ਅਸੀਂ ਜੰਨਤ ਤੋਂ ਕੀ ਲੈਣਾ

(ਸਮਾਜ ਵੀਕਲੀ)

ਅਸੀਂ ਜੰਨਤ ਤੋਂ ਕੀ ਲੈਣਾ,
ਸਾਡਾ ਪਿੰਡ ਰੱਬ ਦੀ ਦਰਗਾਹ ਵਰਗਾ।
ਜਿਥੇ ਮਾਂ ਦੀਆਂ ਯਾਦਾਂ ਵਸਦੀਆਂ ਨੇ,
ਬਾਪੂ ਦੀ ਬੈਠਕ ਦਸਦੀ ਏ,
ਅਸੀਂ ਤੀਰਥ ਜਾਕੇ ਕੀ ਕਰਨਾ,
ਨਹੀਂ ਹੋਣਾ ਪਿੰਡ ਦੇ ਰਾਹ ਵਰਗਾ,
ਅਸੀਂ ਜੰਨਤ ਤੋਂ ਕੀ ਲੈਣਾ,
ਸਾਡਾ ਪਿੰਡ ਰੱਬ ਦੀ ਦਰਗਾਹ ਵਰਗਾ।
ਜਿਥੇ ਸਾਂਝਾ ਵਿਚਲੀ ਕੰਧ ਨਹੀਂ,
ਨਫ਼ਰਤ ਵਰਗੀ ਗੰਧ ਨਹੀਂ।
ਦਿਲ ਖੋਲਣ ਵਾਲੇ ਔਜ਼ਾਰ ਜਿਹੇ,
ਦਿਲ ਖੋਲ ਜਾਂਦੇ ਦਿਲਦਾਰ ਜਿਹੇ,
ਅਸੀਂ ਸ਼ਹਿਨਸ਼ਾਹਾ ਤੋਂ ਕੀ ਲੈਣਾ,
ਸਾਡਾ ਸੱਜਣ ਹੈ ਸ਼ਾਹ ਵਰਗਾ ,
ਅਸੀਂ ਜੰਨਤ ਤੋਂ ਕੀ ਲੈਣਾ,
ਸਾਡਾ ਪਿੰਡ ਰੱਬ ਦੀ ਦਰਗਾਹ ਵਰਗਾ।
ਸਾਂਝ ਕਦੇ ਨੀ ਟੂੱਟਣ ਦਿੰਦੇ,
ਦਿਨ ਉਹ ਤਿਥ ਤਿਹਾੳਰਾ ਦੇ,
ਜਿਥੇ ਸਾਂਝਾ ਦੀ ਲੋਹੜੀ ਬਲਦੀ ਏ,
ਮੇਲੇ ਲਗਦੇ ਪਿਆਰਾ ਦੇ।
ਉਸ ਰੁੱਖ ਨਾਲ ਗੱਲਾ ਕਰ ਆਉਂਦਾ ,
ਜਿਹੜਾ ਲਗਦਾ ਵਿਛੜੀ ਮਾਂ ਵਰਗਾ,
ਅਸੀਂ ਜੰਨਤ ਤੋਂ ਕੀ ਲੈਣਾ,
ਸਾਡਾ ਪਿੰਡ ਰੱਬ ਦੀ ਦਰਗਾਹ ਵਰਗਾ।
ਜਿਥੇ ਬੰਦੇ ਵਸਦੇ ਰੱਬ ਵਰਗੇ,
ਰੌਣਕ ਮੇਲੇ ਜੱਗ ਵਰਗੇ,
ਜਿਥੇ ਬਚਪਨ ਆ ਕੇ ਲੱਭ ਜਾਂਦਾ,
ਜਿਹੜਾ ਹੁੰਦਾ ਸੀ ਬੇਪਰਵਾਹ ਵਰਗਾ,
ਰਾਮਨਗਰ ਦੇ ਰਾਹ ਵਰਗਾ,
ਅਸੀਂ ਜੰਨਤ ਤੋਂ ਕੀ ਲੈਣਾ,
ਸਾਡਾ ਪਿੰਡ ਰੱਬ ਦੀ ਦਰਗਾਹ ਵਰਗਾ।

ਕੁਲਦੀਪ ਸਿੰਘ ਰਾਮਨਗਰ
9417990040

 

Previous articleਧੀ ਦੀ ਪੁਕਾਰ!!
Next articleਛੋਟੇ ਸਹਿਬਜ਼ਾਦਿਆਂ ਤੇ ਮਾਤਾ ਗੁਜਰ ਕੌਰ ਜੀ ਦੇ ਬਲਿਦਾਨ ਦਿਵਸ ਤੇ ਵਿਸ਼ੇਸ਼