(ਸਮਾਜ ਵੀਕਲੀ)
ਰੱਬ ਦੀ ਲਿਖੀ ਕੋਈ ਨਾ ਮੋੜੇ, ਬੰਦਾ ਲਾਉਂਦਾ ਜ਼ੋਰ ਬਥੇਰਾ।
ਸਭ ਨੇ ਇਥੋਂ ਕੱਲੇ ਜਾਣਾ , ਓਏ ਕੀ ਤੇਰਾ ਕੀ ਮੇਰਾ ।
ਰੱਬ ਨੂੰ ਸਾਰੇ ਭੁੱਲੀ ਬੈਠੇ , ਕੋਈ ਨਾ ਚੇਤੇ ਕਰਦਾ।
ਜਦੋਂ ਮੁਸੀਬਤ ਆਉਂਦੀ ਕੋਈ,ਬੰਦਾ ਡਰਦਾ ਚੇਤੇ ਕਰਦਾ।
ਹੰਕਾਰ ਸਭ ਦੇ ਮਨ ਵਿੱਚ , ਲਾਕੇ ਬਹਿ ਗਿਆ ਡੇਰਾ ।
ਸਭ ਨੇ ਇਥੋਂ ਕੱਲੇ ਜਾਣਾ , ਓਏ ਕੀ ਤੇਰਾ ਕੀ ਮੇਰਾ ।
ਗਿਲੇ ਸ਼ਿਕਵੇ ਭੁਲਾ ਕੇ,ਆਪਣਿਆ ਨੂੰ ਗਲ ਨਾਲ ਲਾਲਾ।
ਰੱਬ ਦਾ ਨਾਮ ਜਪ ਕੇ ਮਨਾ , ਫਲ ਸਬਰ ਦਾ ਪਾਂ ਲਾਲਾ।
ਸੌਖਾ ਲੰਘ ਜੂੰ ਨਾਲੇ ਤੇਰਾ, ਜਿੰਦਗੀ ਦਾ ਸਫਰ ਲਮੇਰਾ।
ਸਭ ਨੇ ਇਥੋਂ ਕੱਲੇ ਜਾਣਾ , ਓਏ ਕੀ ਤੇਰਾ ਕੀ ਮੇਰਾ ।
ਮਤਲਬ ਨੂੰ ਕੁਲਵੀਰੇ ਅੱਜ-ਕੱਲ੍ਹ , ਰਿਸਤੇ ਨਾਤੇ ਨੇ।
ਜਿਓਂਦੇ ਦਾ ਕੋਈ ਹਾਲ ਨਾ ਪੁੱਛੇ , ਮਗਰੋਂ ਪਿੱਟ ਸਿਆਪੇ ਨੇ।
ਜਿੰਦਗੀ ਦੇ ਇਸ ਚੱਕਰਵਿਊ ਵਿਚ , ਆਵੇ ਘੁੰਮਣ ਘੇਰਾਂ ।
ਰੱਬ ਦੀ ਲਿਖੀ ਕੋਈ ਨਾ ਮੋੜੇ, ਬੰਦਾ ਲਾਉਂਦਾ ਜ਼ੋਰ ਬਥੇਰਾ।
ਸਭ ਨੇ ਇਥੋਂ ਕੱਲੇ ਜਾਣਾ , ਓਏ ਕੀ ਤੇਰਾ ਕੀ ਮੇਰਾ ।
ਲਿਖਤ – ਕੁਲਵੀਰ ਸਿੰਘ ਘੁਮਾਣ
ਰੇਤਗੜ,ਸੰਗਰੂਰ (ਪੰਜਾਬ)
98555-29111
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly