀ ਦੁੱਗਣੇ ਹੋਏ ਹਨ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਯੂਪੀ ਚੋਣਾਂ: ਤੀਜੇ ਗੇੜ ਲਈ ਚੋਣ ਪ੍ਰਚਾਰ ਖ਼ਤਮ
Next articleਅਖਿਲੇਸ਼ ਦਹਿਸ਼ਤਗਰਦਾਂ ਦੀ ਢਾਲ ਬਣੇ: ਨੱਢਾ