(ਸਮਾਜ ਵੀਕਲੀ)
ਜਿਸ ਨੇ ਮਾਇਆ ਦੀ ਮਮਤਾ ਛੱਡ ਦਿੱਤੀ।
ਮਾਇਆ ਮਮਤਾ ਕੀ ਹੈ।
ਹਮੇਸ਼ਾ ਪਿੰਡਾਂ ਵਿਚ ਗੁੜ ਦੇ ਢੇਲੀ ਸਾਵਣ ਭਾਦੋਂ ਵਿਚ ਗੁੜ
ਸਲਾਬਾ ਜਾਂਦਾ ਹੈ
ਉਸ ਤੇ ਮੱਖੀ ਆਉਂਦੀ ਹੈ ।
ਦੇਖਦੀ ਹੈ ਗੁੜ ਦੀ ਢੇਲੀ ਪੲਈ ਹੈ।
ਉਹ ਮੱਖੀ ਗੁ੍ੜ ਦੀ ਢੇਲੀ ਖਾ ਕੇ ਪੇਟ ਭਰ ਕੇ ਉੱਡ ਜਾਂਦੀ ਹੈ
ਇਹ ਮਮਤਾ ਨਹੀ ਹੈਂ
ਗੁਜਰਾਨ ਹੈ।
ਮੱਖੀ ਦੇ ਮਨ ਵਿਚ ਆਇਆ
ਇਤਨੀ ਵੱਡੀ ਗੁੜ ਦੀ ਢੇਲੀ
ਦੇਖੀ ।
ਉਸ ਤੇ ਕਬਜ਼ਾ ਹੋ ਗਿਆ।ਜਦ ਲੋੜ ਪੈਣ ਤੇ ਖਾ ਲਵਾਂਗੀ।
ਮੱਖੀ ਨੂੰ ਪਤਾ ਹੈ ਰੱਜ ਕੇ ਖਾਧਾ ਗੁੜ।
ਉਸ ਸਲਾਬੇ ਹੋਏ ਗੁੜ ਨੇ ਮੱਖੀ ਦੀਆਂ ਨਿੱਕੀਆਂ ਲੱਤਾਂ
ਤੇ ਉਸ ਦੇ ਖੰਭਾਂ ਨੂੰ ਗੁੜ ਨੇ ਆਪਣੇ ਵਿਚ ਜਕੜ ਲਿਆ।
ਮੱਖੀ ਉੜਣਾ ਚਾਹੁੰਦੀ ਹੈ।
ਗੁੜ ਨੇ ਮੱਖੀ ਨੂੰ ਇਨ੍ਹਾਂ ਘੁੱਟ ਕੇ ਪਕੜ ਲਿਆ।
ਹੁਣ ਮੱਖੀ ਨੂੰ ਉਡਾਰੀ ਭੁੱਲ ਗਈ।
ਇਹ ਹੈ ਮਮਤਾ।
ਸੁਰਜੀਤ ਸਾੰਰਗ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly