(ਸਮਾਜ ਵੀਕਲੀ) ਬਹਤਾ ਚਾਅ ਤੇ ਝੱਲਪੁਣਾ ਦੋਵੇਂ ਹੀ ਚੰਗੇ ਨਹੀਂ ਹੁੰਦੇ।ਕਿਸੇ ਦਾ ਵਿਆਹ ਥੋੜ੍ਹਾ ਦੇਰੀ ਨਾਲ ਹੋਇਆ।ਚਾਅ ਐਨਾ ਚੜਿਆ ਕੋਠੇ ਤੇ ਲਾਊਡ ਸਪੀਕਰ ਕਈ ਦਿਨ ਵੱਜਦਾ ਰਿਹਾ।ਪੰਚਾਇਤ ‘ਚ ਪੇਸ਼ੀ ਹੋਈ।ਹੱਥ ਜੋੜ ਕੇ ਕਹਿੰਦਾ,” ਪੰਚਾਇਤੇ ਮਾਰੂ ਭਾਵੇਂ ਛੱਡੋ।ਚਾਅ ‘ਚ ਮੈਂ ਸਾਰੇ ਕਾਇਦੇ-ਕਾਨੂੰਨ ਭੁੱਲ ਬੈਠਾ ” ਫੇਸਬੁੱਕ ਤੇ ਨਵੇਂ-ਨਵੇਂ ਆਏ। ਚਾਅ ਨਾ ਚੁੱਕਿਆ ਜਾਵੇ।ਉਂਟ-ਪਟਾਂਗ ਲਿਖ ਕੇ ਹੇਠਾਂ ਆਪਣਾ ਨਾਂ ਪੜ੍ਹ ਕੇ ਆਪ ਖੁਸ਼ ਹੋਈ ਜਾਣਾ।ਲੋਕਾਂ ਦੀ ਦੇਖਾ-ਦੇਖੀ ਸਹਿਤ ਦੀਆਂ ਵਿਧਾਵਾਂ ਤੇ ਹੱਥ ਅਜ਼ਮਾਉਣ ਲੱਗੇ।ਕਵਿਤਾ,ਗੀਤ,ਹਾਇਕੂ,ਹਾਇਬਨ, ਲੇਖ ਧੜਾ-ਧੜ ਲਿਖਣ ਲੱਗੇ। ਬਲਵੰਤ ਗਾਰਗੀ ਦੇ ਰੇਖਾ ਚਿੱਤਰ, “ਨਿੰਮ ਦੇ ਪੱਤੇ।” ਬਾਰੇ ਸੁਣਿਆ ਸੀ।ਲਉ ਬਈ!!ਰੇਖਾ ਚਿੱਤਰ ਦਾ ਝੱਲ ਉੱਠ ਪਿਆ। ਰੇਖਾ ਚਿੱਤਰ ਕਿਸ ਦਾ ਲਿਖਿਆ ਜਾਵੇ??ਚੋਣ ਹੋਣ ਲੱਗੀ।ਸਭ ਤੋਂ ਕਰੀਬੀ ਸਮਝੇ ਜਾਣ ਵਾਲੇ ਦਾ ਗੁਣੀਆ ਪਿਆ।ਔਗੁਣ ਤਾਂ ਕੋਈ ਲੱਭਿਆ ਨਹੀਂ।ਸਾਰੇ ਗੁਣ ਬਿਆਨ ਕੀਤੇ।ਔਗੁਣ ਤਾਂ ਸਾਡੇ ਜਿਹੇ ਬੁਰੇ ਬੰਦਿਆਂ ‘ਚ ਹੁੰਦੇ ਆ।ਚੰਗੇ ਬੰਦੇ ਤੇ ਔਲੇ ‘ਚ ਤਾਂ ਗੁਣ ਹੀ ਗੁਣ ਹੁੰਦੇ ਹਨ। ਸਵੇਰ ਸੁਰੂ ਕੀਤਾ ਸ਼ਾਮ ਤੱਕ ਲਿਖ ਕੇ ਫੇਸ ਬੁੱਕ ਤੇ ਪੋਸਟ ਕਰਕੇ ਚੌੜੇ ਹੋ ਕੇ ਬੈਠ ਗਏ।ਫੋਨ ਦੀ ਉਡੀਕ ਹੋਣ ਲੱਗੀ।ਦੇਰ ਰਾਤ ਫੋਨ ਆਇਆ।ਬਿਨ ਤਰੀਫ ਸੁਣੇ ਹੀ ਸੀਨਾ ਛਪੰਜਾ ਇੰਚ ਤੋਂ ਵੀ ਥੋੜ੍ਹਾ ਵੱਧ ਜਾਪੇ।ਹਾਲ-ਚਾਲ ਤੋਂ ਬਾਅਦ ਤਰੀਫ਼ ਹੋਈ। “ਆ ਜਿਹੜਾ ਲਿਖਿਆ,ਜੇ ਮੇਰੇ ਭੋਗ ਤੇ ਪੜ੍ਹਦੇ ਤਾਂ ਬਿਹਤਰ ਹੁੰਦਾ।” ਸਾਰਾ ਚਾਅ ਮਿੱਟੀ ਮਿਲ ਗਿਆ।ਇਹ ਸੀ ਸਾਡਾ ਪਹਿਲਾ ਤੇ ਅਖੀਰਲਾ ਰੇਖਾ ਚਿੱਤਰ।
ਫਲੇਲ ਸਿੰਘ ਸਿੱਧੂ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj