ਸੰਯੁਕਤ ਕਿਸਾਨ ਮੋਰਚਾ ਪੰਜਾਬ ਸਰਕਾਰ ਖਿਲਾਫ਼ 5 ਮਾਰਚ ਨੂੰ ਪੱਕਾ ਮੋਰਚਾ ਚੰਡੀਗੜ੍ਹ ਵਿਖੇ ਸ਼ੁਰੂ ਕਰੇਗਾ
ਲੁਧਿਆਣਾ (ਸਮਾਜ ਵੀਕਲੀ) ( ਕਰਨੈਲ ਸਿੰਘ ਐੱਮ.ਏ.) ਭਾਰਤੀ ਕਿਸਾਨ ਯੂਨੀਅਨ ਪੰਜਾਬ ਰਜਿ: 283 ਦੀ ਮਹੀਨੇਵਾਰ ਮੀਟਿੰਗ ਸ੍ਰ: ਹਰਿੰਦਰ ਸਿੰਘ ਲੱਖੋਵਾਲ ਪ੍ਰਧਾਨ ਬੀਕੇਯੂ ਦੀ ਪ੍ਰਧਾਨਗੀ ਹੇਠ ਯੂਨੀਅਨ ਦੇ ਮੁੱਖ ਦਫਤਰ ਲੁਧਿਆਣਾ ਵਿਖੇ ਹੋਈ ਜਿਸ ਵਿੱਚ ਯੂਨੀਅਨ ਦੇ ਐਗਜੈਕਟਿਵ ਮੈਂਬਰ ਤੇ ਜ਼ਿਲ੍ਹਾ ਪ੍ਰਧਾਨ ਸ਼ਾਮਲ ਹੋਏ । ਮੀਟਿੰਗ ਵਿੱਚ ਕਿਸਾਨੀ ਮੁੱਦਿਆਂ ਤੇ ਵਿਚਾਰਾਂ ਕੀਤੀਆਂ ਗਈਆਂ। ਮੀਟਿੰਗ ਦੀ ਜਾਣਕਾਰੀ ਪ੍ਰੈਸ ਨੂੰ ਦਿੰਦੇ ਹੋਏ ਸ੍ਰ: ਅਵਤਾਰ ਸਿੰਘ ਮੋਹਲੋਂ ਸਰਪ੍ਰਸਤ ਤੇ ਹਰਿੰਦਰ ਸਿੰਘ ਲੱਖੋਵਾਲ ਪ੍ਰਧਾਨ ਪੰਜਾਬ ਨੇ ਸਾਂਝਾ ਬਿਆਨ ਦਿੰਦਿਆਂ ਕਿਹਾ ਕਿ ਕੇਂਦਰ ਸਰਕਾਰ ਨੇ ਬਜਟ ਵਿੱਚ ਕਿਸਾਨਾਂ, ਮਜ਼ਦੂਰਾਂ ਨੂੰ ਕੁੱਝ ਨਹੀਂ ਦਿੱਤਾ ਜਿਸ ਨਾਲ ਉਨ੍ਹਾਂ ਵਿੱਚ ਭਾਰੀ ਨਿਰਾਸ਼ਾ ਹੈ ਅਸੀਂ ਚਾਹੁੰਦੇ ਸੀ ਕਿ ਮੋਦੀ ਸਰਕਾਰ ਜੋ ਪਿਛਲੇ 10 ਸਾਲਾਂ ਤੋਂ ਦੇਸ਼ ਉੱਪਰ ਰਾਜ ਕਰ ਰਹੀ ਹੈ ਸਾਨੂੰ ਸੁਆਮੀਨਾਥਨ ਦੀ ਰਿਪੋਰਟ ਮੁਤਾਬਕ ਸੀਟੂ+50% ਦੇ ਹਿਸਾਬ ਨਾਲ ਫਸਲਾਂ ਦੇ ਰੇਟ ਦੀ ਕਾਨੂੰਨੀ ਗਰੰਟੀ ਦੇਵੇਗੀ । ਕਿਸਾਨਾਂ ਅਤੇ ਮਜ਼ਦੂਰਾਂ ਦੇ ਕਰਜ਼ੇ ਮੁਆਫ ਕਰੇਗੀ, ਉਨ੍ਹਾਂ ਲਈ ਬੁਢਾਪਾ ਪੈਨਸ਼ਨ ਦਾ ਐਲਾਨ ਕਰੇਗੀ ਤੇ ਫਸਲ ਬੀਮਾ ਯੋਜਨਾਂ ਨੂੰ ਲਾਗੂ ਕਰੇਗੀ। ਲਖੀਮਪੁਰ ਖੀਰੀ ਦੇ ਘਟਨਾਂ ਦੇ ਦੋਸ਼ੀਆਂ ਨੂੰ ਸਜ਼ਾ ਦੇ ਕੇ ਪੀੜਤਾਂ ਨੂੰ ਇਨਸਾਫ ਦੇਵੇਗੀ ਪਰ ਸਿਰਫ਼ ਕਰਜ਼ੇ ਦੀ ਲਿਮਟ 3 ਲੱਖ ਤੋਂ ਵਧਾ ਕੇ 5 ਲੱਖ ਕਰ ਦਿੱਤੀ ਹੈ ਜਿਸ ਨਾਲ ਕਿਸਾਨਾਂ ਸਿਰ ਕਰਜੇ ਦੀ ਪੰਡ ਹੋਰ ਵਧੇਗੀ। ਸਾਡੀ ਮੰਗ ਹੈ ਕਿ ਸਰਕਾਰ ਸਾਡੇ ਨਾਲ ਟੇਬਲ ਤੇ ਬੈਠ ਕੇ ਹਿਸਾਬ ਕਰੇ ਉਲਟਾ ਕਿਸਾਨਾਂ ਦੇ ਪੈਸੇ ਸਰਕਾਰਾਂ ਦੇ ਵੱਲ ਨਿਕਲਣਗੇ ਕਿਉਂਕਿ ਸਾਨੂੰ ਪਿਛਲੇ 50 ਸਾਲਾਂ ਤੋਂ ਫਸਲਾਂ ਦੇ ਰੇਟ ਲਾਗਤ ਨਾਲੋਂ ਘੱਟ ਦਿੱਤੇ ਗਏ ਤੇ ਦੂਸਰਾ ਕੇਂਦਰ ਸਾਰਕਾਰ ਨੇ ਇਸ ਬਜਟ ਨਾਲ ਪੰਜਾਬ ਨੂੰ ਵੀ ਕੁਝ ਨਹੀਂ ਦਿੱਤਾ। ਸਰਹੱਦੀ ਸੂਬਾ ਹੋਣ ਕਾਰਣ ਪੰਜਾਬ ਨੂੰ ਵੀ ਵਿਸ਼ੇਸ਼ ਪੈਕਜ ਦੀ ਲੋੜ ਹੈ। ਸਰਕਾਰ ਬਾਘਾ ਬਾਡਰ ਖੋਲ੍ਹੇ ਤਾਂ ਕਿ ਕਿਸਾਨਾਂ ਦੀਆਂ ਦੂਜੇ ਮੁਲਕਾਂ ਵਿੱਚ ਜਾ ਕੇ ਫਸਲਾਂ ਵਿਕ ਸਕਣ ਜਦ ਗੁਜਰਾਤ ਰਾਹੀ ਫਸਲਾਂ ਬਾਹਰ ਜਾ ਸਕਦੀਆਂ ਹਨ ਤਾਂ ਫਿਰ ਪੰਜਾਬ ਵਿਚੋਂ ਕਿਉਂ ਨਹੀਂ ਜਾ ਸਕਦੀਆਂ ਜਿਸ ਕਾਰਣ ਪੰਜਾਬ ਨੂੰ ਕਾਫੀ ਆਰਥਿਕ ਨੁਕਸਾਨ ਝੱਲਣਾ ਪੈ ਰਿਹਾ ਹੈ। ਸਾਡੀ ਮੰਗ ਹੈ ਕਿ ਕੇਂਦਰ ਸਰਕਾਰ ਇਸ ਮਸਲੇ ਤੇ ਵੀ ਫੇਰੀ ਧਿਆਨ ਦੇਵੇ ਤੇ ਨਾਲ ਹੀ ਕੇਂਦਰ ਸਰਕਾਰ ਸਾਬਕਾ ਸੈਨਿਕਾਂ ਨੂੰ ਇੱਕ ਰੈਂਕ ਇੱਕ ਪੈਨਸ਼ਨ ਦੇਣ ਦਾ ਐਲਾਨ ਜਲਦ ਤੋਂ ਜਲਦ ਕਰੇ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਪਰਸ਼ੋਤਮ ਸਿੰਘ ਗਿੱਲ ਤੇ ਹਰਮਿੰਦਰ ਸਿੰਘ ਖਹਿਰਾ ਨੇ ਸਾਂਝੇ ਬਿਆਨ ਰਾਹੀਂ ਕਿਹਾ ਕਿ ਮਾਰਚ ਦੇ ਮਹੀਨੇ ਦੇਸ਼ ਦੇ ਸਾਰੇ ਸੂਬਿਆਂ ਦੀਆਂ ਰਾਜਧਾਨੀਆਂ ਵਿੱਚ ਪੱਕੇ ਮੋਰਚੇ ਲੱਗਣ ਜਾ ਰਹੇ ਹਨ ਜਿਸ ਤਹਿਤ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿੱਚ 5 ਮਾਰਚ ਨੂੰ ਪੱਕਾ ਮੋਰਚਾ ਸ਼ੁਰੂ ਕੀਤਾ ਜਾਵੇਗਾ ਕਿਉਂਕਿ ਪੰਜਾਬ ਸਰਕਾਰ ਨੇ ਅਜੇ ਤੱਕ ਨਵਾਂ ਖੇਤੀਬਾੜੀ ਖਰੜਾ ਵਿਧਾਨ ਸਭਾ ਵਿੱਚ ਮਤਾ ਲਿਆ ਕੇ ਰੱਦ ਨਹੀਂ ਕੀਤਾ। ਸੰਯੁਕਤ ਕਿਸਾਨ ਮੋਰਚੇ ਦੀ ਪਿਛਲੇ ਸਾਲ ਪੰਜਾਬ ਸਰਕਾਰ ਨਾਲ ਮੀਟਿੰਗ ਹੋਈ ਸੀ ਜਿਸ ਵਿੱਚ ਸਾਡੀਆਂ ਮੰਗਾਂ ਮੰਨੀਆਂ ਗਈਆਂ ਸਨ ਪਰ ਸਰਕਾਰ ਨੇ ਹੁਣ ਤੱਕ ਇਸ ਤੇ ਅਮਲ ਨਹੀਂ ਕੀਤਾ ਜਿਸ ਵਿੱਚ ਅਵਾਰਾ ਡੰਗਰਾਂ ਦਾ ਪ੍ਰਬੰਧ, ਨਵੀਂ ਖੇਤੀਬਾੜੀ ਨੀਤੀ, ਵਨਟਾਈਮ ਸੈਟਲਮੈਂਟ ਸਕੀਮ, ਲਿਫਟ ਪੰਪਾਂ ਤੇ ਬਿਜਲੀ ਮੁਆਫ, ਪਿੰਡਾਂ ਵਿੱਚ ਕੈਂਪ ਲਗਾ ਕੇ ਜ਼ਮੀਨਾਂ ਨੂੰ ਤਕਸੀਮ ਕਰਨਾ, ਮੰਡੀਆਂ ਵਿੱਚ ਝੋਨੇ ਦੀ ਖਰੀਦ ਦੀ ਹੋਈ ਲੁੱਟੀ ਰਕਮ ਕਿਸਾਨਾਂ ਨੂੰ ਵਾਪਸ ਕਰਨੀ ਤੇ ਕਿਸਾਨਾਂ ਤੇ ਦਰਜ ਝੂਠੇ ਕੇਸ ਦਾਪਸ ਲੈਣ ਵਰਗੀਆਂ ਮੰਗਾਂ ਲਈ ਸਰਕਾਰ ਖਿਲਾਫ਼ ਹਜ਼ਾਰਾਂ ਕਿਸਾਨ ਪੱਕੇ ਮੋਰਚੇ ਲਾਉਣ ਲਈ 5 ਮਾਰਚ ਨੂੰ ਡਟ ਜਾਣਗੇ । ਉਨ੍ਹਾਂ ਨੇ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਵੱਧ ਤੋਂ ਵੱਧ ਟਰੈਕਟਰ ਟਰਾਲੀਆਂ ਸਮੇਤ ਰਾਸ਼ਨ ਪਾਣੀ ਦਾ ਪ੍ਰਬੰਧ ਕਰਕੇ ਚੰਡੀਗੜ੍ਹ ਵੱਲ ਵਹੀਰਾਂ ਘੱਤ ਕੇ ਚਾਲੇ ਪਾਉਣ ਤਾਂ ਜੋ ਸਰਕਾਰ ਕੋਲੋਂ ਆਪਣੀਆਂ ਮੰਗਾਂ ਮਨਵਾਈਆਂ ਜਾ ਸਕਣ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਨਿਰਮਲ ਸਿੰਘ ਝੰਡੂਕੇ ਤੇ ਭੁਪਿੰਦਰ ਸਿੰਘ ਮਹੇਸ਼ਵਰੀ ਨੇ ਕਿਹਾ ਕਿ ਪੰਜਾਬ ਸਰਕਾਰ ਸਰਹੱਦੀ ਖੇਤਰ ਵਿੱਚ ਜੰਗਲੀ ਜਾਨਵਰਾਂ ਤੋਂ ਬਚਾਅ ਲਈ ਕਿਸਾਨਾਂ ਨੂੰ ਬਿਨ੍ਹਾਂ ਫਾਇਲ ਖਰਚੇ ਦੇ ਲਾਇਸੈਂਸੀ ਹਥਿਆਰ ਜਾਰੀ ਕਰੇ, ਜੰਗਲੀ ਸੂਰ ਸਰਹੱਦੀ ਖੇਤਰ ਦੇ ਕਿਸਾਨਾਂ ਦੀ ਫਸਲ ਦਾ ਬਹੁਤ ਉਜਾੜਾ ਕਰਦੇ ਹਨ ਜਿਸ ਨਾਲ ਫਸਲਾਂ ਦੇ ਝਾੜ ਉੱਪਰ ਮਾਝਾ ਅਸਰ ਪੈਂਦਾ ਹੈ ਤੇ ਦੂਜਾ ਸਰਕਾਰ ਅਵਾਰਾ ਤੇ ਪਾਲਤੂ ਪਸ਼ੂਆਂ ਦੀ ਸਮੱਸਿਆਂ ਵੱਲ ਵੀ ਧਿਆਨ ਦੇਵੇ ਹਰ ਰੋਜ਼ ਸੜਕਾਂ ਤੇ ਇਹ ਅਵਾਰਾ ਪਸੂ ਐਕਸੀਡੈਂਟਾਂ ਰਾਹੀਂ ਕਿੰਨੀਆਂ ਹੀ ਕੀਮਤੀ ਜਾਨਾਂ ਦਾ ਨੁਕਸਾਨ ਕਰਦੇ ਹਨ, ਸੜਕ ਕਿਨਾਰੇ ਲਗਾਏ ਦਰਖਤ ਇਹ ਅਵਾਰਾ ਪਸ਼ੂ ਨਸ਼ਟ ਕਰ ਰਹੇ ਹਨ, ਪੰਜਾਬ ਵਿਚ ਘੱਟ ਰਹੀ ਹਰਿਆਵਲ ਦਾ ਇਹ ਵੀ ਇੱਕ ਕਾਰਣ ਹੈ ਸਰਕਾਰ ਗਊ ਟੈਕਸ ਰਾਹੀਂ ਲੱਖਾਂ ਰੁ: ਹਰ ਮਹੀਨੇ ਲੋਕਾਂ ਤੋਂ ਵਸੂਲ ਤਾਂ ਕਰਦੀ ਹੈ ਪਰ ਇਹਨਾਂ ਅਵਾਰਾ ਪਸ਼ੂਆਂ ਲਈ ਸਰਕਾਰ ਕੋਈ ਪ੍ਰਬੰਧ ਨਹੀਂ ਕਰਦੀ ਸਰਕਾਰ ਦਾ ਇਸ ਸਮੱਸਿਆ ਵੱਲ ਵੀ ਜਲਦ ਤੋਂ ਜਲਦ ਧਿਆਨ ਦੇਣਾ ਬਣਦਾ ਹੈ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸਿਮਰਨਜੀਤ ਸਿੰਘ ਘੁੱਦੂਵਾਲਾ ਤੇ ਹਰਦੀਪ ਸਿੰਘ ਰੰਧਾਵਾ ਸਾਬਕਾ ਸੈਨਿਕ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਬੇਨਤੀ ਹੈ ਕਿ ਕਿੰਨੂਆਂ ਦਾ ਕਾਸ਼ਤਕਾਰ ਕਿੰਨੂ ਦਾ ਨਾਮਾਤਰ ਭਾਅ ਮਿਲਣ ਕਾਰਨ ਭਾਰੀ ਨਮੋਸ਼ੀ ਵਿੱਚ ਹੈ ਸਰਕਾਰ ਜਲਦ ਤੋਂ ਜਲਦ ਕਿੰਨੂ ਕਾਸ਼ਤਕਾਰਾਂ ਦੀ ਸਾਰ ਲਵੇ । ਕਿੰਨੂ ਦੇ ਭਾਅ ਵਿੱਚ ਵਾਧਾ ਕਰਕੇ ਉਨ੍ਹਾਂ ਦੀ ਬਾਂਹ ਫੜੇ, ਸਬਜੀਆਂ ਵੀ ਇਸ ਸਮੇਂ ਕਿਸਾਨਾਂ ਕੋਲੋਂ ਮੰਦੇ ਭਾਅ ਤੇ ਖਰੀਦੀਆਂ ਜਾ ਰਹੀਆਂ ਹਨ ਕਿਸਾਨਾਂ ਦੀ ਗੋਭੀ ਦੀ ਫਸਲ ਮੰਡੀਆਂ ਵਿੱਚ । ਰੁਪਏ ਕਿਲੋ ਦੇ ਹਿਸਾਬ ਨਾਲ ਖਰੀਦੀ ਜਾ ਰਹੀ ਹੈ ਜਦਕਿ ਆਮ ਲੋਕਾਂ ਨੂੰ ਮਹਿੰਗੇ ਭਾਅ ਤੇ ਦੁਕਾਨਦਾਰ ਵੇਚ ਕੇ ਮੁਨਾਫਾ ਕਮਾ ਰਹੇ ਹਨ ਸਰਕਾਰ ਕਿਸਾਨਾਂ ਦੀ ਬਾਂਹ ਫੜੇ। ਅੱਜ ਦੀ ਮੀਟਿੰਗ ਵਿੱਚ ਮਨਜੀਤ ਕੌਰ ਰਾਹੀ, ਜੋਗਿੰਦਰ ਸਿੰਘ ਢਿੱਲੋਂ, ਮਨਜੀਤ ਸਿੰਘ ਢੀਂਡਸਾ,ਦਰਸਨ ਸਿੰਘ ਜਟਾਣਾ, ਭੁਪਿੰਦਰ ਸਿੰਘ ਦੋਲਤਪੁਰ, ਦਲਜੀਤ ਸਿੰਘ ਚਲਾਕੀ, ਜਸਵੀਰ ਸਿੰਘ ਖੇੜੀਰਾਜੂ, ਰਣਜੀਤ ਸਿੰਘ ਬਰਨਾਲਾ ਸਾਰੇ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਫਿਰੋਜ਼ਪੁਰ, ਦਿਲਬਾਗ ਸਿੰਘ ਤਰਨਤਾਰਨ, ਦਲਜੀਤ ਸਿੰਘ, ਗੁਰਸੇਵਕ ਸਿੰਘ ਮਜਾਲੀ, ਹਰਭਜਨ ਸਿੰਘ ਤਾਰਾਗੜ ਗੁਰਦਾਸਪੁਰ, ਜਗਤਾਰ ਸਿੰਘ ਚੋਟੀਆ,ਗੁਰਪ੍ਰੀਤ ਸਿੰਘ ਸਾਹਾਬਾਣਾ, ਪਮਨਦੀਪ ਸਿੰਘ ਮੋਹਲ, ਜਤਿੰਦਰਪਾਲ ਜਿੰਦੂ ਖੋਖਰ, ਜਸਪਾਲ ਸਿੰਘ ਨਿਆਮੀਆ, ਸੂਬੇਦਾਰ ਮੇਜਰ ਹਰਦੀਪ ਸਿੰਘ ਰੰਧਾਵਾ, ਸੂਬੇਦਾਰ ਮੁਖਤਿਆਰ ਸਿੰਘ, ਸੂਬੇਦਾਰ ਕਰਮ ਸਿੰਘ, ਹੌਲਦਾਰ ਭੋਲਾ ਸਿੰਘ, ਹੌਲਦਾਰ ਲਾਭ ਸਿੰਘ, ਹੋਲਦਾਰ ਚਰਨ ਸਿੰਘ, ਹੋਲਦਾਰ ਸੁਖਮਿੰਦਰ ਸਿੰਘ, ਹੌਲਦਾਰ ਆਸਾ ਸਿੰਘ, ਕਰਨੈਲ ਸਿੰਘ, ਜਸਕਰਨ ਸਿੰਘ, ਕਮਲ ਕੁਮਾਰ, ਗੁਰਮੀਤ ਸਿੰਘ, ਤਰਲੋਚਨ ਸਿੰਘ, ਮੁਕੰਦ ਕੁਮਾਰ, ਕਰਨੈਲ ਸਿੰਘ, ਅਵਤਾਰ ਸਿੰਘ, ਭੁਪਿੰਦਰ ਸਿੰਘ ਮੁੰਡੀਆ, ਜੋਗਿੰਦਰ ਸਿੰਘ, ਗੁਰਦਿਆਲ ਸਿੰਘ, ਹਰਪਾਲ ਸਿੰਘ,ਕਰਨੈਲ ਸਿੰਘ,ਪਰੇਮ ਸਿੰਘ, ਬਲਵਿੰਦਰ ਸਿੰਘ, ਹਰਦਿਆਲ ਸਿੰਘ, ਪਲਵਿੰਦਰ ਸਿੰਘ ਆਦਿ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj