(ਸਮਾਜ ਵੀਕਲੀ)
ਕੰਡਿਆਂ ਨਾਲ ਟੱਕਰ ਲੈਣੀ ਹੈ,
ਫੁੱਲਾਂ ਵਿੱਚ ਰਹਿ ਕੇ ਕੀ ਕਰਨਾ,
ਆਪਣਿਆਂ ਤੋਂ ਧੋਖਾ ਖਾਧਾ ਹੈ,
ਗੈਰਾਂ ਤੋਂ ਫਿਰ ਕਿਉਂ ਡਰਨਾ।
ਆਪਸ ਵਿੱਚ ਲੜਦੇ ਰਹਿੰਦੇ ਹਾਂ,
ਮੈਦਾਨ ‘ਚ ਜਾ ਕੇ ਕੀ ਲੜਨਾ।
ਅੱਖਾਂ ‘ਚੋਂ ਹੰਝੂ ਡਿਗਦੇ ਨੇ,
ਪਾਣੀ ‘ਚ ਰਹਿ ਕੇ ਕੀ ਕਰਨਾ।
ਘਰ ਬੱਚੇ-ਮਾਪੇ ਰਹਿਣ ਹੱਸਦੇ,
ਮੇਲੇ ਵਿੱਚ ਜਾ ਕੇ ਕੀ ਕਰਨਾ।
ਦਿਲ ਤਾਂ ਵਿੱਚੋਂ ਖਾਲੀ ਨੇ,
ਭਾਵੁਕ ਹੋ ਕੇ ਕੀ ਮਰਨਾ।
‘ਪੱਤੋ’ ਜੋ ਮਨ ਦੇ ਕਾਲੇ ਨੇ,
ਮੁੱਖ ਉੱਨਾਂ ਦਾ ਕੀ ਪੜ੍ਹਨਾ।
( ਪ੍ਰਸ਼ੋਤਮ ਪੱਤੋ )