(ਸਮਾਜ ਵੀਕਲੀ) “ਬੰਦੇ ਨੂੰ ਜਿਉਂਦਾ ਰਹਿਣ ਲਈ ਖਾਣਾ ਚਾਹੀਦਾ ਹੈ। ਨਾ ਕਿ ਖਾਣ ਲਈ ਜਿਉਣਾ ਚਾਹੀਦਾ ਹੈ।” ਅਕਸਰ ਬਹੁਤੇ ਲੋਕ ਲੈਕਚਰ ਦਿੰਦੇ ਹਨ। ਖਾਸਕਰ ਪੜ੍ਹੇ ਲਿਖੇ ਬੁੱਧੀਜੀਵੀ ਅਤੇ ਸੇਵਾਮੁਕਤ ਸੀਨੀਅਰ ਸਿਟੀਜ਼ਨ। ਖਾਣੇ ਦੀ ਥਾਲੀ ਵਿੱਚ ਘਿਓ ਸ਼ੱਕਰ ਵੇਖਕੇ ਇਹ੍ਹਨਾਂ ਦੇ ਪ੍ਰਵਚਨ ਸ਼ੁਰੂ ਹੋ ਜਾਂਦੇ ਹਨ। ਉਹਨਾਂ ਨੂੰ ਇਹ ਨਹੀਂ ਪਤਾ ਕਿ ਪਹਿਲ਼ਾਂ ਚੰਗੇ ਰਿਸ਼ਤੇਦਾਰ ਨੂੰ ਖੰਡ ਘਿਓ ਜਾਂ ਸ਼ੱਕਰ ਘਿਓ ਨਾਲ ਰੋਟੀ ਖਵਾਈ ਜਾਂਦੀ ਸੀ। ਖਾਸਕਰ ਮਾਮੇ ਵਗੈਰਾ ਨੂੰ। ਕਿਉਂਕਿ ਜੀਜੇ, ਫੁਫੜ ਤਾਂ ਦਾਰੂ ਮੁਰਗੇ ਤੋਂ ਘੱਟ ਨਹੀਂ ਸੀ ਵਿਰਦੇ। ਅਸੀ ਤਾਂ ਚਿਣਾਈ ਵਾਲੇ ਮਿਸਤਰੀ ਦੀ ਰੋਟੀ ਵਿੱਚ ਖੰਡ ਘਿਓ ਦੀ ਕੌਲੀ ਜਰੂਰ ਰੱਖਦੇ ਸੀ। ਅੱਜ ਕੱਲ੍ਹ ਦੇ ਬੁੱਧੀਜੀਵੀ ਫਿੱਕੀ ਚਾਹ ਪੀਣਾ ਆਪਣੀ ਸ਼ਾਨ ਸਮਝਦੇ ਹਨ ਭਾਵੇਂ ਨਾਲ ਚਾਰ ਗੁਲਾਬ ਜਾਮੁਣ ਰਗੜ ਜਾਣ। ਪਰ ਚਾਹ ਫਿੱਕੀ ਪੀਣਗੇ। ਇਹ ਲੈਕਚਰ ਦੇਣ ਵਾਲੀ ਪ੍ਰਜਾਤੀ ਪੈਰਾਂ ਨਾਲ ਗੁੰਨੋ ਆਟੇ ਦੀ ਸੋਇਆ ਚਾਪ, ਗੰਦੀ ਬੇਹੀ ਪੱਤਾ ਗੋਭੀ ਤੋਂ ਬਣੇ ਮੁਮੋਜ ਅਤੇ ਸੜੇ ਤੇਲ ਵਿਚ ਫਰਾਈ ਕੀਤੀਆਂ ਟਿੱਕੀਆਂ ਨੂੰ ਫਾਸਟ ਫੂਡ ਨਹੀਂ ਹੈਲਦੀ ਫ਼ੂਡ ਸਮਝਕੇ ਖਾਂਦੇ ਹਨ। ਨਾਨ ਵੈਜ ਖਾਣ ਵਾਲੇ ਪਤਾ ਨਹੀਂ ਕੀ ਕੁਝ ਖਾਕੇ ਮੁੱਛਾਂ ਤੇ ਹੱਥ ਇੰਜ ਫੇਰਦੇ ਹਨ ਜਿਵੇਂ ਬਹੁਤ ਵਧੀਆ ਪੌਸ਼ਟਿਕ ਖਾਣਾ ਛੱਕਿਆ ਹੋਵੇ। ਕੀ ਮਿੱਠਾ ਖਾਣਾ ਸਰੀਰ ਲਈ ਜਰੂਰੀ ਨਹੀਂ ਹੈ। ਜਿੰਨ੍ਹਾਂ ਜਿਆਦਾ ਮਿੱਠੇ ਖਿਲਾਫ ਪ੍ਰਚਾਰ ਹੁੰਦਾ ਹੈ ਓਨੀਆਂ ਹੀ ਸਵੀਟ ਸ਼ੋਪ ਕਾਮਜਾਬ ਹੋ ਰਹੀਆਂ ਹਨ। ਹਰ ਰੇਹੜੀ ਵਾਲਾ ਨਿੱਤ ਤੀਹ ਕਿਲੋਂ ਜਲੇਬੀਆਂ ਵੇਚਦਾ ਹੈ ਉਹ ਕੌਣ ਖਾਂਦਾ ਹੈ। ਤਿਉਹਾਰਾਂ ਤੇ ਅਰਬਾਂ ਰੁਪਏ ਚ ਵਿਕਣ ਵਾਲੀਆਂ ਮਿਠਾਈਆਂ ਕੌਣ ਖਾਦਾਂ ਹੈ। ਕੀ ਵਿਆਹਾਂ ਵਿੱਚ ਮਿਠਾਈ ਦੀ ਲਾਗਤ ਘੱਟ ਹੋਗੀ। ਕੀ ਵਿਆਹ ਦੇ ਕਾਰਡ ਨਾਲ ਹੁਣ ਡਿੱਬਾ ਨਹੀਂ ਆਉਂਦਾ। ਫਿਰ ਇਹ ਮਿਠਾਈ ਉਹ ਫਿੱਕੀ ਚਾਹ ਪੀਣ ਵਾਲੇ ਹੀ ਖਾਂਦੇ ਹਨ। ਹਰ ਮੇਹਨਤ ਕਰਨ ਵਾਲੇ ਲਈ ਮਿੱਠਾ ਖਾਣਾ ਜਰੂਰੀ ਹੈ। ਫਿਰ ਉਹ ਨੁਕਸਾਨ ਨਹੀਂ ਕਰਦਾ। ਹੁਣ ਜੇ ਮੇਰੇ ਵਰਗਾ ਸਾਰਾ ਦਿਨ ਫਬ ਚਲਾਕੇ ਆਥਣੇ ਸ਼ੱਕਰ ਘਿਉ ਨਾਲ ਇੱਕ ਰੋਟੀ ਖਾ ਵੀ ਲਈ ਤਾਂ ਕੀ ਆਫ਼ਤ ਆਗ਼ੀ
ਰਮੇਸ਼ ਸੇਠੀ ਬਾਦਲ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj