(ਸਮਾਜ ਵੀਕਲੀ)
ਐਹ ਹਨੇਰੀ ਕੀ ਕੀ ਲੈ ਆਈ ਵੇ ਬਾਬਲਾ ਓਇ ਐਹ ਹਨੇਰੀ ਕੀ ਕੀ ਲੈ ਆਈ,
ਐਹ ਹਨੇਰੀ ਵੀ ਕੀ ਕੀ ਲਿਆਈ ਨੀ ਮਾਏਂ ਮੇਰੀਏ ਹਨੇਰੀ ਕੀ ਕੀ ਲੈ ਆਈ,
ਪਤਾ ਨਹੀਂ ਵਗਦੀਆਂ ਘੁੰਮਣਘੇਰੀਆਂ ਵਿੱਚ ਮਨੁੱਖਤਾ ਦੇ ਰਿਸ਼ਤੇ ਜਾਂਦੀ ਖਾਈ ..
ਇਹ ਕਿ ਆਈ ਹਨੇਰੀ ਲਾਲਚ ਦੇ ਵੱਸ ਵੱਡੇ ਵੱਡੇ ਦਾਜ ਦੀ ਮੰਗ ਵੀ ਕਰਦੀ ਆ,
ਇਹੇ ਹਨੇਰੀ ਔਰਤ ਦੇ ਖੁੱਲ੍ਹ ਜੀਊਣ ਦੀ ਭਾਸ਼ਾ ਬਾਰੇ ਤਲਾਸ਼ ਵੀ ਤੰਗ ਕਰਦੀ ਆ,
ਕੈਸੇ ਨੇ ਦਸਤੂਰ ਆ ਵਿਛ ਰਹੇ ਏਥੇ ਜੋ ਔਰਤ-ਹੱਕਾਂ ਨੂੰ ਜਾਂਦੇ ਸ਼ਰੇਆਮ ਛੁਪਾਈ ..
ਏਸ ਹਨੇਰੀ ਵਿੱਚ ਕੁੱਝ ਐਸੇ ਖਾਲੀ ਵਿਆਹ ਹੁੰਦੇ ਜੋ ਬਿਨਾਂ ਦੱਸਿਆਂ ਟੁੱਟਦੇ ਜਾਂਦੇ ,
ਇੱਕ ਦੋ ਹੋਰ ਵੀ ਲਾਵਾਂ ਵਿੱਚ ਸੌਕਣਾਂ ਤੋਂ ਸਾਡੀਆਂ ਧੀਆਂ ਦੇ ਦਿਲ ਘੁੱਟਦੇ ਜਾਂਦੇ ਨੇ,
ਸਮਾਜਿਕ ਅਤੇ ਕੁਦਰਤੀ ਰਿਵਾਉਤਾਂ ਨੂੰ ਰੱਦਕੇ,ਪਿਰਤਾਂ ਨੂੰ ਜਾ ਰਹੇ ਹੱਥੀਂ ਢਾਹੀ,..
ਏਸ ਹਨੇਰੀ ਵਿੱਚ ਕਈ ਕਈ ਵਲੀ ਫਰੋਬੀ ਹੁੱਬੇ ਹੋਏ ਫਿਰਦੇ ਨੇ ਢਕੌਂਚੀ ਕਿਰਦਾਰ,
ਸ਼ੌਕ ਜੋ ਅੰਦਰਲੇ ਤਨਹਾਈ ਭਰਦੇ ਤਰਸਾਈ ਵੇਦਨਾ ‘ਚ ਗਿੜਦੇ ਰਹਿੰਦੇ ਨੇ ਪਿਆਰ ,
ਪਰ ਏਸ ਕੰਬਖਤ ਜ਼ਮਾਨੇ ਨੇ ਕੈਸੀ ਭਿਆਨਕ ਰੌਂਸ ਲਿਆ ਕੇ ਅੱਗੇ ਹੈ ਘੁਮਾਈ..
ਏਸ ਹਨੇਰੀ ਵਿੱਚ ਫਰੇਬੀ,ਗੂੰਗੀ ਸਦਮੇਂ ਤੰਗੀਆਂ,ਇਕੱਲਤਾ ਸਹਿਕਦੀ ਬਾਤ ਤੁਰੇ,
ਮਾਪਿਆਂ ਵੱਲ ਨੂੰ ਕਿਤੇ ਪਿਛੇ ਨਹੀਂ ਮੁੜਨਾ,ਇਹੋ ਹਨੇਰੇ ‘ਚ ਖਾਤਮਾ ਵਾਫਾਤ ਤੁਰੇ,
ਆਖਿਰ ਆਦਤਨ ਕਿਹਾ ਜਾਂਦੈ ਕਿ ਕਿਸੇ ਕੁੜੀ ਨੇ ਕਾਹਤੋ ਨਰਕੀ ਜੂਨ ਲਿਖਾਈ ..
ਦਿਨ ਹੋਵੇ ਜਾਂ ਰਾਤ ਇਹੀ ਜਿਦੀਆ ਅੜੀਅਲ ਜਹੀ ਹਨੇਰੀ ਨੀਂ ਥੰਮਦੀ ਕਦੇ ਵੀ, ,
ਮਰਦਾਂ ਦਾ ਆਖਰ ਕੀ ਫੈਸਲਾ,ਧੱਕਿਆਂ ਦੀ ਬੋਲੀ ਹਰ ਥਾਂ ਨਹੀਂ ਹੰਭਦੀ ਕਦੇ ਵੀ,,
ਤਰਸੇਵਿਆਂ ਦੀ ਕੋਈ ਬਾਂਹ ਨਾ ਫੜ ਲਵੇ,ਕੌਣ ਸੁਣਦੈ ਹੈ ਚੀਕਾਂ ਵਾਲੀ ਦੁਹਾਈ ! ..
ਗੂੰਗਾਪਣ, ਜ਼ਾਮੀਰ ਈਨ ਬੌਣਾਪਣ ਸ਼ਿਕਵੇ ਏਸ ਜਮੀਂ ‘ਚ ਸਦਾ ਨੱਪੇ ਹੀ ਰਹਿੰਦੇ ,
ਮਰਦ ਔਰਤ ਦੀ ਅਸਲ ਸਾਂਝ ਕੀ ਹੈ,ਸੁਆਲਾਂ ਦੇ ਘੇਰੇ ‘ਚ ਟਿਕਾ ਰੱਖੇ ਹੀ ਰਹਿੰਦੇ,
ਕਿਓਂ ਕੁੜੀਆਂ ਚਿੜੀਆਂ ਦੇ ਦਾਅਵਿਆਂ ਬਾਰੇ ਤੁਰਦੀ ਨਹੀਂ ਸ਼ਬਦਾਂ ਦੀ ਸਿਆਹੀ !
ਊਚ ਨੀਚ ਤੇ ਨੀਵਾਂ ਦਿਖਾਉਣ ਦੇ ਕਿਹੜੇ ਮੀਲ ਪੱਥਰ ਅਸੀ ਗੱਡ ਰਹੇ ਆਂ ਅਜੇ,
ਸ਼ਾਂਤ ਸਧਾਰਨ ਤੇ ਸਹਿਜ ਜੀਊਣ ਦੀਆਂ ਕਾਹਤੋਂ ਜੜ੍ਹਾਂ ਅਸੀਂ ਵੱਢ ਰਹੇ ਆਂ ਅਜੇ,
ਕਿਹੜਾ ਹਿਮਾਲਿਆ ਆਪਾਂ ਸਰ ਕਰਨਾ ਹੈ, ਕਾਹਤੋ ਪੁੱਠੇ ਰਾਹੇ ਸੁਰਤੀ ਜਾ ਪਾਈ ,..
ਆਓ ਕੁੜੀਆਂ ਵਾਲਿਓ ਮੁੰਡਿਆਂ ਵਾਲਿਓ ਕੋਈ ਫਸਲ ਉਗਾਈਏ ਸੰਤੁਸ਼ਟੀ ਦੀ,
ਆਓ ਬੀਜੀਏ ਰਿਸ਼ਤੇ ਐਸੇ ਕਿ ਸਨਦ ਭਰੀਏ ਸਮਾਜਿਕੀ ਸਾਰਥਿਕੀ ਪੁਸ਼ਟੀ ਦੀ,
ਨਰਕ ਸਵਰਗ ਏਥੇ ਹੀ ਹੈਗਾ,ਕਿਓਂ ਜਾਂਦੇ ਓ ਬੇਕਦਰਿਓ ਕਦਰਾਂ ਕੀਮਤਾਂ ਢਾਈ ..
ਸੁਖਦੇਵ ਸਿੱਧੂ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly