(ਸਮਾਜ ਵੀਕਲੀ)
ਅਜ ਅਸੀਂ ਪ੍ਰਕਾਸ਼ ਬਾਰੇ ਵਿਚਾਰ ਚਰਚਾ ਕਰਨੀ ਹੈ।
੧ਪ੍ਰਕਾਸ਼_ ਕਿੰਨੇ ਪ੍ਰਕਾਰ ਦਾ ਹੈ?
੨ਪ੍ਰਕਾਸ਼_ਕਿਸ ਕਿਸ ਦਾ ਹੁੰਦਾ ਹੈ?
ਗੁਰੂ ਸਾਹਿਬ ਜੀ ਦੇ ਜਨਮ ਦਿਹਾੜੇ ਨੂੰ ਪ੍ਰਕਾਸ਼ ਗੁਰਪੁਰਬ
ਕਹਿੰਦੇ ਹਨ।
ਗੁਰੂ ਨਾਨਕ ਦੇਵ ਜੀ ਜਨਮ ਨੂੰ ਪ੍ਰਕਾਸ਼ ਹੋਣ ਦਾ ਇਤਹਾਸ ਇਸ ਤਰ੍ਹਾਂ ਬਣ ਗਿਆ।
ਪਹਿਲਾਂ ਦੀਪਕ ਪ੍ਰਕਾਸ਼ ਰਹੇ ਸਨ। ਗੁਰਦੇਵ ਦੇ ਪ੍ਰਕਾਸ਼ ਹੋਣ ਨਾਲ ਅਸਟ ਦੀਪਕ ਦਾ ਪ੍ਰਕਾਸ਼ ਘਟ ਗਿਆ।
ਪੰਜ ਪ੍ਰਕਾਰ ਦਾ ਪ੍ਰਕਾਸ਼
੧-ਦੀਵੇ ਜੈਸਾ ਪ੍ਰਕਾਸ਼
੨-ਤਾਰੇ ਜੈਸਾ ਪ੍ਰਕਾਸ਼ ਅਤੇ ਦੂਜ ਦੇ ਚੰਦ੍ਰਮਾ ਵਰਗਾ
੩-ਪੁੰਨਿਆਂ ਦੇ ਚੰਦ੍ਰਮਾ ਜੈਸਾ
੪- ਚੜ੍ਹਦੇ ਸੂਰਜ ਵਰਗਾ
੫-ਕਰੋੜਾਂ ਸੂਰਜ ਵਰਗਾ
ਪ੍ਰਕਾਸ਼ ਕਰਨ ਵਾਲੇ ਇਹ ਛੇ ਜੋਤੀ ਮੰਨੇ ਹਨ।
੧ਚੰਦ
੨-ਸੂਰਜ
੩-ਤਾਰੇ
੪-ਬਿਜਲੀ
੫-ਅਗਨੀ
੬-ਜੁਗਨੂੰ,
ਇਹ ਪ੍ਰਕਾਸ਼ ਮੰਨੇ ਹਨ।
ਗੁਰੂ ਜੀ ਆਪ ਖਟ ਜੋਤੀਆਂ ਨੂੰ ਪ੍ਰਕਾਸ਼ ਦੇਣ ਵਾਲੇ ਹਨ।
ਅਸੀਂ ਤਾਂ ਵੱਡੇ ਭਾਗਾਂ ਵਾਲੇ ਹਾਂ
ਸਾਨੂੰ ਪੂਰਾ ਗੁਰੂ ਮਿਲਿਆ ਹੈ।
ਇਸ ਕਰਕੇ ਮਨ ਵਿਚ ਗਿਆਨ ਦਾ ਪ੍ਰਕਾਸ਼ ਹੋਇਆ ਹੈ।
ਸੁਰਜੀਤ ਸਾੰਰਗ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly