(ਸਮਾਜ ਵੀਕਲੀ)
ਕਾਹਦੀ ਅਜ਼ਾਦੀ? ਕਾਹਦੇ ਜਸ਼ਨ ਮਨਾਈਏ?
ਇਸ ਦਿਨ ਦੇਸ਼ ਸਾਡਾ ਹੋਇਆ ਦੋਫਾੜ ਜੀ।
ਲੱਖਾਂ ਧੀਆਂ, ਭੈਣਾਂ, ਮਾਵਾਂ ਬੇਪੱਤ ਹੋਈਆਂ,
ਉਜੜੇ ਪਰਿਵਾਰ ਖ਼ੂਬ ਹੋਈ ਲੁੱਟ ਮਾਰ ਜੀ।
ਇਕ ਦੂਜੇ ਦੇ ਬਣ ਗਏ ਸੀ ਦੁਸ਼ਮਣ,
ਰਹਿੰਦੇ ਸੀ ਜਿਹੜੇ ਇਥੇ ਨਾਲ ਪਿਆਰ ਜੀ।
ਭਾਰਤ ਅਤੇ ਪਾਕਿਸਤਾਨ ਵਿੱਚ ਵੱਖ ਵੱਖ ਹੋਏ,
ਬਹੁਤੇ ਮੁੜਕੇ ਨਾ ਮਿਲੇ ਆਪਸ ਵਿੱਚ ਪਰਿਵਾਰ ਜੀ।
ਥੋੜੇ ਲੋਕ ਲੈ ਗਏ ਅਜ਼ਾਦੀ ਦਾ ਨਜ਼ਾਰਾ,
ਬਹੁਤੇ ਰੁਲਦੇ ਪਏ ਨੇ ਸ਼ਰੇ-ਬਾਜ਼ਾਰ ਜੀ।
‘ਕੁੱਲ੍ਹ’ ਲੋਕਾਂ ਦੇ ਜ਼ਾਤੀ ਸਰਟੀਫਿਕੇਟ ਬਣਾਕੇ,
ਅਖੌਤੀ ਨੀਚ ਜਾਤੀਆਂ ਦਾ ਜਾਰੀ ਅਜੇ ਤ੍ਰਿਸਕਾਰ ਜੀ।
ਅੰਗਰੇਜ਼ਾਂ ਨਾਲੋਂ ਮਾੜਿਆਂ ਦੇ ਹੱਥ ਵਾਗਡੋਰ ਆਈ,
ਜਿਹਨਾਂ ਸਮਝਿਆ ਨਾ ਕਦੇ ਸਾਰਿਆਂ ਨੂੰ ਇਕਸਾਰ ਜੀ।
ਮੰਨਿਆ ‘ਅੰਗਰੇਜ਼ਾਂ’ ਨੇ ਥੱਲੇ ਰੱਖਿਆ ਸੀ ਸਾਨੂੰ,
ਹੁਣ ਥੱਲੇ ਰਹਿਣ ਲਈ ‘ਵੀਜੇ’ ਦੇਵੇ ਸਰਕਾਰ ਜੀ।
ਮੇਜਰ ਸਿੰਘ ਬੁਢਲਾਡਾ
94176 42327