(ਸਮਾਜ ਵੀਕਲੀ)
ਆਪਣੇ ਹਿੱਸੇ ਦੀ ਦੁਨੀਆਂ ਦਾ,
ਮੈਂ ਸਿੰਕਦਰ ਹਾਂ,
ਆਪਣੇ ਹਿੱਸੇ ਦੀ ਦੁਨੀਆਂ ਦਾ,
ਤੂੰ ਸਿਕੰਦਰ ਹੈ,
ਫੇਰ ਪ੍ਰਿੰਸ ਨਿਮਾਣਿਆ ਕਿਉਂ ਫਸਦਾਂ,
ਵਿੱਚ ਤੇਰੀ ਮੇਰੀ ਦੇ,
ਨਾ ਤੇਰੀ ਧਰਤੀ ਹੈ,
ਨਾ ਮੇਰਾ ਅੰਬਰ ਹੈ,
ਕੋਈ ਖ਼ਾਕ ਏ ਸਪੁਰਦ ਇੱਥੇ,
ਕੋਈ ਅਗਨਿ ਦੇ ਅੰਦਰ ਹੈ,
ਸੱਚ ਦੇ ਲਈ ਸੂਲ਼ੀ ਹੈ,
ਇੱਥੇ ਝੂਠ ਕਲੰਦਰ ਏ,
ਨਫ਼ਰਤ ਹੈ ਪਿਆਰਾਂ ਵਿੱਚ,
ਇਹ ਕੈਸਾ ਮੰਜ਼ਰ ਹੈ,
ਨਾ ਤੇਰੀ ਧਰਤੀ ਹੈ,
ਨਾ ਮੇਰਾ ਅੰਬਰ ਹੈ,
ਰਣਬੀਰ ਸਿੰਘ ‘ਪ੍ਰਿੰਸ’
ਸ਼ਾਹਪੁਰ ਕਲਾਂ ਆਫ਼ਿਸਰ ਕਾਲੋਨੀ
ਸੰਗਰੂਰ 148001
9872299613
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly