(ਸਮਾਜ ਵੀਕਲੀ)
ਕੀ ਕਲਾ ਮੈਂ ਕੱਲੀ ਛੱਡ ਦੇਣੀ, ਜਿਥੇ ਮਰਜ਼ੀ ਰੁੱਲੇ ਜਿਥੇ ਮਰਜ਼ੀ ਰੂੜੇ,
ਢਿੱਡ ਭਰ ਨੀ ਸਕਦੀ ਭੁੱਖੇ ਦਾ, ਕੀ ਭਲਾ ਕਰੂ ਇਹ ਰੁੱਖੇ ਦਾ,
ਬੋਝ ਚੁੱਕਣਾ ਪੈਣਾ ਲੋਕਾਂ ਦਾ, ਸਾਹਮਣਾ ਭਿਆਨਕ ਬੁੱਥੇ ਦਾ,
ਨਾਲੇ ਇਹ ਭਾਰ ਚੁਕਾਉਦੇ ਨੇ, ਨਾਲੇ ਰੋਅਬ ਪੂਰਾ ਜਮਾਉਂਦੇ ਨੇ,
ਦੇ ਘੱਟ ਮੁੱਲ ਕੀਤੀ ਮਿਹਨਤ ਦਾ, ਖੁਦ ਇਹ ਮੋਟਾ ਕਮਾਉਦੇ ਨੇ,
ਬਹਿੰਦੇਂ ਇਹ AC ਕਮਰਿਆਂ ‘ਚ, ਕੁਰਸੀ ਖਾਲੀ ‘ਤੇ ਨਾ ਬੈਠਾਉਦੇਂ ਨੇ,
ਖੂਨ ਪੀਂਦੇ ਇਹ ਮਜ਼ਦੂਰਾਂ ਦਾ, ਗਰਮੀਂ ਤੋਂ ਇਹ ਮਰਵਾਉਦੇ ਨੇ,
ਦੁਰਦਸ਼ਾ ਕਰਦੇ ਇਹ ਰੂਹਾਂ ਦੀ, ਡਰਦੇ ਨੂੰ ਹੋਰ ਡਰਾਉਂਦੇ ਨੇ,
ਮਾਰ ਦਿੰਦੇ ਇਹ ਜਜ਼ਬਾਤਾਂ ਨੂੰ, ਜਿੱਤਦੇ ਨੂੰ ਇਹ ਹਰਾਉਦੇ ਨੇ,
ਸਮੇਂ ਨਾਲ ਮੈਂ ਬਦਲਿਆ ਸੀ, ਇਹ ਕਲਮ ਦਾ ਹੁੰਦਾ ਜੋ ਹੈ ਧਰਮ,
ਕਿਤੇ ਗੱਲ ਕੀਤੀ ਹਥਿਆਰਾਂ ਦੀ, ਕਿਤੇ ਵਰਤੇ ਲਫ਼ਜ਼ ਮੈਂ ਨਰਮ,
ਕਿਤੇ ਵਰਤਿਆ ਮੈਂ ਰੂਹ ਪਿਆਰਾਂ ਨੂੰ, ਕਿਤੇ ਪਿਆਰ ਪਰੋਈਆਂ ਮਿੱਤਰ ਪਰਮ,
ਪਰ ਕੰਮ ਨਾ ਆਇਆ ਜ਼ਿੰਦਗੀ ਦੇ, ਦੇਖੋ ਕਿੱਧਰ ਨੂੰ ਲੈਂ ਕੇ ਜਾਂਦੇ ਕਰਮ,
Strees ਦੀ ਵੀ ਸੀਮਾ ਹੋ ਗਈ ਹੈ, ਜਿਹਨੂੰ ਕਹਿੰਦੇ ਹੁੰਦੇ ਨੇ ਜੀ ਚਰਮ,
ਗੱਲ ਦੁਨੀਆਦਾਰੀ ਦੀ ਵੀ ਕੀਤੀ ਹੈ, ਕਿ ਕੀ ਲੋਕਾਂ ਦੀ ਅੱਜ ਕੱਲ੍ਹ ਨੀਤੀ ਹੈ,
ਕੁਝ ਲਿਖਿਆ ਵੀ ਮੈਂ ਆਪਣੇ ‘ਤੇ, ਮੇਰੇ ਨਾਲ ਜੋ ਅੱਜ ਤੱਕ ਬੀਤੀ ਹੈ,
ਪਰ ਲਿਖਿਆ ਦਿਲ ਦੀ ਗਹਿਰਾਇਆ ਤੋਂ, ਕਿਵੇਂ ਸੁੱਟ ਦੇਵਾਂ ਮੈਂ ਵਿੱਚ ਕੂੜੇ,
ਕੀ ਕਲਾ ਮੈਂ ਕੱਲੀ ਛੱਡ ਦੇਣੀ, ਜਿਥੇ ਮਰਜ਼ੀ ਰੁੱਲੇ ਜਿਥੇ ਮਰਜ਼ੀ ਰੂੜੇ।
ਜੋਬਨ ਖਹਿਰਾ
8872902023
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly