(ਸਮਾਜ ਵੀਕਲੀ)
ਭਾਵੇ ਅੱਜ ਤੱਕ ਇੱਕ ਦੂਜੇ
ਨੂੰ ਮਿਲੇ ਨਹੀਂ
ਡਾਟ ਲਈ ਦਾ ਫੋਨ ਤੇ ਰੱਖੇਂ
ਗਿਲੇ ਨਹੀਂ
ਲਿਖਤਾਂ ਰਾਹੀਂ ਇੱਕ ਦੂਜੇ ਨੂੰ
ਚਹੁੰਨੇ ਆ
ਕੁਝ ਉਹਨਾਂ ਤੋਂ ਸਿਖਦੇ ਆ
ਕੁੱਝ ਸਿਖਾਉਨੇ ਆ
ਸਾਡੀ ਫੁਲਵਾੜੀ ਦੇ ਵਿੱਚ
ਭਾਵੇ ਫੁੱਲ ਖਿੱਲੇ ਨਹੀਂ
ਸੁਣ ਲਈ ਦੀ ਡਾਟ ਤੇ
ਰੱਖੇਂ ਗਿਲੇ ਨਹੀਂ
ਦਿਲਾਂ ਚ ਥਾਂ ਬਣਾ ਰਿਹਾ
ਗੁਰਮੀਤ ਡੁਮਾਣਾ
ਸਭ ਦਾ ਕਰਕੇ ਸਤਿਕਾਰ ਤੇ
ਲਿਖਣਾ ਸਿੱਖੀ ਜਾਣਾ
ਰਲਦੇ ਭਾਵੇ ਆਪਸ ਵਿੱਚ
ਸਾਡੇ ਜ਼ਿਲ੍ਹੇ ਨਹੀਂ
ਕਰ ਲੈਨੇ ਖੂਬ ਕਲੋਲਾਂ
ਕਰਦੇ ਗਿਲੇ ਨਹੀਂ
ਗੁਰਮੀਤ ਡੁਮਾਣਾ
ਲੋਹੀਆਂ ਖਾਸ
ਜਲੰਧਰ